ਟੋਟਲਐਨਰਜੀਜ਼ ਨਾਲ ਹੋਣ ਜਾਂ ਨਾ, 50 ਅਰਬ ਡਾਲਰ ਦੀ ਹਾਈਡ੍ਰੋਜਨ ਯੋਜਨਾ ’ਤੇ ਅੱਗੇ ਵਧੇਗਾ ਅਡਾਨੀ ਸਮੂਹ

Friday, Aug 11, 2023 - 10:11 AM (IST)

ਟੋਟਲਐਨਰਜੀਜ਼ ਨਾਲ ਹੋਣ ਜਾਂ ਨਾ, 50 ਅਰਬ ਡਾਲਰ ਦੀ ਹਾਈਡ੍ਰੋਜਨ ਯੋਜਨਾ ’ਤੇ ਅੱਗੇ ਵਧੇਗਾ ਅਡਾਨੀ ਸਮੂਹ

ਨਵੀਂ ਦਿੱਲੀ (ਭਾਸ਼ਾ) – ਅਰਬਪਤੀ ਗੌਤਮ ਅਡਾਨੀ ਦਾ ਸਮੂਹ 50 ਅਰਬ ਡਾਲਰ ਦੀ ਗ੍ਰੀਨ ਹਾਈਡ੍ਰੋਜਨ ਯੋਜਨਾ ’ਤੇ ਇਕੱਲੇ ਅੱਗੇ ਵਧਣ ਲਈ ਤਿਆਰ ਹੈ। ਕੰਪਨੀ ਦੇ ਫ੍ਰਾਂਸੀਸੀ ਸਾਂਝੇਦਾਰ ਟੋਟਲਐੱਨਰਜੀਜ਼ ਐੱਸ. ਈ. ਨੇ ਸਮੂਹ ’ਤੇ ਧੋਖਾਦੇਹੀ ਦੇ ਦੋਸ਼ਾਂ ਤੋਂ ਬਾਅਦ ਆਪਣਾ ਨਿਵੇਸ਼ ਰੋਕ ਦਿੱਤਾ ਹੈ। 

ਇਹ ਵੀ ਪੜ੍ਹੋ : RBI Monetary Policy: ਕਰਜ਼ਦਾਰਾਂ ਨੂੰ ਨਹੀਂ ਲੱਗਾ ਝਟਕਾ, ਗਵਰਨਰ ਦਾਸ ਦੇ ਸੰਬੋਧਨ ਦੀਆਂ ਜਾਣੋ 12 ਵੱਡੀਆਂ ਗੱਲਾਂ

ਅਡਾਨੀ ਸਮੂਹ ਦੇ ਮੁੱਖ ਵਿੱਤੀ ਅਧਿਕਾਰੀ (ਸੀ. ਐੱਫ. ਓ.) ਰੌਬੀ ਸਿੰਘ ਨੇ ਪਿਛਲੇ ਹਫ਼ਤੇ ਅਡਾਨੀ ਐਂਟਰਪ੍ਰਾਈਜਿਜ਼ ਦੇ ਪਹਿਲੀ ਤਿਮਾਹੀ ਦੇ ਨਤੀਜਿਆਂ ਦੇ ਐਲਾਨ ਮੌਕੇ ਨਿਵੇਸ਼ਕਾਂ ਨਾਲ ਗੱਲਬਾਤ ’ਚ ਕਿਹਾ ਕਿ ਇਹ ਯੋਜਨਾ ਟੋਟਲਐਨਰਜੀਜ਼ ਦੀ ਇਕਵਿਟੀ ’ਤੇ ਨਿਰਭਰ ਨਹੀਂ ਹੈ ਅਤੇ ਸਮੂਹ ਫ੍ਰਾਂਸੀਸੀ ਦਿੱਗਜ਼ ਨਾਲ ਜਾਂ ਉਸ ਦੇ ਨਿਵੇਸ਼ ਤੋਂ ਬਿਨਾਂ ਅੱਗੇ ਵਧ ਰਿਹਾ ਹੈ। ਟੋਟਲ ਐਨਰਜੀਜ਼ ਨੇ ਪਿਛਲੇ ਸਾਲ ਅਡਾਨੀ ਨਿਊ ਇੰਡਸਟ੍ਰੀਜ਼ ਲਿਮਟਿਡ (ਏ. ਐੱਨ. ਆਈ. ਐੱਲ.) ਵਿਚ 25 ਫ਼ੀਸਦੀ ਹਿੱਸੇਦਾਰੀ ਲੈਣ ’ਤੇ ਸਹਿਮਤੀ ਪ੍ਰਗਟਾਈ ਸੀ, ਜੋ ਗ੍ਰੀਨ ਹਾਈਡ੍ਰੋਜਨ ਯੋਜਨਾ ਦਾ ਨਿਰਮਾਣ ਕਰ ਰਹੀ ਹੈ।

ਇਹ ਵੀ ਪੜ੍ਹੋ : ਟਮਾਟਰ ਤੋਂ ਬਾਅਦ ਦਾਲ, ਚੌਲ, ਆਟੇ ਦੀਆਂ ਕੀਮਤਾਂ 'ਚ ਹੋਇਆ ਵਾਧਾ, ਇਕ ਸਾਲ 'ਚ 30 ਫ਼ੀਸਦੀ ਹੋਏ ਮਹਿੰਗੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News