ਸ੍ਰੀਲੰਕਾ ''ਚ ਅਡਾਨੀ ਗਰੁੱਪ ਦਾ ਵਿੰਡ ਪਾਵਰ ਪ੍ਰਾਜੈਕਟ ਦਸੰਬਰ 2024 ਤੱਕ ਹੋਵੇਗਾ ਤਿਆਰ : ਊਰਜਾ ਮੰਤਰੀ
Tuesday, Jun 13, 2023 - 06:31 PM (IST)
ਕੋਲੰਬੋ (ਭਾਸ਼ਾ) - ਭਾਰਤ ਦੇ ਅਡਾਨੀ ਗਰੁੱਪ ਦਾ ਸ਼੍ਰੀਲੰਕਾ ਦੇ ਉੱਤਰੀ ਅਤੇ ਪੂਰਬੀ ਖੇਤਰਾਂ ਵਿੱਚ 500 ਮੈਗਾਵਾਟ ਦਾ ਨਵਿਆਉਣਯੋਗ ਊਰਜਾ ਪ੍ਰਾਜੈਕਟ ਅਗਲੇ ਦਸੰਬਰ ਤੱਕ ਪੂਰਾ ਹੋ ਜਾਵੇਗਾ। ਗੁਆਂਢੀ ਦੇਸ਼ ਦੀ ਊਰਜਾ ਮੰਤਰੀ ਕੰਚਨਾ ਵਿਜੇਸੇਕਰਾ ਨੇ ਇਹ ਜਾਣਕਾਰੀ ਦਿੱਤੀ। ਵਿਜੇਸੇਕਰਾ ਨੇ ਸੋਮਵਾਰ ਨੂੰ ਇਸ ਪ੍ਰਾਜੈਕਟ ਦੀ ਪ੍ਰਗਤੀ ਬਾਰੇ ਟਵੀਟ ਕੀਤਾ, “ਅਡਾਨੀ ਟ੍ਰਾਂਸਮਿਸ਼ਨ ਲਿਮਟਿਡ ਦੇ ਐੱਮਡੀ ਅਤੇ ਸੀਈਓ ਅਨਿਲ ਸਰਦਾਨਾ ਅਤੇ ਪ੍ਰਾਜੈਕਟ ਪ੍ਰਬੰਧਨ ਟੀਮ ਨਾਲ ਮੰਨਾਰ ਅਤੇ ਪੁਨੇਰਿਨ ਵਿਖੇ 500 ਮੈਗਾਵਾਟ ਦੇ ਨਵਿਆਉਣਯੋਗ ਊਰਜਾ ਪ੍ਰਾਜੈਕਟ ਦੀ ਪ੍ਰਗਤੀ ਬਾਰੇ ਚਰਚਾ ਕੀਤੀ।”
ਅਸੀਂ ਅਡਾਨੀ ਗ੍ਰੀਨ ਐਨਰਜੀ ਦੇ ਪ੍ਰਾਜੈਕਟ ਨੂੰ ਦਸੰਬਰ 2024 ਤੱਕ ਪੂਰਾ ਕਰਨ ਦੀ ਵਚਨਬੱਧਤਾ ਹੈ। ਇਸ ਤੋਂ ਪਹਿਲਾਂ ਫਰਵਰੀ 'ਚ ਪ੍ਰਾਜੈਕਟ ਦੀ ਸਮੀਖਿਆ ਮੀਟਿੰਗ ਹੋਈ ਸੀ। ਪਿਛਲੇ ਸਾਲ ਅਗਸਤ ਵਿੱਚ ਅਡਾਨੀ ਸਮੂਹ ਨੂੰ ਇਨ੍ਹਾਂ ਪ੍ਰਾਜੈਕਟਾਂ ਨੂੰ ਸ਼ੁਰੂ ਕਰਨ ਦੀ ਮਨਜ਼ੂਰੀ ਦਿੱਤੀ ਗਈ ਸੀ।