ਇੰਡੀਆਬੁਲਸ ਰੀਅਲ ਅਸਟੇਟ ਗੁਰੂਗ੍ਰਾਮ ''ਚ ਵਪਾਰਕ ਇਮਾਰਤ ਦੀ ਕਰੇਗੀ ਪ੍ਰਾਪਤੀ

Sunday, Apr 08, 2018 - 10:44 AM (IST)

ਇੰਡੀਆਬੁਲਸ ਰੀਅਲ ਅਸਟੇਟ ਗੁਰੂਗ੍ਰਾਮ ''ਚ ਵਪਾਰਕ ਇਮਾਰਤ ਦੀ ਕਰੇਗੀ ਪ੍ਰਾਪਤੀ

ਨਵੀਂ ਦਿੱਲੀ—ਰੀਅਲ ਅਸਟੇਟ ਕੰਪਨੀ ਇੰਡੀਆਬੁਲਸ ਰਿਅਲ ਅਸਟੇਟ ਲਿਮਟਿਡ ਗੁਰੂਗ੍ਰਾਮ 'ਚ 2.5 ਲੱਖ ਵਰਗ ਫੁੱਟ ਖੇਤਰਫਲ ਦੀ ਵਪਾਰਕ ਇਮਾਰਤ ਦੀ ਪ੍ਰਾਪਤੀ ਕਰੇਗੀ। ਕੰਪਨੀ ਨੇ ਇਸ ਦੀ ਜਾਣਕਾਰੀ ਦਿੱਤੀ। ਹਾਲਾਂਕਿ ਕੰਪਨੀ ਨੇ ਸੌਦੇ ਦੀ ਕੀਮਤ ਦੇ ਬਾਰੇ 'ਚ ਨਹੀਂ ਦੱਸਿਆ ਹੈ। 
ਇੰਡੀਆਬੁਲਸ ਨੇ ਰੈਗੂਲੇਟਰੀ ਜਾਣਕਾਰੀ 'ਚ ਕਿਹਾ ਅਸੀਂ ਤੁਹਾਨੂੰ ਸੂਚਿਤ ਕਰਨਾ ਚਾਹੁੰਦੇ ਹਾਂ ਕਿ ਇੰਡੀਆਬੁਲਸ ਰਿਅਲ ਅਸਟੇਟ ਨੇ ਆਪਣੀ ਪੂਰਨ ਅਗਵਾਈ ਵਾਲੀ ਸਬਸਿਡਰੀ ਕੰਪਨੀ ਮੰਜੋਲਾ ਇੰਫਰਾਸਟਰਕਚਰ ਦੇ ਮਾਧਿਅਮ ਨਾਲ ਗੁਰੂਗ੍ਰਾਮ 'ਚ ਇਕ ਵਪਾਰਕ ਇਮਾਰਤ ਨੂੰ ਖਰੀਦਣ ਬਾਈਡਿੰਗ ਅਤੇ ਨਿਸ਼ਚਿਤ ਸਮਝੌਤਾ ਕੀਤਾ ਹੈ। ਇਸ 'ਚ 2.5 ਲੱਖ ਵਰਗਫੁੱਟ ਦਾ ਪੁੱਟੇ ਵਾਲਾ ਖੇਤਰ ਸ਼ਾਮਲ ਹੈ। ਇਸ 'ਚ ਕਿਹਾ ਗਿਆ ਹੈ ਕਿ ਇਹ ਸੌਦਾ ਤਿੰਨ ਤੋਂ ਚਾਰ ਮਹੀਨੇ 'ਚ ਪੂਰਾ ਹੋਣ ਦੀ ਉਮੀਦ ਹੈ।  


Related News