ਅਡਾਨੀ ਸਮੂਹ ਦਾ ਵੱਡਾ ਦਾਅ : ਸ਼੍ਰੀਲੰਕਾ 'ਚ ਕੀਤਾ 44.2 ਕਰੋੜ ਦਾ ਮੋਟਾ ਨਿਵੇਸ਼
Thursday, Feb 23, 2023 - 06:53 PM (IST)

ਨਵੀਂ ਦਿੱਲੀ — ਸ਼੍ਰੀਲੰਕਾ ਸਰਕਾਰ ਨੇ ਵੀਰਵਾਰ ਨੂੰ ਭਾਰਤ ਦੇ ਅਡਾਨੀ ਸਮੂਹ ਨੂੰ ਸ਼੍ਰੀਲੰਕਾ 'ਚ ਦੋ ਪੌਣ ਊਰਜਾ ਪ੍ਰਾਜੈਕਟ ਲਗਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਨਕਦੀ ਦੀ ਕਿੱਲਤ ਦਾ ਸਾਹਮਣਾ ਕਰ ਰਹੇ ਸ਼੍ਰੀਲੰਕਾ ਨੂੰ ਦੀਵਾਲੀਆਪਨ ਤੋਂ ਬਾਅਦ ਪਹਿਲੀ ਵਾਰ ਵੱਡਾ ਵਿਦੇਸ਼ੀ ਨਿਵੇਸ਼ ਮਿਲਿਆ ਹੈ। ਇਸ ਪ੍ਰੋਜੈਕਟ ਦੇ ਤਹਿਤ, ਅਡਾਨੀ ਸਮੂਹ ਸ਼੍ਰੀਲੰਕਾ ਵਿੱਚ 44.2 ਕਰੋੜ ਡਾਲਰ ਦੀ ਲਾਗਤ ਨਾਲ ਦੋ ਪੌਣ ਊਰਜਾ ਪ੍ਰੋਜੈਕਟ (ਅਡਾਨੀ ਗਰੁੱਪ ਇਨਵੈਸਟਮੈਂਟ ਇਨ ਸ਼੍ਰੀਲੰਕਾ) ਸਥਾਪਤ ਕਰੇਗਾ।
ਸ਼੍ਰੀਲੰਕਾ ਦੇ ਬੋਰਡ ਆਫ ਇਨਵੈਸਟਮੈਂਟ ਨੇ ਦੱਸਿਆ ਹੈ ਕਿ ਅਡਾਨੀ ਗਰੁੱਪ ਦੀ ਕੰਪਨੀ ਅਡਾਨੀ ਗ੍ਰੀਨ ਐਨਰਜੀ ਸ਼੍ਰੀਲੰਕਾ ਦੇ ਉੱਤਰੀ ਖੇਤਰ ਵਿੱਚ ਦੋ ਵਿੰਡ ਫਾਰਮ ਸਥਾਪਿਤ ਕਰੇਗੀ।
ਇਹ ਵੀ ਪੜ੍ਹੋ : ਅਡਾਨੀ ਦੀ ਕੰਪਨੀ ਨੇ SBI MF, ਆਦਿਤਿਆ ਬਿਰਲਾ ਸਨ ਲਾਈਫ ਦਾ ਕਰਜ਼ਾ ਚੁਕਾਇਆ
ਨਿਵੇਸ਼ ਬੋਰਡ ਨੇ ਕਿਹਾ ਹੈ ਕਿ ਇਸ ਪ੍ਰੋਜੈਕਟ ਤਹਿਤ ਅਡਾਨੀ ਗਰੁੱਪ ਦੀ ਕੰਪਨੀ 44.2 ਕਰੋੜ ਡਾਲਰ ਦਾ ਨਿਵੇਸ਼ ਕਰੇਗੀ। ਇਹ ਦੋਵੇਂ ਪਲਾਂਟ 2025 ਤੱਕ ਨੈਸ਼ਨਲ ਗਰਿੱਡ ਨੂੰ ਬਿਜਲੀ ਸਪਲਾਈ ਕਰਨਾ ਸ਼ੁਰੂ ਕਰ ਦੇਣਗੇ।
ਇਸ ਤੋਂ ਪਹਿਲਾਂ 2021 ਵਿੱਚ, ਸ਼੍ਰੀਲੰਕਾ ਨੇ ਅਡਾਨੀ ਗਰੁੱਪ ਨੂੰ 70 ਕਰੋੜ ਡਾਲਰ ਦਾ ਰਣਨੀਤਕ ਪੋਰਟ ਟਰਮੀਨਲ ਪ੍ਰੋਜੈਕਟ ਦਿੱਤਾ ਸੀ।
ਸ਼੍ਰੀਲੰਕਾ ਦੀ ਊਰਜਾ ਮੰਤਰੀ ਕੰਚਨਾ ਵਿਜੇਸੇਕੇਰਾ ਨੇ ਕਿਹਾ ਹੈ ਕਿ ਉਨ੍ਹਾਂ ਨੇ ਵਿੰਡ ਫਾਰਮ ਪ੍ਰੋਜੈਕਟ ਨੂੰ ਅੰਤਿਮ ਰੂਪ ਦੇਣ ਲਈ ਬੁੱਧਵਾਰ ਨੂੰ ਅਡਾਨੀ ਸਮੂਹ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਸੀ।
ਉਨ੍ਹਾਂ ਕਿਹਾ, "ਸਾਨੂੰ ਉਮੀਦ ਹੈ ਕਿ ਪਾਵਰ ਪਲਾਂਟ ਦਸੰਬਰ 2024 ਤੱਕ ਕੰਮ ਕਰਨਾ ਸ਼ੁਰੂ ਕਰ ਦੇਣਗੇ।"
ਇਨ੍ਹਾਂ ਰਿਪੋਰਟਾਂ ਵਿਚਾਲੇ ਅਡਾਨੀ ਗ੍ਰੀਨ ਐਨਰਜੀ ਲਿਮਟਿਡ ਦਾ ਸ਼ੇਅਰ 5 ਫੀਸਦੀ ਦੇ ਹੇਠਲੇ ਪੱਧਰ 'ਤੇ ਡਿੱਗ ਕੇ 512.10 ਰੁਪਏ ਦੇ ਪੱਧਰ 'ਤੇ ਆ ਗਿਆ। ਪਿਛਲੇ ਸੈਸ਼ਨ 'ਚ ਸ਼ੇਅਰ ਦੀ ਕੀਮਤ 539.05 ਰੁਪਏ ਸੀ। ਪਿਛਲੇ ਪੰਜ ਸੈਸ਼ਨਾਂ 'ਚ ਸਟਾਕ 'ਚ 19.27 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਪਿਛਲੇ ਇਕ ਮਹੀਨੇ 'ਚ ਇਸ ਸ਼ੇਅਰ ਦੀ ਕੀਮਤ 'ਚ 73.28 ਫੀਸਦੀ ਦੀ ਗਿਰਾਵਟ ਆਈ ਹੈ।
ਇਹ ਵੀ ਪੜ੍ਹੋ : Tata Motors ਤੇ Uber ਦਰਮਿਆਨ ਹੋਈ ਵੱਡੀ ਡੀਲ, 25000 EV ਕਾਰਾਂ ਦਾ ਦਿੱਤਾ ਆਰਡਰ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।