ਦੁਨੀਆਭਰ ''ਚ ਖੁਲ੍ਹੇ ਨਵੇਂ ਬੈਂਕ ਖਾਤਿਆਂ ''ਚੋਂ 55 ਫੀਸਦੀ ਭਾਰਤ ''ਚ ਖੁਲ੍ਹੇ

04/21/2018 1:35:25 AM

ਨਵੀਂ ਦਿੱਲੀ—ਭਾਰਤ ਦੇ ਵਿੱਤੀ ਸਮਾਵੇਸ਼ੀ ਕੋਸ਼ਿਸ਼ਾਂ ਨੂੰ ਹੁਣ ਵਿਸ਼ਵ ਬੈਂਕ ਤੋਂ ਵੀ ਮਾਨਤਾ ਮਿਲ ਰਹੀ ਹੈ। ਵਿੱਤੀ ਸੇਵਾ ਸਕੱਤਰ ਰਾਜੀਵ ਕੁਮਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਵਿਸ਼ਵ ਬੈਂਕ ਦੇ ਅੰਕੜਿਆਂ ਅਨੁਸਾਰ ਦੁਨੀਆਭਰ 'ਚ ਖੋਲ੍ਹੇ ਗਏ ਨਵੇਂ ਬੈਂਕ ਖਾਤਿਆਂ 'ਚੋਂ 55 ਫੀਸਦੀ ਭਾਰਤ 'ਚ ਖੋਲ੍ਹੇ ਗਏ ਹਨ। ਉਨ੍ਹਾਂ ਨੇ ਟਵੀਟ ਕੀਤਾ ਕਿ ਵਿਸ਼ਵ ਬੈਂਕ ਦੀ ਸੰਸਾਰਿਕ ਫਿਨਡੇਕਸ ਰਿਪੋਰਟ 'ਚ ਭਾਰਤ ਦੇ ਵਿੱਤੀ ਸਮਾਵੇਸ਼ ਦੀਆਂ ਕੋਸ਼ਿਸ਼ਾਂ ਨੂੰ ਮਾਨਤਾ ਦਿੱਤੀ ਗਈ ਹੈ। ਸੰਸਾਰਿਕ ਪੱਧਰ 'ਤੇ 2014-17 ਦੌਰਾਨ 51.4 ਕਰੋੜ ਬੈਂਕ ਖਾਤੇ ਖੋਲ੍ਹੇ ਗਏ। ਇਨ੍ਹਾਂ 'ਚੋਂ 55 ਫੀਸਦੀ ਬੈਂਕ ਖਾਤੇ ਭਾਰਤ 'ਚ ਖੋਲ੍ਹੇ ਹਨ। 
ਵਿਸ਼ਵ ਬੈਂਕ ਦੀ ਵੀਰਵਾਰ ਨੂੰ ਜਾਰੀ ਰਿਪੋਰਟ 'ਚ ਜਨਧਨ ਯੋਜਨਾ ਦਾ ਸਫਲਤਾ ਦਾ ਹਵਾਲਾ ਦਿੱਤਾ ਗਿਆ ਹੈ। ਸਰਕਾਰੀ ਅੰਕੜਿਆਂ ਅਨੁਸਾਰ ਮਾਰਚ, 2018 ਤਕ ਜਨਧਨ ਖਾਤਿਆਂ ਦੀ ਗਿਣਤੀ ਵੱਧ ਕੇ 31.44 ਕਰੋੜ ਹੋ ਗਈ, ਜੋ ਇਕ ਸਾਲ ਪਹਿਲਾਂ 28.17 ਕਰੋੜ ਸੀ। ਵਿਸ਼ਵ ਬੈਂਕ ਦੀ ਇਸ ਰਿਪੋਰਟ ਮੁਤਾਬਕ ਭਾਰਤ 'ਚ ਵਿਸ਼ਵ ਬੈਂਕ ਖਾਤਾਧਾਰਕਾਂ ਦੀ ਗਿਣਤੀ 2017 'ਚ ਵਧ ਕੇ 80 ਫੀਸਦੀ ਹੋ ਗਈ। ਇਸ ਤੋਂ ਪਹਿਲਾਂ 2014 'ਚ ਇਹ 53 ਫੀਸਦੀ ਅਤੇ 2011 'ਚ 35 ਫੀਸਦੀ ਸੀ। ਇਸ 'ਚ ਕਿਹਾ ਗਿਆ ਹੈ ਕਿ ਸਰਕਾਰ ਦੀਆਂ ਕੋਸ਼ਿਸ਼ਾਂ ਨਾਲ ਔਰਤਾਂ ਦੇ ਬੈਂਕ ਖਾਤਿਆਂ 'ਚ ਚੰਗਾ ਵਾਧਾ ਹੋਇਆ ਅਤੇ ਪੁਰਸ਼ਾਂ ਦੇ ਮੁਕਾਬਲੇ ਮਹਿਲਾ ਖਾਤਾਧਾਰਕਾਂ ਦੀ ਗਿਣਤੀ ਦਾ ਅੰਤਰ ਘੱਟ ਹੋਇਆ ਹੈ। ਸਾਲ 2014 'ਚ ਇਹ ਅੰਤਰ ਜਿੱਥੇ 20 ਫੀਸਦੀ ਸੀ, ਉੱਥੇ ਹੀ 2017 'ਚ ਇਹ ਘੱਟ ਕੇ 6 ਫੀਸਦੀ ਰਹਿ ਗਿਆ।


Related News