ਸੈਮੀਕੰਡਕਟਰ ਕਾਰੋਬਾਰ ''ਚ ਉਤਰੇਗਾ ਅਡਾਨੀ ਗਰੁੱਪ! ਕੁਆਲਕਾਮ ਦੇ CEO ਨੂੰ ਮਿਲੇ ਗੌਤਮ ਅਡਾਨੀ

03/12/2024 12:33:42 PM

ਬਿਜ਼ਨੈੱਸ ਡੈਸਕ : ਅਡਾਨੀ ਗਰੁੱਪ ਦੇ ਚੇਅਰਪਰਸਨ ਗੌਤਮ ਅਡਾਨੀ ਨੇ ਕੁਆਲਕਾਮ ਦੇ ਸੀਈਓ ਕ੍ਰਿਸਟੀਆਨੋ ਆਰ ਅਮੋਨ ਨਾਲ ਮੁਲਾਕਾਤ ਕੀਤੀ। ਗੌਤਮ ਅਡਾਨੀ ਨੇ ਸੋਮਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਕੀਤੇ ਇਕ ਟਵੀਟ ਰਾਹੀਂ ਇਸ ਮੁਲਾਕਾਤ ਦੀ ਜਾਣਕਾਰੀ ਦਿੱਤੀ। ਉਹਨਾਂ ਨੇ ਕਿਹਾ ਕਿ ਕੁਆਲਕਾਮ ਦੇ ਸੀਈਓ ਤੋਂ ਉਹਨਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ (AI), ਉੱਭਰ ਰਹੀਆਂ ਤਕਨੀਕਾਂ ਅਤੇ ਭਾਰਤ ਵਿੱਚ ਸੈਮੀਕੰਡਕਟਰਾਂ ਨੂੰ ਲੈ ਕੇ ਅਮਰੀਕੀ ਕੰਪਨੀ ਦੇ ਦ੍ਰਿਸ਼ਟੀਕੋਣ ਨੇ ਮੈਨੂੰ ਪ੍ਰਭਾਵਿਤ ਕੀਤਾ ਹੈ।

ਇਹ ਵੀ ਪੜ੍ਹੋ - Airtel ਦੇ ਕਰੋੜਾਂ ਗਾਹਕਾਂ ਨੂੰ ਝਟਕਾ, ਰੀਚਾਰਜ ਪਲਾਨ ਹੋਇਆ ਮਹਿੰਗਾ, ਦੇਣੇ ਪੈਣਗੇ ਵਾਧੂ ਪੈਸੇ

ਗੌਤਮ ਅਡਾਨੀ ਦੀ ਕੁਆਲਕਾਮ ਦੇ ਸੀਈਓ ਨਾਲ ਇਸ ਮੁਲਾਕਾਤ ਤੋਂ ਬਾਅਦ ਅਡਾਨੀ ਸਮੂਹ ਦੇ ਸੈਮੀਕੰਡਕਟਰ ਨਿਰਮਾਣ ਵਿੱਚ ਆਉਣ ਦੀ ਸੰਭਾਵਨਾ ਮਜ਼ਬੂਤ ​​ਹੋ ਗਈ ਹੈ। ਅਡਾਨੀ ਗਰੁੱਪ ਦੇ ਸੀਈਓ ਨੇ ਲਿਖਿਆ ਕਿ ਕੁਆਲਕਾਮ ਦੇ ਸੀਈਓ ਨਾਲ ਮੁਲਾਕਾਤ ਸ਼ਾਨਦਾਰ ਰਹੀ। ਉਹ ਭਾਰਤ ਨੂੰ ਲੈ ਕੇ ਵਧੀਆ ਸੋਚ-ਵਿਚਾਰ ਰੱਖਦੇ ਹਨ। ਅਮਰੀਕੀ ਚਿੱਪ ਨਿਰਮਾਤਾ ਕੰਪਨੀ ਕੁਆਲਕਾਮ ਦੀ ਦੁਨੀਆ ਦੇ ਵੱਖ-ਵੱਖ ਬਾਜ਼ਾਰਾਂ ਨੂੰ ਲੈ ਕੇ ਸਪੱਸ਼ਟ ਨੀਤੀ ਹੈ। ਭਾਰਤ ਨੇ ਦੇਸ਼ ਵਿੱਚ ਸੈਮੀਕੰਡਕਟਰ ਨਿਰਮਾਣ ਨੂੰ ਉਤਸ਼ਾਹਿਤ ਕਰਨ ਲਈ ਤੇਜ਼ੀ ਨਾਲ ਯਤਨ ਕੀਤੇ ਹਨ।

ਇਹ ਵੀ ਪੜ੍ਹੋ - 70 ਹਜ਼ਾਰ ਰੁਪਏ ਤੱਕ ਪਹੁੰਚ ਸਕਦੀ ਹੈ 'ਸੋਨੇ ਦੀ ਕੀਮਤ'! ਜਾਣੋ ਕੀ ਹਨ ਕਾਰਣ

ਅਮਰੀਕੀ ਕੰਪਨੀ ਮਾਈਕ੍ਰੋਨ ਟੈਕਨਾਲੋਜੀ ਦਾ ਇੱਕ ਸੈਮੀਕੰਡਕਟਰ ਪਲਾਂਟ ਗੁਜਰਾਤ ਦੇ ਸਾਨੰਦ ਵਿਚ ਬਣ ਰਿਹਾ ਹੈ। ਇਸ ਪਲਾਂਟ ਵਿੱਚ ਅਸੈਂਬਲੀ, ਟੈਸਟ, ਮਾਰਕਿੰਗ ਅਤੇ ਪੈਕੇਜਿੰਗ (ATMP) ਕੀਤੀ ਜਾਵੇਗੀ। ਮਾਈਕ੍ਰੋਨ ਟੈਕਨਾਲੋਜੀ ਇਸ ਪਲਾਂਟ 'ਤੇ ਲਗਭਗ 22500 ਕਰੋੜ ਰੁਪਏ ਖ਼ਰਚ ਕਰ ਰਹੀ ਹੈ। ਇਹ ਦੇਸ਼ ਦਾ ਪਹਿਲਾ ਹਾਈ-ਐਂਡ ਸੈਮੀਕੰਡਕਟਰ ਫੈਬਰੀਕੇਸ਼ਨ ਪਲਾਂਟ ਹੋਵੇਗਾ। ਉਮੀਦ ਹੈ ਕਿ ਇਹ ਪਲਾਂਟ 2024 ਦੇ ਅੰਤ ਤੱਕ ਕੰਮ ਕਰਨਾ ਸ਼ੁਰੂ ਕਰ ਦੇਵੇਗਾ। ਇਹ ਪਲਾਂਟ ਨਾ ਸਿਰਫ਼ ਸੈਮੀਕੰਡਕਟਰ ਨਿਰਮਾਣ ਲਈ ਇੱਕ ਈਕੋਸਿਸਟਮ ਬਣਾਏਗਾ ਬਲਕਿ ਸਬੰਧਤ ਕੱਚੇ ਮਾਲ ਦੇ ਉਤਪਾਦਨ ਨੂੰ ਵੀ ਉਤਸ਼ਾਹਿਤ ਕਰੇਗਾ।

ਇਹ ਵੀ ਪੜ੍ਹੋ - LPG ਸਿਲੰਡਰ ਤੋਂ ਲੈ ਕੇ FASTag KYC ਤੱਕ, ਮਾਰਚ ਮਹੀਨੇ ਹੋਣਗੇ ਇਹ ਵੱਡੇ ਬਦਲਾਅ, ਜੇਬ੍ਹ 'ਤੇ ਪਵੇਗਾ ਅਸਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News