ਅੰਬਾਨੀ ਤੋਂ ਬਾਅਦ ਅਡਾਨੀ ਵੀ ਨਵਿਆਉਣਯੋਗ ਊਰਜਾ ’ਚ ਕਰਨਗੇ 20 ਅਰਬ ਡਾਲਰ ਦਾ ਨਿਵੇਸ਼

Wednesday, Sep 22, 2021 - 11:44 AM (IST)

ਅੰਬਾਨੀ ਤੋਂ ਬਾਅਦ ਅਡਾਨੀ ਵੀ ਨਵਿਆਉਣਯੋਗ ਊਰਜਾ ’ਚ ਕਰਨਗੇ 20 ਅਰਬ ਡਾਲਰ ਦਾ ਨਿਵੇਸ਼

ਨਵੀਂ ਦਿੱਲੀ,(ਭਾਸ਼ਾ)– ਗ੍ਰੀਨ ਐਨਰਜੀ ਨੂੰ ਲੈ ਕੇ ਆਪਣੇ ਸਮੂਹ ਦਾ ਏਜੰਡਾ ਸਪੱਸ਼ਟ ਕਰਦੇ ਹੋਏ ਅਰਬਪਤੀ ਉਦਯੋਗਪਤੀ ਗੌਤਮ ਅਡਾਨੀ ਨੇ ਕਿਹਾ ਕਿ ਉਨ੍ਹਾਂ ਦਾ ਸਮੂਹ ਅਗਲੇ 10 ਸਾਲ ’ਚ ਨਵਿਆਉਣਯੋਗ ਊਰਜਾ ਉਤਪਾਦਨ ਅਤੇ ਆਟੋ ਪਾਰਟਸ ਦੇ ਨਿਰਮਾਣ ’ਚ 20 ਅਰਬ ਡਾਲਰ ਦਾ ਨਿਵੇਸ਼ ਕਰੇਗਾ ਅਤੇ ਦੁਨੀਆ ’ਚ ਸਭ ਤੋਂ ਸਸਤੇ ਗ੍ਰੀਨ ਇਲੈਕਟ੍ਰਾਨ ਦਾ ਉਤਪਾਦਨ ਕਰੇਗਾ।
ਉਨ੍ਹਾਂ ਨੇ ਕਿਹਾ ਕਿ ਸਮੂਹ ਨੇ ਅਗਲੇ ਚਾਰ ਸਾਲ ’ਚ ਆਪਣੇ ਨਵਿਆਉਣਯੋਗ ਊਰਜਾ ਉਤਪਾਦਨ ਸਮਰੱਥਾ ਨੂੰ ਤਿੰਨ ਗੁਣਾ ਕਰਨ, ਗ੍ਰੀਨ ਹਾਈਡ੍ਰੋਜਨ ਉਤਪਾਦਨ ’ਚ ਖੇਤਰ ’ਚ ਐਂਟਰੀ ਕਰਨ, ਸਾਰੇ ਡਾਟਾ ਸੈਂਟਰ ਨੂੰ ਨਵਿਆਉਣਯੋਗ ਊਰਜਾ ਨਾਲ ਚਲਾਉਣ, 2025 ਤੱਕ ਆਪਣੀਆਂ ਬੰਦਰਗਾਹਾਂ ਦੇ ਕਾਰਬਨ ਨਿਕਾਸ ਨੂੰ ਜ਼ੀਰੋ ਕਰਨ ਅਤੇ 2025 ਤੱਕ ਗ੍ਰੀਨ ਤਕਨਾਲੋਜੀਆ ’ਚ ਪੂੰਜੀਗਤ ਖਰਚੇ ਦਾ 75 ਫੀਸਦੀ ਹਿੱਸਾ ਖਰਚ ਕਰਨ ਦੀ ਯੋਜਨਾ ਬਣਾਈ ਹੈ। 

ਅਡਾਨੀ ਗਰੁੱਪ ਦੇ ਮੁਖੀ ਨੇ ਜੇ. ਪੀ. ਮਾਰਗਨ ਇੰਡੀਆ ਇਨਵੈਸਟਰ ਸਮਿਟ ’ਚ ਆਪਣੇ ਸੰਬੋਧਨ ਦੌਰਾਨ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ 20 ਅਰਬ ਡਾਲਰ ਦਾ ਨਿਵੇਸ਼ ਨਵਿਆਉਣਯੋਗ ਊਰਜਾ ਉਤਪਾਦਨ, ਆਟੋ ਪਾਰਟਸ ਦੇ ਨਿਰਮਾਣ, ਟ੍ਰਾਂਸਮਿਸ਼ਨ ਅਤੇ ਡਿਸਟ੍ਰੀਬਿਊਸ਼ਨ ਖੇਤਰਾਂ ’ਚ ਕੀਤਾ ਜਾਏਗਾ। ਇਸ ਤੋਂ ਪਹਿਲਾਂ ਹਾਲ ਹੀ ’ਚ ਰਿਲਾਇੰਸ ਇੰਡਸਟ੍ਰੀਜ਼ ਦੇ ਮੁਖੀ ਮੁਕੇਸ਼ ਅੰਬਾਨੀ ਨੇ ਵੀ 3 ਸਾਲਾਂ ’ਚ ਸਵੱਛ ਊਰਜਾ ਅਤੇ ਹਾਈਡ੍ਰੋਜਨ ਈਂਧਨ ’ਚ 75,000 ਕਰੋੜ ਰੁਪਏ (10 ਅਰਬ ਡਾਲਰ) ਨਿਵੇਸ਼ ਦਾ ਐਲਾਨ ਕੀਤਾ ਹੈ।


author

Rakesh

Content Editor

Related News