ਭਾਰਤੀ ਕੰਪਨੀਆਂ ਮੁਤਾਬਕ GST ਸੁਧਾਰ ਦੇ ਅਗਲੇ ਪੜਾਅ ਲਈ ਸਹੀ ਸਮਾਂ : ਡੇਲਾਇਟ ਸਰਵੇਖਣ
Wednesday, Jun 21, 2023 - 01:51 PM (IST)

ਨਵੀਂ ਦਿੱਲੀ (ਭਾਸ਼ਾ) - ਭਾਰਤੀ ਉਦਯੋਗ ਜਗਤ ਨੂੰ ਲਗਦਾ ਹੈ ਕਿ ਕਾਰੋਬਾਰੀ ਸੌਖ ਨੂੰ ਵਧਾਉਣ ਅਤੇ ਜੀ. ਐੱਸ. ਟੀ. ਪ੍ਰਸ਼ਾਸਨ ’ਚ ਸੁਧਾਰ ਦੇ ਅਗਲੇ ਪੜਾਅ ਲਈ ਸਹੀ ਸਮਾਂ ਆ ਗਿਆ ਹੈ। ਡੇਲਾਇਟ ਦੇ ਇਕ ਸਰਵੇਖਣ ’ਚ ਮੰਗਲਵਾਰ ਨੂੰ ਇਹ ਗੱਲ ਕਹੀ ਹੈ। ਸਰਵੇਖਣ ’ਚ ਉਦਯੋਗ ਜਗਤ ਨੇ ਮੌਜੂਦਾ ਟੈਕਸ ਵਿਵਾਦਾਂ ਦੇ ਹੱਲ ਲਈ ਇਕ ਮਾਫ਼ੀ ਯੋਜਨਾ ਲਿਆਉਣ ਦੀ ਅਪੀਲ ਵੀ ਕੀਤੀ ਹੈ। ਸਰਵੇਖਣ ’ਚ ਕਿਹਾ ਗਿਆ ਕਿ ਇਕ ਜੁਲਾਈ, 2017 ਨੂੰ ਜੀ. ਐੱਸ. ਟੀ. ਦੀ ਸ਼ੁਰੂਆਤ ਤੋਂ ਬਾਅਦ ਇਸ ਦੇ ਪ੍ਰਸ਼ਾਸਨ ’ਚ ਜ਼ਬਰਦਸਤ ਬਦਲਾਅ ਆਇਆ ਹੈ।
ਦੱਸ ਦੇਈਏ ਕਿ ਸਰਵੇਖਣ ਵਿੱਚ ਪਤਾ ਲੱਗਾ ਕਿ ਸੌਖਾਲੀ ਟੈਕਸ ਪ੍ਰਣਾਲੀ ਲਈ ਸਵੀਕਾਰਤਾ ਵਧ ਰਹੀ ਹੈ ਅਤੇ 88 ਫ਼ੀਸਦੀ ਐੱਮ. ਐੱਸ. ਐੱਮ. ਈ. ਨੇ ਅਨੁਕੂਲਿਤ ਸਪਲਾਈ ਚੇਨ ਦੇ ਨਾਲ ਮਾਲ ਅਤੇ ਸੇਵਾਵਾਂ ਦੀ ਲਾਗਤ ’ਚ ਕਮੀ ਦੀ ਗੱਲ ਕਹੀ। ਇਸ ਦੌਰਾਨ 80 ਫ਼ੀਸਦੀ ਭਾਈਦਾਰਾਂ ਨੇ ਕਿਹਾ ਕਿ ਕਾਰੋਬਾਰੀ ਕਰਨ ਦੀ ਸੌਖ ਵਧਾਉਣ ਅਤੇ ਜੀ. ਐੱਸ. ਟੀ. ਪ੍ਰਸ਼ਾਸਨ ’ਚ ਸੁਧਾਰ ਦੇ ਅਗਲੇ ਪੜਾਅ ਲਈ ਸਹੀ ਸਮਾਂ ਆ ਗਿਆ ਹੈ। ਡੇਲਾਇਟ ਇੰਡੀਆ ਵਿਚ ਪਾਰਟਨਰ ਅਤੇ ਲੀਡਰ (ਇਨਡਾਇਰੈਕਟ ਟੈਕਸ) ਮਹੇਸ਼ ਜੈ ਸਿੰਘ ਨੇ ਕਿਹਾ ਕਿ ਭਾਰਤੀ ਕੰਪਨੀਆਂ ਜੀ. ਐੱਸ. ਟੀ. ਵਿਵਸਥਾ ਨਾਲ ਹੋਏ ਬਦਲਾਅ ਨੂੰ ਲੈ ਕੇ ਕਾਫ਼ੀ ਹਾਂਪੱਖੀ ਹਨ।