FD 'ਤੇ ਮਿਲਣ ਵਾਲੇ ਵਿਆਜ ਨੂੰ ਲੈ ਕੇ ਖ਼ਾਤਾਧਾਰਕਾਂ ਨੂੰ ਲੱਗ ਸਕਦੈ ਵੱਡਾ ਝਟਕਾ, RBI ਨੇ ਬਦਲੇ ਨਿਯਮ
Sunday, Jul 04, 2021 - 06:29 PM (IST)
ਨਵੀਂ ਦਿੱਲੀ (ਭਾਸ਼ਾ) – ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਬੈਂਕਾਂ ’ਚ ਫਿਕਸਡ ਡਿਪਾਜ਼ਿਟ/ਟਰਮ ਡਿਪਾਜ਼ਿਟ ਦੀ ਮੈਚਿਓਰਿਟੀ ਪੂਰੀ ਹੋਣ ਤੋਂ ਬਾਅਦ ਇਸ ’ਤੇ ਲੱਗਣ ਵਾਲੇ ਵਿਆਜ ਨਾਲ ਜੁੜੇ ਨਿਯਮ ਬਦਲ ਦਿੱਤੇ ਹਨ। ਨਵੇਂ ਨਿਯਮਾਂ ਮੁਤਾਬਕ ਐੱਫ. ਡੀ. ਜਾਂ ਟਰਮ ਡਿਪਾਜ਼ਿਟ ਦੇ ਮੈਚਿਓਰ ਹੋਣ ਤੋਂ ਬਾਅਦ ਜੇ ਪੇਮੈਂਟ ਨਹੀਂ ਹੁੰਦੀ ਹੈ ਤਾਂ ਉਸ ’ਤੇ ਸੇਵਿੰਗ ਅਕਾਊਂਟ ਜਿੰਨਾ ਵਿਆਜ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਸਸਤੇ 'ਚ ਗੈਸ ਸਿਲੰਡਰ ਭਰਾਉਣ ਦਾ ਮੌਕਾ, ਇਸ ਆਫ਼ਰ ਤਹਿਤ ਮਿਲ ਰਹੀ ਹੈ ਭਾਰੀ ਛੋਟ
ਆਰ. ਬੀ. ਆਈ. ਨੇ ਸਰਕੂਲਰ ’ਚ ਕਿਹਾ ਕਿ ਇਸ ਦੀ ਸਮੀਖਿਆ ’ਤੇ ਇਹ ਫੈਸਲਾ ਕੀਤਾ ਗਿਆ ਹੈ ਕਿ ਜੇ ਫਿਕਸਡ ਡਿਪਾਜ਼ਿਟ ਮੈਚਿਓਰ ਹੁੰਦੇ ਹਨ ਅਤੇ ਉਸ ਰਾਸ਼ੀ ਦੀ ਪੇਮੈਂਟ ਨਹੀਂ ਕੀਤੀ ਜਾਂਦੀ ਹੈ ਤਾਂ ਉਹ ਰਾਸ਼ੀ ਬੈਂਕ ਖਾਤੇ ’ਚ ਜਮ੍ਹਾ ਰਹਿੰਦੀ ਹੈ ਤਾਂ ਉਸ ’ਤੇ ਵਿਆਜ ਸੇਵਿੰਗ ਅਕਾਊਂਟ ਜਿੰਨਾ ਜਾਂ ਐੱਫ. ਡੀ. ’ਤੇ ਲੱਗਣ ਵਾਲੇ ਵਿਆਜ ਦੀ ਦਰ, ਇਨ੍ਹਾਂ ’ਚੋਂ ਜੋ ਵੀ ਘੱਟ ਹੋਵੇ, ਓਨਾ ਵਿਆਜ ਦਿੱਤਾ ਜਾਵੇਗਾ।
ਆਰ. ਬੀ. ਆਈ. ਦਾ ਇਹ ਨਿਯਮ ਸਾਰੇ ਪ੍ਰਾਈਵੇਟ ਸੈਕਟਰ, ਪਬਲਿਕ ਸੈਕਟਰ ਬੈਂਕ, ਸਮਾਲ ਫਾਇਨਾਂਸ ਬੈਂਕ, ਸਹਿਕਾਰੀ ਬੈਂਕ, ਸਥਾਨਕ ਖੇਤਰੀ ਬੈਂਕਾਂ ’ਚ ਜਮ੍ਹਾ ਐੱਫ. ਡੀ. ਜਾਂ ਟਰਮ ਡਿਪਾਜ਼ਿਟ ’ਤੇ ਲਾਗੂ ਹੋਵੇਗਾ।
ਇਹ ਵੀ ਪੜ੍ਹੋ : ਦਾਲਾਂ ਦੀਆਂ ਵੱਧਦੀਆਂ ਕੀਮਤਾਂ 'ਤੇ ਕੇਂਦਰ ਸਰਕਾਰ ਦੀ ਸਖ਼ਤੀ, ਲਿਆ ਵੱਡਾ ਫ਼ੈਸਲਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।