ਜੂਨ ਦੇ ਮਹੀਨੇ ਖੇਤੀ ਅਤੇ ਗ੍ਰਾਮੀਣ ਮਜ਼ਦੂਰਾਂ ਲਈ ਪ੍ਰਚੂਨ ਮਹਿੰਗਾਈ ’ਚ ਕੀਤਾ ਮਾਮੂਲੀ ਵਾਧਾ

Friday, Jul 21, 2023 - 05:18 PM (IST)

ਜੂਨ ਦੇ ਮਹੀਨੇ ਖੇਤੀ ਅਤੇ ਗ੍ਰਾਮੀਣ ਮਜ਼ਦੂਰਾਂ ਲਈ ਪ੍ਰਚੂਨ ਮਹਿੰਗਾਈ ’ਚ ਕੀਤਾ ਮਾਮੂਲੀ ਵਾਧਾ

ਨਵੀਂ ਦਿੱਲੀ (ਭਾਸ਼ਾ) – ਖੇਤੀ ਅਤੇ ਗ੍ਰਾਮੀਣ ਮਜ਼ਦੂਰਾਂ ਲਈ ਪ੍ਰਚੂਨ ਮਹਿੰਗਾਈ ਜੂਨ ’ਚ ਮਾਮੂਲੀ ਤੌਰ ’ਤੇ ਵਧ ਕੇ ਕ੍ਰਮਵਾਰ : 6.31 ਫ਼ੀਸਦੀ ਅਤੇ 6.16 ਫ਼ੀਸਦੀ ਹੋ ਗਈ। ਇਹ ਅੰਕੜਾ ਇਸ ਸਾਲ ਮਈ ’ਚ 5.99 ਫ਼ੀਸਦੀ ਅਤੇ 5.84 ਫ਼ੀਸਦੀ ਸੀ। ਖੇਤੀ ਮਜ਼ਦੂਰਾਂ ਅਤੇ ਪੇਂਡੂ ਮਜ਼ਦੂਰਾਂ ਲਈ ਅਖਿਲ ਭਾਰਤੀ ਖਪਤਕਾਰ ਮੁੱਲ ਸੂਚਕ ਅੰਕ (ਸੀ. ਪੀ. ਆਈ.) ਜੂਨ 2023 ਵਿਚ ਵਧ ਕੇ ਕ੍ਰਮਵਾਰ : 1,196 ਅੰਕ ਅਤੇ 1,207 ਅੰਕ ਹੋ ਗਿਆ। ਦੋਹਾਂ ਵਿਚ ਮਾਸਿਕ ਆਧਾਰ ’ਤੇ 10 ਅੰਕਾਂ ਦਾ ਵਾਧਾ ਹੋਇਆ। 

ਇਹ ਵੀ ਪੜ੍ਹੋ : ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਰਾਹਤ, ਇਨ੍ਹਾਂ ਸ਼ਹਿਰਾਂ 'ਚ ਸਸਤਾ ਹੋਇਆ ਤੇਲ!

ਮਈ 2023 ਵਿਚ ਸੀ. ਪੀ. ਆਈ.-ਏ. ਐੱਲ. 1,186 ਅੰਕ ਅਤੇ ਸੀ. ਪੀ. ਆਈ-ਆਰ. ਐੱਲ. 1,197 ਅੰਕ ਸੀ। ਕਿਰਤ ਮੰਤਰਾਲਾ ਨੇ ਇਕ ਬਿਆਨ ਵਿਚ ਕਿਹਾ ਕਿ ਸੀ. ਪੀ. ਆਈ.-ਏ. ਐੱਲ. (ਖੇਤੀ ਮਜ਼ਦੂਰਾਂ) ਅਤੇ ਸੀ. ਪੀ. ਆਈ.-ਆਰ. ਐੱਲ. (ਗ੍ਰਾਮੀਣ ਮਜ਼ਦੂਰ) ਉੱਤੇ ਆਧਾਰਿਤ ਮਹਿੰਗਾਈ ਦੀ ਦਰ ਜੂਨ 2023 ਵਿਚ 6.31 ਫ਼ੀਸਦੀ ਅਤੇ 6.16 ਫ਼ੀਸਦੀ ਸੀ। ਇਹ ਅੰਕੜਾ ਮਈ 2023 ਵਿਚ ਕ੍ਰਮਵਾਰ : 5.99 ਫ਼ੀਸਦੀ ਅਤੇ 5.84 ਫ਼ੀਸਦੀ ਅਤੇ ਪਿਛਲੇ ਸਾਲ (ਜੂਨ-2022) ਵਿਚ ਇਸੇ ਮਹੀਨੇ ਦੌਰਾਨ 6.43 ਫ਼ੀਸਦੀ ਅਤੇ 6.76 ਫ਼ੀਸਦੀ ਸੀ।

ਇਹ ਵੀ ਪੜ੍ਹੋ : ਰੇਲ ਯਾਤਰੀਆਂ ਲਈ ਖ਼ੁਸ਼ਖਬਰੀ: ਜਨਰਲ ਡੱਬਿਆਂ 'ਚ ਮਿਲੇਗਾ 20 ਰੁਪਏ ’ਚ ਭੋਜਨ, 3 ਰੁਪਏ 'ਚ ਪਾਣੀ

ਖੁਰਾਕ ਮਹਿੰਗਾਈ ਜੂਨ ’ਚ 7.03 ਫ਼ੀਸਦੀ ਅਤੇ 6.70 ਫ਼ੀਸਦੀ ਰਹੀ, ਜਦ ਕਿ ਮਈ ਵਿਚ ਇਹ ਅੰਕੜਾ 6.31 ਫ਼ੀਸਦੀ ਅਤੇ 6.07 ਫ਼ੀਸਦੀ ਅਤੇ ਇਕ ਸਾਲ ਪਹਿਲਾਂ ਦੇ ਇਸੇ ਸਮੇਂ ਦੌਰਾਨ 5.09 ਫ਼ੀਸਦੀ ਅਤੇ 5.16 ਫ਼ੀਸਦੀ ਸੀ। ਇਸ ਦੌਰਾਨ ਚੌਲ, ਦਾਲ, ਦੁੱਧ, ਮਾਸ-ਬੱਕਰੀ, ਮੱਛੀ, ਗੁੜ, ਮਿਰਚ, ਲਸਣ, ਅਦਰਕ, ਪਿਆਜ਼, ਸਬਜ਼ੀਆਂ ਅਤੇ ਫਲ ਆਦਿ ਦੀਆਂ ਕੀਮਤਾਂ ’ਚ ਵਾਧਾ ਹੋਇਆ।

ਇਹ ਵੀ ਪੜ੍ਹੋ : Johnson & Johnson ਬੇਬੀ ਪਾਊਡਰ ਕਾਰਨ ਹੋਇਆ ਕੈਂਸਰ, ਕੰਪਨੀ ਨੂੰ ਭਰਨੇ ਪੈਣਗੇ 154 ਕਰੋੜ ਰੁਪਏ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News