ਲੋਕਾਂ ਅਤੇ ਕਾਰੋਬਾਰਾਂ ’ਚ ਵਧ ਰਹੀ ਹੈ ‘ਮੈਸੇਜਿੰਗ’ ਦੀ ਸਵੀਕਾਰਤਾ, ਭਾਰਤ ਨੇਤਾ ਦੀ ਭੂਮਿਕਾ ’ਚ : ਜ਼ੁਕਰਬਰਗ

Thursday, Sep 21, 2023 - 10:47 AM (IST)

ਮੁੰਬਈ (ਭਾਸ਼ਾ) – ਮੇਟਾ ਦੇ ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ.ਓ.) ਮਾਰਕ ਜ਼ੁਕਰਬਰਗ ਨੇ ਕਿਹਾ ਕਿ ਲੋਕਾਂ ਅਤੇ ਕਾਰੋਬਾਰਾਂ ਦਰਮਿਆਨ ਕੰਮ ਕਰਨ ਦੇ ਬਿਹਤਰ ਤਰੀਕੇ ਵਜੋਂ ‘ਮੈਸੇਜਿੰਗ’ ਦੀ ਸਵੀਕਾਰਤਾ ਵਧ ਰਹੀ ਹੈ ਅਤੇ ਭਾਰਤ ਦੁਨੀਆ ਵਿਚ ਇਸ ਮਾਮਲੇ ’ਚ ਨੇਤਾ ਹੈ। ਸੋਸ਼ਲ ਮੀਡੀਆ ਖੇਤਰ ਦੀ ਦਿੱਗਜ਼ ਕੰਪਨੀ ਨੇ ਇੱਥੇ ਕਈ ਨਵੇਂ ‘ਟੂਲ’ ਦੀ ਘੁੰਡ ਚੁਕਾਈ ਕੀਤੀ ਹੈ। ਇਨ੍ਹਾਂ ਰਾਹੀਂ ਵਟਸਐਪ ਦਾ ਇਸਤੇਮਾਲ ਕਰ ਕੇ ਕਾਰੋਬਾਰ ਨੂੰ ਅੱਗੇ ਵਧਾਉਣ ’ਚ ਮਦਦ ਮਿਲੇਗੀ।

ਇਹ ਵੀ ਪੜ੍ਹੋ : ਰਿਲਾਇੰਸ ਨੇ ਲਾਂਚ ਕੀਤਾ Jio AirFiber, ਦੇਸ਼ ਦੇ ਹਰ ਕੋਨੇ 'ਚ ਪਹੁੰਚੇਗਾ ਹਾਈ ਸਪੀਡ ਇੰਟਰਨੈੱਟ

ਇਹ ਵੀ ਪੜ੍ਹੋ :  LIC ਕਰਮਚਾਰੀਆਂ-ਏਜੰਟਸ ਲਈ ਖੁਸ਼ਖਬਰੀ, ਗ੍ਰੈਚੁਟੀ ਲਿਮਟ ਵਧਾ ਕੇ ਕੀਤੀ 5 ਲੱਖ ਰੁਪਏ

ਜ਼ੁਕਰਬਰਗ ਨੇ ਕਿਹਾ ਕਿ ਕੰਪਨੀ ਨੇ ਆਪਣੇ ਮੈਸੇਜਿੰਗ ਡਰਾਫਟ, ਸਮੂਹ ਚੈਟ ਅਤੇ ਪ੍ਰਸਾਰਣ ਚੈਨਲਾਂ ਦੇ ਨਾਲ ਇਨੋਵੇਟ ਜਾਰੀ ਰੱਖਿਆ ਹੈ। ਮੁੰਬਈ ਵਿਚ ਇਕ ਪ੍ਰੋਗਰਾਮ ਨੂੰ ਵਰਚੁਅਲ ਮਾਧਿਅਮ ਰਾਹੀਂ ਸੰਬੋਧਨ ਕਰਦੇ ਹੋਏ ਜ਼ੁਕਰਬਰਗ ਨੇ ਕਿਹਾ ਕਿ ਅੱਜ ਅਸੀਂ ਜਿਨ੍ਹਾਂ ਚੀਜ਼ਾਂ ਦੀ ਗੱਲ ਕਰਦੇ ਹਾਂ, ਭਾਰਤ ਉਸ ’ਚੋਂ ਕਾਫੀ ’ਚ ਨੇਤਾ ਦੀ ਭੂਮਿਕਾ ’ਚ ਹੈ। ਭਾਰਤ ਇਸ ਮਾਮਲੇ ਵਿਚ ਦੁਨੀਆ ਦੀ ਅਗਵਾਈ ਕਰ ਰਿਹਾ ਹੈ ਕਿ ਕਿਵੇਂ ਲੋਕਾਂ ਅਤੇ ਕਾਰੋਬਾਰਾਂ ਨੇ ‘ਮੈਸੇਜਿੰਗ’ ਨੂੰ ਚੀਜ਼ਾਂ ਨੂੰ ਬਿਹਤਰ ਕਰਨ ਦੇ ਤਰੀਕੇ ਵਜੋਂ ਅਪਣਾਇਆ ਹੈ।

ਇਹ ਵੀ ਪੜ੍ਹੋ : ਹੁਣ ਇਸ਼ਤਿਹਾਰਾਂ 'ਚ ਭੀਖ ਮੰਗਦੇ ਬੱਚੇ ਵਿਖਾਉਣ 'ਤੇ ਲੱਗੇਗਾ 10 ਲੱਖ ਦਾ ਜੁਰਮਾਨਾ, ਸਖ਼ਤ ਨਿਰਦੇਸ਼ ਜਾਰੀ

ਇਹ ਵੀ ਪੜ੍ਹੋ :  PM ਮੋਦੀ ਨੇ ਵਿਸ਼ਵਕਰਮਾ ਯੋਜਨਾ ਤਹਿਤ ਕੀਤੇ ਕਈ ਵੱਡੇ ਐਲਾਨ, ਸਸਤੇ ਕਰਜ਼ੇ ਸਮੇਤ ਮਿਲਣਗੀ ਇਹ ਸਹੂਲਤਾਂ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News