10 ਅਰਬ ਡਾਲਰ ਜੁਟਾਉਣ ਦੀ ਤਿਆਰੀ ''ਚ ਅਡਾਨੀ ਗਰੁੱਪ, ਬਾਂਡ ਵੇਚ ਕੇ ਲੈ ਸਕਦੈ ਘੱਟ ਲਾਗਤ ਵਾਲਾ ਕਰਜ਼
Saturday, Oct 22, 2022 - 05:27 PM (IST)
ਨਵੀਂ ਦਿੱਲੀ-ਗੌਤਮ ਅਡਾਨੀ ਦਾ ਗਰੁੱਪ ਹੁਣ ਘੱਟ ਕੀਮਤ ਵਾਲੇ ਕਰਜ਼ ਜੁਟਾਉਣ ਦੇ ਬਾਰੇ ਵਿਚਾਰ ਕਰ ਰਿਹਾ ਹੈ। ਭਾਰਤ ਦੇ ਸਭ ਤੋਂ ਅਮੀਰ ਸ਼ਖ਼ਸ ਗੌਤਮ ਅਡਾਨੀ ਗ੍ਰੀਨ ਬਾਂਡ ਵਿੱਚ 10 ਡਾਲਰ ਦਾ ਕਰਜ਼ਾ ਜੁਟਾ ਸਕਦੇ ਹਨ, ਕਿਉਂਕਿ ਅਡਾਨੀ ਦੀ ਕੰਪਨੀ ਬਾਂਡ ਵੇਚ ਕੇ ਉੱਚ ਕਰਜ਼ ਵਾਲੇ ਲਾਗਤ ਨੂੰ ਘੱਟ ਕਰਨਾ ਚਾਹੁੰਦੀ ਹੈ।
ਵਿਦੇਸ਼ੀ ਮੁਦਰਾ ਲੋਨ ਅਤੇ ਗ੍ਰੀਨ ਬਾਂਡ ਸਮੇਤ ਹੋਰ ਦੀ ਵਰਤੋਂ ਕਰਕੇ ਅਡਾਨੀ ਗਰੁੱਪ ਨੇ ਆਪਣੇ ਮੌਜੂਦਾ ਹਾਈ ਲੋਨ ਨੂੰ ਘੱਟ ਲਾਗਤ ਵਾਲੇ ਉਧਾਰ ਦੇ ਨਾਲ ਸਵੈਪ ਕਰਨ ਦੇ ਲਈ 6 ਬਿਲੀਅਨ ਡਾਲਰ ਤੱਕ ਜੁਟਾਉਣ ਦੀ ਯੋਜਨਾ ਬਣਾਈ ਹੈ। ਇਸ ਤੋਂ ਇਲਾਵਾ ਬਚੇ ਪੈਸਿਆਂ ਦਾ ਨਿਵੇਸ਼ ਕਰ ਸਕਦਾ ਹੈ। ਇੱਕ ਰਿਪੋਰਟ ਵਿੱਚ ਸੂਤਰਾਂ ਨੇ ਹਵਾਲੇ ਤੋਂ ਜਾਣਕਾਰੀ ਦਿੱਤੀ ਹੈ ਕਿ ਇਹ ਕੰਮ ਵਿੱਤੀ ਸਾਲ 2023 ਦੇ ਦਸੰਬਰ ਵਿੱਚ ਸ਼ੁਰੂ ਕੀਤਾ ਜਾ ਸਕਦਾ ਹੈ।
ਅਡਾਨੀ ਗਰੁੱਪ ਵਰਤਮਾਨ ਵਿੱਚ ਮੌਜੂਦਾ ਹਰਿਤ ਊਰਜਾ, ਡਿਜੀਟਲ ਸੇਵਾਵਾਂ ਅਤੇ ਮੀਡੀਆ ਵਰਗੇ ਖੇਤਰਾਂ 'ਚ ਨਿਵੇਸ਼ ਕਰ ਰਿਹਾ ਹੈ। ਅਜਿਹੇ 'ਚ ਅਡਾਨੀ ਗਰੁੱਪ ਬਾਂਡ ਜਾਰੀ ਕਰਕੇ ਆਪਣੇ ਪੋਰਟ ਟੂ ਪਾਵਰ ਦੇ ਬੋਝ ਨੂੰ ਘੱਟ ਕਰ ਸਕਦਾ ਹੈ। ਜਾਣਕਾਰੀ ਦੇ ਅਨੁਸਾਰ, ਦੁਨੀਆ ਭਰ ਵਿੱਚ ਵਧਦੀਆਂ ਵਿਆਜ ਦਰਾਂ ਦੇ ਬਾਵਜੂਦ ਗਰੁੱਪ ਹੁਣ ਆਪਣੇ ਵੱਡੇ ਪਰਿਸੰਪਤੀ ਆਧਾਰ ਦੇ ਕਾਰਨ ਘੱਟ ਖਰਚੇ ਵਾਲੇ ਲੋਨ ਲੈਣ ਲਈ ਹਾਲਾਂਕਿ, ਇਹ ਧਨ ਜੁਟਾਉਣ ਦਾ ਗਰੁੱਪ ਦੀ ਇਹ ਕੋਸ਼ਿਸ਼ ਹੈ ਕਿ ਗਲੋਬਲ ਬਾਜ਼ਾਰ ਦੀਆਂ ਸਥਿਤੀਆਂ ਦੇ ਅਨੁਸਾਰ ਬਦਲ ਸਕਦਾ ਹੈ। ਉਧਰ ਅਡਾਨੀ ਗਰੁੱਪ ਵਲੋਂ ਕਰਜ਼ ਜੁਟਾਉਣ ਦੀ ਇਸ ਯੋਜਨਾ 'ਤੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਮਿੰਟ ਦੀ ਰਿਪੋਰਟ ਦੇ ਅਨੁਸਾਰ, ਕਰਜ਼ ਜੁਟਾਉਣ ਦੀ ਇਹ ਯੋਜਨਾ ਇਕਵਿਟੀ ਸ਼ੇਅਰ ਮਾਰਕੀਟ ਤੋਂ ਬਿਲਕੁਲ ਵੱਖਰੀ ਹੈ, ਜਿਸ 'ਚ ਅਡਾਨੀ ਗਰੁੱਪ ਪਹਿਲੀ ਵਾਰ ਨਿਵੇਸ਼ ਕਰਨ ਜਾ ਰਿਹਾ ਹੈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।