ਇਸ ਤਾਰੀਖ਼ ਤੱਕ ਪੈਨ-ਆਧਾਰ ਕਰੋ ਲਿੰਕ, ਨਹੀਂ ਤਾਂ ਹੋਵੇਗਾ 10,000 ਜੁਰਮਾਨਾ
Wednesday, Sep 08, 2021 - 10:52 AM (IST)
ਨਵੀਂ ਦਿੱਲੀ- ਹੁਣ ਤੱਕ ਆਪਣੇ ਪੈਨ ਨੂੰ ਆਧਾਰ ਨਾਲ ਲਿੰਕ ਨਹੀਂ ਕੀਤਾ ਹੈ ਤਾਂ 30 ਸਤੰਬਰ ਤੱਕ ਕਰ ਲਓ ਕਿਉਂਕਿ ਅਜਿਹਾ ਨਾ ਕਰਨ 'ਤੇ ਤੁਹਾਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਨਕਮ ਟੈਕਸ ਵਿਭਾਗ ਅਨੁਸਾਰ ਜੇਕਰ ਕੋਈ ਪੈਨ ਕਾਰਡ ਨੂੰ ਆਧਾਰ ਨਾਲ ਲਿੰਕ ਨਹੀਂ ਕਰਾਉਂਦਾ ਹੈ ਤਾਂ ਉਸ ਦਾ ਪੈਨ ਇਨਵੈਲਿਡ ਹੋ ਜਾਵੇਗਾ, ਜਿਸ ਦਾ ਮਤਲਬ ਹੈ ਕਿ ਕਿਸੇ ਵਿੱਤੀ ਲੈਣ-ਦੇਣ ਵਿਚ ਪੈਨ ਦਾ ਇਸਤੇਮਾਲ ਨਹੀਂ ਹੋ ਸਕੇਗਾ।
ਇਨਵੈਲਿਡ ਪੈਨ ਨਾਲ ਤੁਸੀਂ ਨਾ ਤਾਂ ਮਿਊਚੁਅਲ ਫੰਡ ਵਿਚ ਨਵਾਂ ਨਿਵੇਸ਼ ਕਰ ਸਕਦੇ ਹੋ ਅਤੇ ਨਾ ਹੀ ਸ਼ੇਅਰ ਬਾਜ਼ਾਰ ਵਿਚ ਟ੍ਰੇਡਿੰਗ ਕਰ ਸਕਦੇ ਹੋ। ਇਹ ਵੀ ਜਾਣ ਲਓ ਕਿ ਬੈਂਕ ਖਾਤੇ ਵਿਚ 50 ਹਜ਼ਾਰ ਰੁਪਏ ਤੋਂ ਜ਼ਿਆਦਾ ਰਕਮ ਕਢਾਉਣ ਜਾਂ ਜਮ੍ਹਾ ਕਰ ਰਹੇ ਹੋ ਤਾਂ ਇਸ ਲਈ ਵੈਲਿਡ ਪੈਨ ਕਾਰਡ ਨੰਬਰ ਜ਼ਰੂਰੀ ਹੈ। ਇਸ ਲਈ ਪੈਨ ਇਨਵੈਲਿਡ ਹੋਣ 'ਤੇ ਤੁਸੀਂ 50,000 ਰੁਪਏ ਤੋਂ ਜ਼ਿਆਦਾ ਦਾ ਲੈਣ-ਦੇਣ ਨਹੀਂ ਕਰ ਸਕੋਗੇ।
ਉੱਥੇ ਹੀ, ਪੈਨ ਇਨਵੈਲਿਡ ਹੋ ਚੁੱਕਾ ਹੈ ਤਾਂ ਇਸ ਸੂਰਤ ਵਿਚ ਬੈਂਕ ਤੁਹਾਡੀ ਵਿਆਜ ਆਮਦਨ 'ਤੇ 20 ਫ਼ੀਸਦੀ ਦਰ ਨਾਲ ਟੀ. ਡੀ. ਐੱਸ. ਕੱਟ ਸਕਦਾ ਹੈ।
ਇਹ ਵੀ ਪੜ੍ਹੋ- ਸਟਾਕ ਨਿਵੇਸ਼ਕਾਂ ਲਈ ਵੱਡੀ ਖ਼ਬਰ, IT ਵਿਭਾਗ ਹੁਣ ਹਰ ਸੌਦੇ 'ਤੇ ਰੱਖੇਗਾ ਨਜ਼ਰ
ਜੁਰਮਾਨਾ ਵੀ ਲੱਗ ਸਕਦਾ ਹੈ-
ਇਨਵੈਲਿਡ ਹੋ ਚੁੱਕਾ ਪੈਨ ਵਿੱਤੀ ਲੈਣ-ਦੇਣ ਵਿਚ ਇਸਤੇਮਾਲ ਕਰਨ 'ਤੇ ਇਨਕਮ ਟੈਕਸ ਕਾਨੂੰਨ ਦੀ ਧਾਰਾ 272ਬੀ ਤਹਿਤ 10,000 ਰੁਪਏ ਤੱਕ ਦਾ ਜੁਰਮਾਨਾ ਲੱਗ ਸਕਦਾ ਹੈ। ਉੱਥੇ ਹੀ, ਇਨਕਮ ਟੈਕਸ ਕਾਨੂੰਨ 1961 ਵਿਚ ਜੋੜੀ ਗਈ ਨਵੀਂ ਧਾਰਾ 234H ਤਹਿਤ ਨਿਰਧਾਰਤ ਅੰਤਿਮ ਤਾਰੀਖ਼ ਪਿੱਛੋਂ ਪੈਨ ਨੂੰ ਆਧਾਰ ਨਾਲ ਲਿੰਕ ਕਰਨ 'ਤੇ 1,000 ਰੁਪਏ ਤੱਕ ਲੇਟ ਫ਼ੀਸ ਲੱਗ ਸਕਦੀ ਹੈ। ਇਨਕਮ ਟੈਕਸ ਕਾਨੂੰਨ ਦੀ ਧਾਰਾ 139A ਤਹਿਤ ਮੰਗੇ ਜਾਣ 'ਤੇ ਪੈਨ ਦਿਖਾਉਣਾ ਜ਼ਰੂਰੀ ਹੈ। ਹਾਲਾਂਕਿ, ਬੈਂਕ ਖਾਤਾ ਖੁੱਲ੍ਹਵਾਉਣ ਜਾਂ ਫਿਰ ਡਰਾਈਵਿੰਗ ਲਾਇਸੈਂਸ ਬਣਵਾਉਣ ਲਈ ਇਨਵੈਲਿਡ ਪੈਨ ਦਾ ਇਸਤੇਮਾਲ ਕਰਨ 'ਤੇ ਜੁਰਮਾਨਾ ਨਹੀਂ ਹੈ। ਇਹ ਵੀ ਦੱਸ ਦੇਈਏ ਕਿ ਇਕ ਵਾਰ ਤੁਸੀਂ ਇਨਵੈਲਿਡ ਪੈਨ ਨੂੰ ਆਧਾਰ ਨਾਲ ਲਿੰਕ ਕਰ ਲੈਂਦੇ ਹੋ ਤਾਂ ਇਹ ਫਿਰ ਤੋਂ ਚਾਲੂ ਹੋ ਜਾਵੇਗਾ।
ਇਹ ਵੀ ਪੜ੍ਹੋ- ਡਾ. ਰੈੱਡੀਜ਼ ਵੱਲੋਂ ਸਪੂਤਨਿਕ-ਵੀ ਦੀ ਸਪਲਾਈ ਸ਼ੁਰੂ, ਜਾਣੋ ਕਿੱਥੋਂ ਲੱਗੇਗਾ ਟੀਕਾ