ਅਡਾਨੀ ਸਮੂਹ ਨੇ 3 ਕੰਪਨੀਆਂ ’ਚ ਹਿੱਸੇਦਾਰੀ ਵੇਚ ਕੇ 1.4 ਅਰਬ ਡਾਲਰ ਜੁਟਾਏ
Monday, Jul 10, 2023 - 12:10 PM (IST)
ਨਵੀਂ ਦਿੱਲੀ (ਭਾਸ਼ਾ) - ਅਰਬਪਤੀ ਉਦਯੋਗਪਤੀ ਗੌਤਮ ਅਡਾਨੀ ਨੇ ਸਮੂਹ ਦੀਆਂ 3 ਕੰਪਨੀਆਂ ’ਚ ਹਿੱਸੇਦਾਰੀ ਵੇਚ ਕੇ 1.38 ਅਰਬ ਡਾਲਰ (11,330 ਕਰੋਡ਼ ਰੁਪਏ) ਜੁਟਾਏ ਹਨ। ਇਸ ਤਰ੍ਹਾਂ ਪਿਛਲੇ 4 ਸਾਲਾਂ ’ਚ ਅਡਾਨੀ ਸਮੂਹ 9 ਅਰਬ ਡਾਲਰ ਤੋਂ ਜ਼ਿਆਦਾ ਦੀ ਰਾਸ਼ੀ ਜੁਟਾ ਚੁੱਕਾ ਹੈ ਅਤੇ ਉਸ ਨੇ ਵੱਖ-ਵੱਖ ਖੇਤਰਾਂ ਦੇ ਨਿਵੇਸ਼ਕਾਂ ਨੂੰ ਆਕਰਸ਼ਿਤ ਕੀਤਾ ਹੈ। ਬੰਦਰਗਾਹ ਤੋਂ ਲੈ ਕੇ ਊਰਜਾ ਖੇਤਰ ’ਚ ਕੰਮ ਕਰਨ ਵਾਲੇ ਸਮੂਹ ਨੇ ਇਕ ਬਿਆਨ ’ਚ ਕਿਹਾ,‘‘ਗਰੁੱਪ ਵੈਰੀਏਬਲ ਕੈਪੀਟਲ ਮੈਨੇਜਮੈਂਟ ਪ੍ਰੋਗਰਾਮ ਦੀ 10 ਸਾਲ ਦੀ ਰੂਪ ਰੇਖਾ ਨੂੰ ਪੂਰਾ ਕਰਨ ਲਈ ਪੂੰਜੀ ਜੁਟਾਉਣ ਲਈ ਵਚਨਬੱਧ ਹੈ। ਇਹ ਪ੍ਰੋਗਰਾਮ 2016 ’ਚ ਵੱਖ-ਵੱਖ ਪੋਰਟਫੋਲੀਓ ਕੰਪਨੀਆਂ ਦੀਆਂ ਯੋਜਨਾਵਾਂ ਦੇ ਲਾਗੂਕਰਨ ਲਈ ਸ਼ੁਰੂ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਕੈਨੇਡੀਅਨਾਂ ਲਈ ਵੱਡੀ ਮੁਸੀਬਤ ਬਣੀਆਂ ਵਿਆਜ ਦਰਾਂ, ਉਮਰ ਭਰ ਦੇ ਕਰਜ਼ਦਾਰ ਹੋ ਰਹੇ ਮਕਾਨ ਮਾਲਕ
ਤਾਜ਼ਾ ਉਦਾਹਰਣ ਦੇਖੀਏ, ਤਾਂ ਅਡਾਨੀ ਪਰਿਵਾਰ ਨੇ 3 ਪੋਰਟਫੋਲੀਓ ਕੰਪਨੀਆਂ-ਅਡਾਨੀ ਐਂਟਰਪ੍ਰਾਈਜ਼ਿਜ਼ ਲਿਮਟਿਡ, ਅਡਾਨੀ ਗਰੀਨ ਐਨਰਜੀ ਲਿਮਟਿਡ ਅਤੇ ਅਡਾਨੀ ਟਰਾਂਸਮਿਸ਼ਨ ਲਿਮਟਿਡ ’ਚ ਹਿੱਸੇਦਾਰੀ ਵਿਕਰੀ ਜ਼ਰੀਏ 1.38 ਅਰਬ ਡਾਲਰ (11,330 ਕਰੋਡ਼ ਰੁਪਏ) ਜੁਟਾਏ ਹਨ। ਇਹ ਅਗਲੇ ਇਕ ਤੋਂ ਡੇਢ ਸਾਲ ਦੌਰਾਨ ਸਮੂਹ ਲਈ ਪੂੰਜੀ ਦੀ ਉੱਚੀ ਉਪਲੱਬਧਤਾ ਸੁਨਿਸ਼ਚਿਤ ਕਰੇਗਾ ਅਤੇ ਨਾਲ ਹੀ ਪੋਰਟਫੋਲੀਓ ਕੰਪਨੀਆਂ ਲਈ ਕਰਜ਼ਾ ਅਤੇ ਇਕਵਿਟੀ ਦੀਆਂ ਵਚਨਬੱਧਤਾਵਾਂ ਨੂੰ ਪੂਰਾ ਕਰਨ ’ਚ ਮਦਦ ਕਰੇਗਾ। ਇਸ ਤੋਂ ਇਲਾਵਾ 3 ਪੋਰਟਫੋਲੀਓ ਕੰਪਨੀਆਂ ਨੂੰ ਨਿਵੇਸ਼ਕਾਂ ਨੂੰ ਸ਼ੇਅਰ ਵਿਕਰੀ ਦੇ ਮਾਧਿਅਮ ਨਾਲ ਮੁੱਢਲੇ ਇਸ਼ੂ ਲਈ ਨਿਰਦੇਸ਼ਕ ਮੰਡਲ ਦੀ ਮਨਜ਼ੂਰੀ ਵੀ ਮਿਲ ਗਈ ਹੈ।
ਇਹ ਵੀ ਪੜ੍ਹੋ : ਮੁਕੇਸ਼ ਅੰਬਾਨੀ ਦੀ ਰਿਲਾਇੰਸ ਨੇ ਕੀਤਾ ਵੱਡਾ ਐਲਾਨ, 20 ਜੁਲਾਈ ਨੂੰ ਹੋਵੇਗਾ ਸਭ ਤੋਂ ਵੱਡਾ ਡੀਮਰਜਰ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।