ਬਾਜ਼ਾਰ ਨਾਲੋਂ ਸਸਤਾ ਸੋਨਾ ਖ਼ਰੀਦਣ ਦਾ ਮੌਕਾ, ਫਾਇਨਾਂਸ ਕੰਪਨੀ ਕਰੇਗੀ ਗਹਿਣਿਆਂ ਦੀ ਨਿਲਾਮੀ

Tuesday, Dec 01, 2020 - 06:49 PM (IST)

ਬਾਜ਼ਾਰ ਨਾਲੋਂ ਸਸਤਾ ਸੋਨਾ ਖ਼ਰੀਦਣ ਦਾ ਮੌਕਾ, ਫਾਇਨਾਂਸ ਕੰਪਨੀ ਕਰੇਗੀ ਗਹਿਣਿਆਂ ਦੀ ਨਿਲਾਮੀ

ਨਵੀਂ ਦਿੱਲੀ — ਜੇ ਤੁਸੀਂ ਵੀ ਬਾਜ਼ਾਰ ਨਾਲੋਂ ਘੱਟ ਕੀਮਤ 'ਤੇ ਸੋਨਾ ਖਰੀਦਣਾ ਚਾਹੁੰਦੇ ਹੋ, ਤਾਂ ਤੁਹਾਡੇ ਕੋਲ ਇਕ ਚੰਗਾ ਮੌਕਾ ਹੈ। ਇਸ ਸਾਲ ਕੋਰੋਨਾ ਲਾਗ ਕਾਰਨ ਅਤੇ ਤਿਉਹਾਰੀ ਸੀਜ਼ਨ ਕਾਰਨ ਸੋਨੇ ਦੀਆਂ ਕੀਮਤਾਂÎ ਅਸਮਾਨ 'ਤੇ ਪਹੁੰਚ ਚੁੱਕੀਆਂ ਹਨ। ਇਸ ਮਹਿੰਗਾਈ ਦੇ ਦੌਰ 'ਚ ਮੁਥੂਟੂ ਮਿਨੀ ਫਾਈਨੈਂਸਰਸ ਤੁਹਾਨੂੰ ਸਸਤਾ ਸੋਨਾ ਖਰੀਦਣ ਦਾ ਮੌਕਾ ਦੇ ਰਹੀ ਹੈ। ਤੁਸੀਂ 23 ਦਸੰਬਰ ਤੋਂ ਖਰੀਦਾਰੀ ਕਰ ਸਕਦੇ ਹੋ। ਦਰਅਸਲ ਕੰਪਨੀ ਦਿੱਲੀ ਸਮੇਤ ਕਈ ਸ਼ਹਿਰਾਂ ਵਿਚ ਆਪਣੇ ਸੈਂਟਰਾਂ 'ਤੇ ਸੋਨੇ ਦੀ ਨਿਲਾਮੀ ਕਰਨ ਜਾ ਰਹੀ ਹੈ। ਤੁਸੀਂ ਵੀ ਇਸ ਵਿਚ ਹਿੱਸਾ ਲੈ ਕੇ ਲਾਭ ਕਮਾ ਸਕਦੇ ਹੋ। ਨਿਲਾਮੀ ਵੱਖ-ਵੱਖ ਕੇਂਦਰਾਂ 'ਤੇ ਵੱਖ-ਵੱਖ ਦਿਨਾਂ 'ਤੇ ਹੋਵੇਗੀ। ਜਾਣੋ ਕਿਵੇਂ ਲਾਭ ਪ੍ਰਾਪਤ ਕਰ ਸਕਦੇ ਹੋ… ..

ਜਾਣੋ ਕਿਹੜੇ ਦਿਨ ਦਿੱਲੀ ਵਿਚ ਤੁਹਾਨੂੰ ਕਿਥੇ ਮਿਲੇਗਾ ਸਸਤਾ ਸੋਨਾ 

1. ਸਾਊਥ ਬੈਸਟ ਦਿੱਲੀ ਜ਼ਿਲ੍ਹਾ ਨਿਲਾਮੀ

ਤਾਰੀਖ - 23-12-2020
ਸਥਾਨ - ਮੁਥੂਟ ਮਿੰਨੀ ਫਾਇਨਾਂਸਰਜ਼ ਲਿਮਟਿਡ ਸ਼ਾਪ ਦੁਕਾਨ ਨੰ 130/1 ਜਨਕਪੁਰੀ ਡੀ ਬਲਾਕ, ਨਵੀਂ ਦਿੱਲੀ - 110046

2. ਪੂਰਬੀ(ਈਸਟ) ਦਿੱਲੀ ਜ਼ਿਲ੍ਹਾ ਨਿਲਾਮੀ

ਤਾਰੀਖ - 23-12-2020
ਪਲੇਸ - ਮੁਥੂਟ ਮਿੰਨੀ ਫਾਈਨੈਂਸਰਜ਼ ਲਿਮਟਿਡ ਸ਼ਾਪ ਨੰਬਰ ਈ -23 ਐਫ -1 ਪਹਿਲੀ ਮੰਜ਼ਲ, ਦਿਲਸ਼ਾਦ ਕਲੋਨੀ, ਨਵੀਂ ਦਿੱਲੀ - 110095

3. ਬੈਸਟ ਦਿੱਲੀ ਜ਼ਿਲ੍ਹਾ ਨਿਲਾਮੀ

ਤਾਰੀਖ - 23-12-2020
ਸਥਾਨ - ਮੁਥੂਟ ਮਿੰਨੀ ਫਾਈਨੈਂਸਰਜ਼ ਲਿਮਟਿਡ ਗਰਾਉਂਡ ਫਲੋਰ ਬੀ -34 ਖੇਸਰਾ ਨੰ. 74/19, ਨਿਯਮ ਉੱਤਮ ਨਗਰ ਪੂਰਬੀ(ਈਸਟ) ਮੈਟਰੋ ਸਟੇਸ਼ਨ ਨਵੀਂ ਦਿੱਲੀ - 110059

ਇਹ ਵੀ ਪੜ੍ਹੋ : ਅੱਜ ਤੋਂ ਹੋਣਗੀਆਂ ਇਹ ਮਹੱਤਵਪੂਰਨ ਤਬਦੀਲੀਆਂ, ਆਮ ਆਦਮੀ ਦੇ ਜੀਵਨ 'ਤੇ ਪਵੇਗਾ ਇਸ ਦਾ ਅਸਰ

4. ਦੱਖਣੀ(ਸਾਊਥ) ਦਿੱਲੀ ਜ਼ਿਲ੍ਹਾ ਨਿਲਾਮੀ

ਤਾਰੀਖ - 23-12-2020
ਸਥਾਨ - ਮੁਥੂਟ ਮਿੰਨੀ ਫਾਈਨੈਂਸਰਜ਼ ਲਿਮਟਡ ਟੀ.ਏ.-94, ਗਰਾਉਂਡ ਫਲੋਰ, ਖੇਸਰਾ ਨੰਬਰ 67, ਤੁਗਲਕਾਬਾਦ ਐਕਸਟੈਂਸ਼ਨ ਕਾਲਕਾ ਜੀਨਿਊ ਦਿੱਲੀ - 110019

5. ਫਰੀਦਾਬਾਦ ਦਿੱਲੀ ਜ਼ਿਲ੍ਹਾ ਨਿਲਾਮੀ

ਤਾਰੀਖ - 23-12-2020
ਪਲੇਸ - ਮੁਥੂਟ ਮਿੰਨੀ ਫਾਈਨੈਂਸਰਜ਼ ਲਿਮਟਿਡ ਸ਼ਾਪ ਨੰਬਰ -1, ਗਰਾਉਂਡ ਫਲੋਰ ਅੰਬੇਦਕਰ ਚੌਕ ਮੋਹਨ ਰੋਡ, ਵੱਲਭਗੜ੍ਹ, ਫਰੀਦਾਬਾਦ - 121004

ਇਹ ਵੀ ਪੜ੍ਹੋ : UIDAI ਨੇ ਆਧਾਰ ਅਪਰੇਟਰ ਨੂੰ ਲੈ ਕੇ ਅਲਰਟ ਕੀਤਾ ਜਾਰੀ! ਜਾਣਕਾਰੀ ਨਾ ਹੋਣ 'ਤੇ ਹੋ ਸਕਦੈ ਧੋਖਾ

ਨਿਲਾਮੀ ਦੀ ਜਾਣਕਾਰੀ

ਮੁਥੂਟੂ ਮਿੰਨੀ ਫਾਇਨਾਂਸਰਸ ਨੇ ਇਸ਼ਤਿਹਾਰਬਾਜ਼ੀ ਦੁਆਰਾ ਜਾਣਕਾਰੀ ਦਿੱਤੀ ਹੈ। ਦਰਅਸਲ ਉਹ ਜਲਦੀ ਹੀ ਉਨ੍ਹਾਂ ਕੋਲ ਰੱਖੇ ਹੋਏ ਉਸ ਸੋਨੇ ਦੀ ਨਿਲਾਮੀ ਕਰਨ ਜਾ ਰਹੇ ਹਨ, ਜਿਹੜੇ ਕਿ ਉਨ੍ਹਾਂ ਕੋਲ ਗਿਰਵੀ ਪਏ ਹੋਏ ਹਨ ਅਤੇ ਲੋਕਾਂ ਨੇ ਗਹਿਣੇ ਗਿਰਵੀ ਰੱਖ ਕੇ ਇਸ ਸੋਨੇ ਬਦਲੇ ਲਏ ਕਰਜ਼ੇ ਦਾ ਭੁਗਤਾਨ ਨਹੀਂ ਕੀਤਾ। ਵਾਰ-ਵਾਰ ਨੋਟਿਸ ਦੇਣ ਦੇ ਬਾਵਜੂਦ ਵੀ ਭੁਗਤਾਨ ਨਾ ਮਿਲਣ ਕਾਰਨ ਕੰਪਨੀ ਨੇ ਅਜਿਹੇ ਗਹਿਣਿਆਂ ਦੀ ਨਿਲਾਮੀ ਕਰਕੇ ਰਕਮ ਪੂਰੀ ਕਰਨ ਦਾ ਫ਼ੈਸਲਾ ਕੀਤਾ ਹੈ। ਅਜਿਹੀ ਸਥਿਤੀ ਵਿਚ ਮੁਥੂਟੂ ਮਿਨੀ ਉਨ੍ਹਾਂ ਗਹਿਣਿਆਂ ਦੀ ਹੁਣ ਨਿਲਾਮੀ ਕਰਨ ਜਾ ਰਹੀ ਹੈ। ਨਿਲਾਮੀ 23 ਦਸੰਬਰ, 2020 ਨੂੰ ਸਵੇਰੇ 10 ਵਜੇ ਦਿੱਲੀ ਦੇ ਕੇਂਦਰਾਂ 'ਤੇ ਸ਼ੁਰੂ ਹੋਵੇਗੀ। ਜੇ ਨਿਰਧਾਰਤ ਮਿਤੀ ਨੂੰ ਨਿਲਾਮੀ ਨਹੀਂ ਕੀਤੀ ਜਾਂਦੀ, ਤਾਂ ਅਗਲੀ ਤਰੀਕ ਇਸਦੇ ਲਈ ਨਿਰਧਾਰਤ ਕੀਤੀ ਜਾਏਗੀ।

ਖਰੀਦਦਾਰਾਂ ਨੂੰ ਦੇਣਾ ਪਵੇਗਾ ਪੈਨ ਕਾਰਡ 

ਇਸ ਨਿਲਾਮੀ ਰਾਹੀਂ ਸਸਤਾ ਸੋਨਾ ਪ੍ਰਾਪਤ ਕਰਨ ਲਈ, ਕੰਪਨੀ ਪੈਨ ਕਾਰਡ, ਜੀਐਸਟੀ ਸਰਟੀਫਿਕੇਟ, ਜਾਂ ਹੋਰ ਪਛਾਣ ਪੱਤਰ ਮੰਗੇਗੀ। ਇਸ ਤੋਂ ਇਲਾਵਾ ਨਿਲਾਮੀ ਤੋਂ ਪਹਿਲਾਂ ਤੁਹਾਨੂੰ ਕੰਪਨੀ ਦੁਆਰਾ ਨਿਰਧਾਰਤ ਕੀਤੀ ਰਕਮ ਜਮ੍ਹਾ ਕਰਾਉਣੀ ਪਏਗੀ। ਇਹ ਰਕਮ ਵਾਪਸੀਯੋਗ ਹੋਵੇਗੀ।

ਇਹ ਵੀ ਪੜ੍ਹੋ : J&K : ਅੰਤਰਰਾਸ਼ਟਰੀ ਮੰਗ ਨੂੰ ਪੂਰਾ ਕਰਨ ਲਈ ਵਧੀਆ ਅਖਰੋਟ ਦੀ ਕਾਸ਼ਤ ਕਰੇਗਾ ਬਾਗਬਾਨੀ ਵਿਭਾਗ

ਕੰਪਨੀ ਨੇ ਦਿੱਤਾ ਹੈ ਨੋਟਿਸ 

ਦੱਸ ਦੇਈਏ ਕਿ ਵਿੱਤ ਕੰਪਨੀ ਵਲੋਂ ਨਿਲਾਮੀ ਤੋਂ ਪਹਿਲਾਂ ਉਨ੍ਹਾਂ ਗਾਹਕਾਂ ਨੂੰ ਨੋਟਿਸ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਸੋਨੇ ਬਦਲੇ ਕਰਜ਼ਾ ਲੈਣ ਤੋਂ ਬਾਅਦ 12 ਮਹੀਨਿਆਂ ਲਈ ਆਪਣੀ ਈ.ਐਮ.ਆਈ. ਦਾ ਭੁਗਤਾਨ ਨਹੀਂ ਕੀਤਾ ਹੈ। ਇਸ ਤੋਂ ਬਾਅਦ ਵੀ ਜੇ ਗਾਹਕ ਲੋਨ ਦੀ ਅਦਾਇਗੀ ਨਹੀਂ ਕਰਦਾ, ਤਾਂ ਆਰ.ਬੀ.ਆਈ. ਦੇ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਂਦੀ ਹੈ। ਪਰ ਜੇ ਗਾਹਕ ਚਾਹੁੰਦਾ ਹੈ, ਤਾਂ ਉਹ ਨਿਲਾਮੀ ਦੀ ਤਰੀਕ ਤੋਂ ਪਹਿਲਾਂ ਆਪਣੇ ਗਹਿਣੇ ਛੁਡਵਾ ਸਕਦਾ ਹੈ।

ਇਹ ਵੀ ਪੜ੍ਹੋ : 5.43 ਲੱਖ ਫਰਮਾਂ 'ਤੇ ਲਟਕੀ ਤਲਵਾਰ, ਸਰਕਾਰ ਰੱਦ ਕਰ ਸਕਦੀ ਹੈ GST ਰਜਿਸਟਰੇਸ਼ਨ


author

Harinder Kaur

Content Editor

Related News