‘Aadhar-PAN-EPFO ਨੂੰ ਜੋੜਨ ਦੀ ਸਹੂਲਤ ’ਚ ਰੁਕਾਵਟ ਨਹੀਂ : UIDAI’
Sunday, Aug 29, 2021 - 10:17 AM (IST)
ਨਵੀਂ ਦਿੱਲੀ (ਯੂ. ਐੱਨ. ਆਈ.) – ਭਾਰਤੀ ਵਿਸ਼ੇਸ਼ ਪਛਾਣ ਅਥਾਰਿਟੀ (ਯੂ. ਆਈ. ਡੀ. ਏ. ਆਈ.) ਨੇ ਕਿਹਾ ਕਿ ਉਸ ਦੀਆਂ ਸੇਵਾਵਾਂ ਸਥਿਰ ਹਨ ਅਤੇ ਸਹੀ ਤਰੀਕੇ ਨਾਲ ਕੰਮ ਕਰ ਰਹੀਆਂ ਹਨ।
ਇਸ ਦੀ ਆਧਾਰ-ਪੈਨ-ਈ. ਪੀ. ਐੱਫ. ਓ. ਨੂੰ ਆਪਸ ’ਚ ਜੋੜਨ ਦੀ ਸਹੂਲਤ ’ਚ ਕੋਈ ਰੁਕਾਵਟ ਨਹੀਂ ਆਈ ਹੈ। ਇਹ ਇਕ ਪ੍ਰਮਾਣੀਕਰਨ-ਆਧਾਰਿਤ ਸਹੂਲਤ ਹੈ।
ਇਹ ਵੀ ਪੜ੍ਹੋ : 1 ਸਤੰਬਰ ਤੋਂ ਬਦਲੇਗਾ PF ਦਾ ਇਹ ਨਿਯਮ, ਗ਼ਲਤੀ ਹੋਈ ਤਾਂ ਰੁਕ ਸਕਦੈ EPF ਦਾ ਪੈਸਾ
ਯੂ. ਆਈ. ਡੀ. ਏ. ਆਈ. ਨੇ ਆਧਾਰ ਨੂੰ ਪੈਨ-ਈ. ਪੀ. ਐੱਫ. ਓ. ਨਾਲ ਜੋੜਨ ’ਚ ਯੂ. ਆਈ. ਡੀ. ਏ. ਆਈ. ਪ੍ਰਣਾਲੀ ਦੇ ਠੱਪ ਹੋਣ ’ਤੇ ਕੁੱਝ ਮੀਡੀਆ ਰਿਪੋਰਟ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੀ ਰਿਪੋਰਟ ਸਹੀ ਨਹੀਂ ਹੈ।
ਯੂ. ਆਈ. ਡੀ. ਏ. ਆਈ. ਨੇ ਕਿਹਾ ਕਿ ਕਿਉਂਕਿ ਇਹ ਪਿਛਲੇ ਹਫਤੇ ਦੌਰਾਨ ਪੜਾਅਬੱਧ ਤਰੀਕੇ ਨਾਲ ਆਪਣੀ ਪ੍ਰਣਾਲੀ ’ਚ ਇਕ ਜ਼ਰੂਰੀ ਸੁਰੱਖਿਆ ਅਪਡੇਟ ਦੇ ਦੌਰ ’ਚੋਂ ਲੰਘ ਰਿਹਾ ਸੀ, ਕੁੱਝ ਨਾਮਜਦਗੀਆਂ/ਅਪਡੇਟ ਸੇਵਾ ਸਹੂਲਤ ’ਚ ਕੁੱਝ ਰੁਕਾਵਟ ਦੀ ਸੂਚਨਾ ਮਿਲੀ ਸੀ ਪਰ ਹੁਣ ਇਹ ਸੇਵਾ ਅਪਡੇਟ ਹੋਣ ਤੋਂ ਬਾਅਦ ਸਹੀ ਤਰੀਕੇ ਨਾਲ ਕੰਮ ਕਰ ਰਿਹਾ ਹੈ।
ਇਹ ਵੀ ਪੜ੍ਹੋ : ਤੁਹਾਡੇ Aadhaar ਕਾਰਡ ਨਾਲ ਕਿੰਨੇ ਮੋਬਾਇਲ ਸਿਮ ਜਾਰੀ ਹੋਏ ਹਨ, ਇੱਕ ਮਿੰਟ 'ਚ ਇੰਝ ਲਗਾਓ ਪਤਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।