ਗੌਤਮ ਅਡਾਨੀ ਦੀ ਇਸ ਕੰਪਨੀ ਦੇ ਤਿਮਾਹੀ ਮੁਨਾਫੇ 'ਚ 282 ਫ਼ੀਸਦੀ ਉਛਾਲ

Thursday, May 06, 2021 - 10:37 AM (IST)

ਗੌਤਮ ਅਡਾਨੀ ਦੀ ਇਸ ਕੰਪਨੀ ਦੇ ਤਿਮਾਹੀ ਮੁਨਾਫੇ 'ਚ 282 ਫ਼ੀਸਦੀ ਉਛਾਲ

ਨਵੀਂ ਦਿੱਲੀ- ਸਟਾਕ ਮਾਰਕੀਟ ਵਿਚ ਸੂਚੀਬੱਧ ਕੰਪਨੀਆਂ ਪਿਛਲੇ ਵਿੱਤੀ ਸਾਲ ਦੀ ਚੌਥੀ ਤਿਮਹੀ ਦੇ ਵਿੱਤੀ ਨਤੀਜੇ ਜਾਰੀ ਕਰ ਰਹੀਆਂ ਹਨ। ਇਸ ਵਿਚਕਾਰ ਗੌਤਮ ਅਡਾਨੀ ਦੀ ਕੰਪਨੀ ਅਡਾਨੀ ਇੰਟਰਪ੍ਰਾਈਜਜ਼ ਨੇ ਵੀ ਨਤੀਜੇ ਜਾਰੀ ਕਰ ਦਿੱਤੇ ਹਨ। ਇਸ ਕੰਪਨੀ ਨੇ 31 ਮਾਰਚ, 2021 ਨੂੰ ਸਮਾਪਤ ਹੋਈ ਪਿਛਲੇ ਵਿੱਤੀ ਸਾਲ ਦੀ ਚੌਥੀ ਤਿਮਾਹੀ ਵਿਚ ਕੁੱਲ ਮਿਲਾ ਕੇ 233.95 ਕਰੋੜ ਰੁਪਏ ਮੁਨਾਫਾ ਦਰਜ ਕੀਤਾ ਹੈ।

ਇਹ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ਨਾਲੋਂ 282 ਫ਼ੀਸਦੀ ਵੱਧ ਰਿਹਾ। ਕੰਪਨੀ ਨੇ ਕਿਹਾ ਕਿ ਪਿਛਲੇ ਵਿੱਤੀ ਸਾਲ ਉਸ ਨੇ 61.21 ਕਰੋੜ ਰੁਪਏ ਮੁਨਾਫਾ ਦਰਜ ਕੀਤਾ ਸੀ।

ਹਾਲਾਂਕਿ, ਜਨਵਰੀ-ਮਾਰਚ ਦੀ ਤਿਮਾਹੀ ਦੌਰਾਨ ਕੰਪਨੀ ਦੀ ਇਕਜੁੱਟ ਆਮਦਨ 13,688.95 ਕਰੋੜ ਰੁਪਏ ਰਹੀ, ਜੋ ਪਿਛਲੇ ਸਾਲ ਦੀ ਇਸ ਮਿਆਦ ਵਿਚ 13,698.09 ਕਰੋੜ ਰੁਪਏ ਸੀ। ਅਡਾਨੀ ਗਰੁੱਪ ਦੇ ਮੁਖੀ ਗੌਤਮ ਅਡਾਨੀ ਨੇ ਕਿਹਾ, ''ਸੜਕ, ਪਾਣੀ, ਹਵਾਈ ਅੱਡਿਆਂ ਤੇ ਡਾਟਾ ਕੇਂਦਰਾਂ ਵਿਚ ਵਿਸਥਾਰ ਕਰਨ ਵਿਚ ਸਾਨੂੰ ਜੋ ਸਫ਼ਲਤਾ ਮਿਲੀ ਹੈ ਉਹ ਅਡਾਨੀ ਗਰੁੱਪ ਅਤੇ ਇਸ ਦੇ ਹਿੱਸੇਦਾਰਾਂ ਲਈ ਫਾਇਦਾ ਦਾ ਸੌਦਾ ਰਿਹਾ ਹੈ।'' ਕੰਪਨੀ ਨੇ ਕਿਹਾ ਕਿ ਹਾਲਾਂਕਿ, ਚੌਥੀ ਤਿਮਾਹੀ ਵਿਚ ਲਾਭ 179 ਕਰੋੜ ਰੁਪਏ ਦੇ ਇਕ ਵਾਰ ਨੁਕਸਾਨ ਨਾਲ ਪ੍ਰਭਾਵਿਤ ਵੀ ਹੋਇਆ ਹੈ। ਉੱਥੇ ਹੀ, ਗਰੁੱਪ ਕੋਵਿਡ ਦੌਰ ਵਿਚ ਮਦਦ ਲਈ ਅਹਿਮਦਾਬਾਦ ਸਥਿਤ ਅਡਾਨੀ ਵਿੱਦਿਆ ਮੰਦਰ ਸਕੂਲ ਨੂੰ ਕੋਵਿਡ-19 ਕੇਅਰ ਸੈਂਟਰ ਵਿਚ ਬਦਲ ਰਿਹਾ ਹੈ, ਜਿੱਥੇ ਆਕਸੀਜਨ ਸਪੋਰਟ ਅਤੇ ਹੋਰ ਮੈਡੀਕਲ ਸਹੂਲਤਾਂ ਉਪਲਬਧ ਹੋਣਗੀਆਂ।


author

Sanjeev

Content Editor

Related News