ਆਧਾਰ ਕਾਰਡ 'ਤੇ ਬਦਲਣਾ ਚਾਹੁੰਦੇ ਹੋ ਆਪਣੀ ਫ਼ੋਟੋ ਤਾਂ ਮੁਫ਼ਤ 'ਚ ਕਰੋ ਅੱਪਡੇਟ

Sunday, Oct 20, 2024 - 06:11 PM (IST)

ਆਧਾਰ ਕਾਰਡ 'ਤੇ ਬਦਲਣਾ ਚਾਹੁੰਦੇ ਹੋ ਆਪਣੀ ਫ਼ੋਟੋ ਤਾਂ ਮੁਫ਼ਤ 'ਚ ਕਰੋ ਅੱਪਡੇਟ

ਨਵੀਂ ਦਿੱਲੀ : ਅੱਜਕੱਲ੍ਹ ਦੇ ਸਮੇਂ ਹਰੇਕ ਸਰਕਾਰੀ ਕੰਮ ਲਈ ਆਧਾਰ ਕਾਰਡ ਇਕ ਜ਼ਰੂਰੀ ਦਸਤਾਵੇਜ਼ ਬਣ ਗਿਆ ਹੈ। ਇਹ ਅਜਿਹਾ ਸਰਕਾਰੀ ਦਸਤਾਵੇਜ਼ ਹੈ ਜਿਸ ਰਾਹੀਂ ਅੱਜਕਲ ਹਰ ਛੋਟਾ-ਵੱਡਾ ਕੰਮ ਕੀਤਾ ਜਾ ਰਿਹਾ ਹੈ। ਕਿਸੇ ਵੀ ਸਰਕਾਰੀ ਸਕੀਮ ਦਾ ਲਾਭ ਲੈਣ ਲਈ ਵੀ ਆਧਾਰ ਕਾਰਡ ਮੰਗਿਆ ਜਾਵੇਗਾ। ਇਸ ਕਾਰਨ ਆਧਾਰ ਜਾਰੀ ਕਰਨ ਵਾਲਾ UIDAI ਲੋਕਾਂ ਨੂੰ ਸਮੇਂ-ਸਮੇਂ 'ਤੇ ਇਸ ਨੂੰ ਅਪਡੇਟ ਕਰਨ ਦੀ ਅਪੀਲ ਕਰਦਾ ਹੈ। ਜੇਕਰ ਤੁਸੀਂ ਅਜੇ ਤੱਕ ਆਧਾਰ ਨੂੰ ਅਪਡੇਟ ਨਹੀਂ ਕੀਤਾ ਹੈ, ਤਾਂ ਤੁਸੀਂ ਇਸਨੂੰ ਮੁਫਤ ਵਿੱਚ ਅਪਡੇਟ ਕਰ ਸਕਦੇ ਹੋ। ਕਿਉਂਕਿ ਇੱਕ ਵਾਰ ਫਿਰ ਇਸਦੀ ਅਪਡੇਟ ਕਰਨ ਦੀ ਸਮਾਂ ਸੀਮਾ ਵਧਾ ਦਿੱਤੀ ਗਈ ਹੈ।

ਇਸ ਤਰ੍ਹਾਂ ਬਦਲ ਸਕਦੇ ਹੋ ਫੋਟੋ

ਦਰਅਸਲ, ਯੂਆਈਡੀਏਆਈ ਲੋਕਾਂ ਨੂੰ ਮੁਫ਼ਤ ਵਿੱਚ ਆਧਾਰ ਅਪਡੇਟ ਕਰਨ ਦੀ ਸੁਵਿਧਾ ਪ੍ਰਦਾਨ ਕਰ ਰਿਹਾ ਹੈ ਜਿਨ੍ਹਾਂ ਨੇ ਪਿਛਲੇ 10 ਸਾਲਾਂ ਤੋਂ ਆਪਣਾ ਆਧਾਰ ਅਪਡੇਟ ਨਹੀਂ ਕੀਤਾ ਹੈ। ਹੁਣ ਜੇਕਰ ਤੁਸੀਂ ਆਪਣੇ ਆਧਾਰ ਕਾਰਡ 'ਤੇ ਫੋਟੋ ਜਾਂ ਪਤਾ ਬਦਲਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਮੁਫਤ ਸੇਵਾ ਦਾ ਲਾਭ ਲੈ ਸਕਦੇ ਹੋ। ਆਮਤੌਰ 'ਤੇ ਲੋਕ ਆਧਾਰ 'ਤੇ ਆਪਣੀਆਂ ਪੁਰਾਣੀਆਂ ਫੋਟੋਆਂ ਬਦਲਣ ਚਾਹੁੰਦੇ ਹਨ। ਅਜਿਹੇ ਲੋਕ ਫਾਇਦਾ ਉਠਾਉਂਦੇ ਹੋਏ ਆਧਾਰ 'ਤੇ ਆਪਣੀ ਬਿਹਤਰੀਨ ਫੋਟੋ ਪੋਸਟ ਕਰਵਾ ਸਕਦੇ ਹਨ।

ਅਪਡੇਟ ਕਰਨਾ ਹੈ ਜ਼ਰੂਰੀ

ਆਧਾਰ ਕਾਰਡ ਨੂੰ ਅੱਪਡੇਟ ਕਰਨ ਦੀ ਇਹ ਸਹੂਲਤ ਸਿਰਫ਼ ਔਨਲਾਈਨ ਹੀ ਉਪਲਬਧ ਹੈ, ਯਾਨੀ ਤੁਹਾਨੂੰ ਇਸਦੀ ਫੀਸ ਆਧਾਰ ਕੇਂਦਰ 'ਤੇ ਦੇਣੀ ਪਵੇਗੀ। ਇਹ ਵੀ ਧਿਆਨ ਵਿੱਚ ਰੱਖੋ ਕਿ ਜੇਕਰ ਤੁਸੀਂ ਹਾਲ ਹੀ ਵਿੱਚ ਆਧਾਰ ਅਪਡੇਟ ਕੀਤਾ ਹੈ ਤਾਂ ਤੁਹਾਨੂੰ ਇਹ ਮੁਫਤ ਸੇਵਾ ਨਹੀਂ ਮਿਲੇਗੀ। ਕਈ ਥਾਵਾਂ 'ਤੇ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਜੇਕਰ ਆਧਾਰ 10 ਸਾਲ ਪੁਰਾਣਾ ਹੈ ਅਤੇ ਅਪਡੇਟ ਨਹੀਂ ਕੀਤਾ ਗਿਆ ਤਾਂ ਇਹ ਕੰਮ ਨਹੀਂ ਕਰੇਗਾ, ਹਾਲਾਂਕਿ ਅਜਿਹਾ ਬਿਲਕੁਲ ਨਹੀਂ ਹੈ। ਜਿਹੜਾ ਆਧਾਰ ਨੰਬਰ ਤੁਸੀਂ ਇਕ ਵਾਰ ਪ੍ਰਾਪਤ ਕਰ ਲਿਆ ਹੈ, ਉਹ ਜੀਵਨ ਭਰ ਤੁਹਾਡਾ ਬਣਿਆ ਰਹੇਗਾ।


author

Harinder Kaur

Content Editor

Related News