ਜਨਵਰੀ ''ਚ ਫਲਾਈਟ ਦੇਰੀ ਨਾਲ ਕਰੀਬ 5 ਲੱਖ ਯਾਤਰੀ ਹੋਏ ਪ੍ਰਭਾਵਿਤ: DGCA

Friday, Feb 16, 2024 - 12:04 PM (IST)

ਮੁੰਬਈ (ਭਾਸ਼ਾ) - ਇਸ ਸਾਲ ਜਨਵਰੀ 'ਚ ਉਡਾਣਾਂ 'ਚ ਦੇਰੀ ਕਾਰਨ 4.82 ਲੱਖ ਯਾਤਰੀ ਪ੍ਰਭਾਵਿਤ ਹੋਏ ਸਨ, ਜਿਸ ਲਈ ਏਅਰਲਾਈਨ ਕੰਪਨੀਆਂ ਨੂੰ ਮੁਆਵਜ਼ੇ ਵਜੋਂ 3.69 ਕਰੋੜ ਰੁਪਏ ਖ਼ਰਚਣੇ ਪਏ ਸਨ। ਇਸ ਗੱਲ ਦੀ ਜਾਣਕਾਰੀ ਮਹੀਨਾਵਾਰ ਹਵਾਈ ਆਵਾਜਾਈ ਦੇ ਅੰਕੜਿਆਂ ਤੋਂ ਸਾਹਮਣੇ ਆਈ ਹੈ। ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀਜੀਸੀਏ) ਵੱਲੋਂ ਵੀਰਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਜਨਵਰੀ 'ਚ ਘਰੇਲੂ ਯਾਤਰੀਆਂ ਦੀ ਗਿਣਤੀ ਪਿਛਲੇ ਸਾਲ ਦੇ ਇਸੇ ਮਹੀਨੇ ਦੇ ਮੁਕਾਬਲੇ 4.69 ਫ਼ੀਸਦੀ ਵਧ ਕੇ 1.31 ਕਰੋੜ ਹੋ ਗਈ। 

ਇਹ ਵੀ ਪੜ੍ਹੋ - Paytm Fastag ਨੂੰ ਲੈ ਕੇ NHAI ਦਾ ਵੱਡਾ ਫ਼ੈਸਲਾ, ਪ੍ਰਭਾਵਿਤ ਹੋ ਸਕਦੇ ਹਨ 2 ਕਰੋੜ ਲੋਕ

DGCA ਅਨੁਸਾਰ ਜਨਵਰੀ 2023 ਵਿੱਚ ਘਰੇਲੂ ਯਾਤਰੀਆਂ ਦੀ ਆਵਾਜਾਈ 1.25 ਕਰੋੜ ਸੀ। ਅੰਕੜਿਆਂ ਅਨੁਸਾਰ ਉਡਾਣਾਂ ਵਿੱਚ ਦੇਰੀ ਤੋਂ ਇਲਾਵਾ ਵੱਖ-ਵੱਖ ਏਅਰਲਾਈਨਾਂ ਨੇ ਪਿਛਲੇ ਮਹੀਨੇ 1,374 ਯਾਤਰੀਆਂ ਨੂੰ ਉਡਾਣਾਂ ਵਿੱਚ ਬੋਰਡਿੰਗ ਕਰਨ ਤੋਂ ਰੋਕ ਦਿੱਤਾ ਸੀ। ਇਸ ਕਾਰਨ 1.28 ਕਰੋੜ ਰੁਪਏ ਵਿਕਲਪਿਕ ਉਡਾਣਾਂ ਦਾ ਪ੍ਰਬੰਧ ਕਰਨ ਅਤੇ ਰਿਹਾਇਸ਼ ਅਤੇ ਖਾਣ-ਪੀਣ ਦੀਆਂ ਸਹੂਲਤਾਂ ਮੁਹੱਈਆ ਕਰਵਾਉਣ 'ਤੇ ਖ਼ਰਚ ਕੀਤੇ ਗਏ। 

ਇਹ ਵੀ ਪੜ੍ਹੋ - Gold Price Today: ਮੁੜ ਸਸਤਾ ਹੋਇਆ ਸੋਨਾ, ਜਾਣੋ 22 ਕੈਰੇਟ ਸੋਨੇ ਦਾ ਅੱਜ ਦਾ ਰੇਟ

ਡੀਜੀਸੀਏ ਦੇ ਅੰਕੜਿਆਂ ਦੇ ਅਨੁਸਾਰ, ਏਅਰਲਾਈਨਾਂ ਨੇ 68,362 ਯਾਤਰੀਆਂ ਨੂੰ ਰਿਫੰਡ ਅਤੇ ਰੀ-ਬੁਕਿੰਗ ਦੀ ਪੇਸ਼ਕਸ਼ ਕੀਤੀ ਅਤੇ ਜਨਵਰੀ ਵਿੱਚ ਉਡਾਣਾਂ ਨੂੰ ਰੱਦ ਕਰਨ ਲਈ ਮੁਆਵਜ਼ੇ ਵਜੋਂ 1.43 ਕਰੋੜ ਰੁਪਏ ਦਾ ਭੁਗਤਾਨ ਵੀ ਕੀਤਾ। ਘਰੇਲੂ ਯਾਤਰੀ ਆਵਾਜਾਈ ਦੇ ਮੋਰਚੇ 'ਤੇ ਇੰਡੀਗੋ ਨੇ ਪਿਛਲੇ ਮਹੀਨੇ 79.09 ਲੱਖ ਯਾਤਰੀਆਂ ਦੇ ਨਾਲ 60.2 ਫ਼ੀਸਦੀ ਬਾਜ਼ਾਰ ਹਿੱਸੇਦਾਰੀ ਪ੍ਰਾਪਤ ਕੀਤੀ। ਇਸ ਤੋਂ ਬਾਅਦ 15.97 ਲੱਖ ਯਾਤਰੀਆਂ ਨਾਲ ਏਅਰ ਇੰਡੀਆ ਦੀ ਹਿੱਸੇਦਾਰੀ 12.2 ਫ਼ੀਸਦੀ ਸੀ।

ਇਹ ਵੀ ਪੜ੍ਹੋ - Paytm ਦਾ FASTag ਇਸਤੇਮਾਲ ਕਰਨ ਵਾਲੇ ਸਾਵਧਾਨ! ਦੇਣਾ ਪੈ ਸਕਦੈ ਦੁੱਗਣਾ ਟੋਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News