ਅਨਿਲ ਅੰਬਾਨੀ ਦੀ ਕੰਪਨੀ ਮਚਿਓਰਿਟੀ ਡੇਟ ’ਤੇ ਭੁਗਤਾਨ ਕਰਨ ਤੋਂ ਖੁੰਝੀ

06/30/2019 1:05:43 AM

ਨਵੀਂ ਦਿੱਲੀ— ਅਨਿਲ ਅੰਬਾਨੀ ਦੀ ਕੰਪਨੀ ਮਚਿਓਰਿਟੀ ਡੇਟ ’ਤੇ ਭੁਗਤਾਨ ਕਰਨ ਤੋਂ ਖੁੰਝ ਗਈ ਹੈ। ਅਨਿਲ ਦੀ ਹਾਊਸਿੰਗ ਫਾਈਨਾਂਸ ਕੰਪਨੀ ਰਿਲਾਇੰਸ ਹੋਮ ਫਾਈਨਾਂਸ ਲਿਮਟਿਡ ਨੇ ਕਿਹਾ ਕਿ 400 ਕਰੋਡ਼ ਰੁਪਏ ਦੀ ਗੈਰ-ਤਬਦੀਲੀਯੋਗ ਡਿਬੈਂਚਰ (ਐੱਨ. ਸੀ. ਡੀ.) ਦੀ ਮਚਿਓਰਿਟੀ ਮਿਆਦ 31 ਅਕਤੂਬਰ ਤੱਕ ਵਧਾ ਦਿੱਤੀ ਗਈ ਹੈ।

ਉਥੇ ਹੀ ਕੰਪਨੀ ਨੇ ਕਿਹਾ ਕਿ ਮਿਅਾਦ ਦੀ ਤਰੀਕ ਦਾ ਵਿਸਥਾਰ ਸਬੰਧਤ ਡਿਬੈਂਚਰ ਟਰੱਸਟੀ ਅਤੇ ਐੱਨ. ਸੀ. ਡੀ. ਧਾਰਕਾਂ ਦੀ ਰਸਮੀ ਲਿਖਤੀ ਸਹਿਮਤੀ ਨਾਲ ਕੀਤਾ ਗਿਆ ਹੈ। ਕੰਪਨੀ ਅਨੁਸਾਰ ਆਪਸੀ ਸਹਿਮਤੀ ਨਾਲ ਮਿਅਾਦ ਦਾ ਵਿਸਥਾਰ ਪੂੰਜੀ ਬਾਜ਼ਾਰਾਂ ’ਚ ਗੰਭੀਰ ਅਵਿਵਸਥਾਵਾਂ ਨਾਲ ਨਜਿੱਠਣ ਲਈ ਇਕ ਮਾਨਤਾ ਪ੍ਰਾਪਤ ਕੌਮਾਂਤਰੀ ਪ੍ਰਥਾ ਹੈ ਅਤੇ ਕਿਸੇ ਵੀ ਤਰ੍ਹਾਂ ਨਾਲ ਡਿਫਾਲਟ ਨਹੀਂ ਹੈ।


Inder Prajapati

Content Editor

Related News