ਇੰਡੀਗੋ ’ਤੇ ਲਗਾਇਆ ਗਿਆ 30 ਲੱਖ ਰੁਪਏ ਦਾ ਜੁਰਮਾਨਾ, ਜਾਣੋ ਕੀ ਹੈ ਵਜ੍ਹਾ
Saturday, Jul 29, 2023 - 10:58 AM (IST)
ਮੁੰਬਈ (ਭਾਸ਼ਾ) – ਹਵਾਬਾਜ਼ੀ ਖੇਤਰ ਦੇ ਰੈਗੂਲੇਟਰ ਡੀ. ਜੀ. ਸੀ. ਏ. ਨੇ ਸੰਚਾਲਨ, ਟ੍ਰੇਨਿੰਗ ਅਤੇ ਇੰਜੀਨੀਅਰਿੰਗ ਪ੍ਰਕਿਰਿਆਵਾਂ ਨਾਲ ਸਬੰਧਤ ਦਸਤਾਵੇਜ਼ ’ਚ ਕੁੱਝ ਖਾਮੀਆਂ ਲਈ ਏਅਰਲਾਈਨ ਇੰਡੀਗੋ ’ਤੇ 30 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਇੰਡੀਗੋ ਦੇ ਏ321 ਸ਼੍ਰੇਣੀ ਦੇ ਜਹਾਜ਼ਾਂ ਵਿਚ ਇਸ ਸਾਲ 6 ਮਹੀਨਿਆਂ ਦੇ ਅੰਦਰ ‘ਟੇਲ ਸਟ੍ਰਾਈਕ’ ਦੀਆਂ ਚਾਰ ਘਟਨਾਵਾਂ ਹੋਈਆਂ, ਜਿਸ ਤੋਂ ਬਾਅਦ ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (ਡੀ. ਜੀ. ਸੀ. ਏ.) ਨੇ ਏਅਰਲਾਈਨ ਦਾ ਵਿਸ਼ੇਸ਼ ਆਡਿਟ ਕੀਤਾ। ਜਹਾਜ਼ ਦਾ ‘ਟੇਲ’ ਯਾਨੀ ਪਿਛਲਾ ਹਿੱਸਾ ਜਦੋਂ ਉਡਾਣ ਭਰਨ ਜਾਂ ਉਤਰਦੇ ਸਮੇਂ ਹਵਾਈ ਪੱਟੀ ਨੂੰ ਟੱਚ ਕਰਦਾ ਹੈ ਤਾਂ ਉਸ ਨੂੰ ‘ਟੇਲ ਸਟ੍ਰਾਈਕ’ ਕਹਿੰਦੇ ਹਨ।
ਇਹ ਵੀ ਪੜ੍ਹੋ : ਹੈਰਾਨੀਜਨਕ ਦ੍ਰਿਸ਼ ! ਹਵਾਈ ਅੱਡੇ 'ਤੇ ਦੋ ਜਹਾਜ਼ਾਂ ਦੀ ਇਕੱਠਿਆਂ ਹੋਈ ਖ਼ਤਰਨਾਕ ਲੈਂਡਿੰਗ (ਵੀਡੀਓ)
ਡੀ. ਜੀ. ਸੀ. ਏ. ਨੇ ਕਿਹਾ ਕਿ ਆਡਿਟ ਦੌਰਾਨ ਉਸ ਨੇ ਇੰਡੀਗੋ ਦੇ ਸੰਚਾਲਨ, ਟ੍ਰੇਨਿੰਗ, ਇੰਜੀਨੀਅਰਿੰਗ ਅਤੇ ਐੱਫ. ਡੀ. ਐੱਮ. (ਉਡਾਣ ਡਾਟਾ ਨਿਗਰਾਨੀ) ਪ੍ਰੋਗਰਾਮ ਨਾਲ ਜੁੜੇ ਦਸਤਾਵੇਜ਼ਾਂ ਅਤੇ ਪ੍ਰਕਿਰਿਆ ਦੀ ਸਮੀਖਿਆ ਕੀਤੀ। ਬਿਆਨ ਮੁਤਾਬਕ ਵਿਸ਼ੇਸ਼ ਆਡਿਟ ’ਚ ਸੰਚਾਲਨ/ਟ੍ਰੇਨਿੰਗ ਪ੍ਰਕਿਰਿਆਵਾਂ ਅਤੇ ਇੰਜੀਨੀਅਰਿੰਗ ਪ੍ਰਕਿਰਿਆਵਾਂ ਨਾਲ ਸਬੰਧਤ ਦਸਤਾਵੇਜ਼ਾਂ ਵਿਚ ਕੁੱਝ ਖਾਮੀਆਂ ਦੇਖਣ ਨੂੰ ਮਿਲੀਆਂ। ਇਸ ਸੰਦਰਭ ਵਿਚ ਏਅਰਲਾਈਨ ਨੂੰ ਕਾਰਣ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ। ਡੀ. ਜੀ. ਸੀ. ਏ. ਨੇ ਕਿਹਾ ਕਿ ਏਅਰਲਾਈਨ ਦੇ ਜਵਾਬ ਦਾ ਕਈ ਪੱਧਰ ’ਤੇ ਮੁਲਾਂਕਣ ਕੀਤਾ ਗਿਆ ਅਤੇ ਉਹ ਤਸੱਲੀਬਖ਼ਸ਼ ਨਹੀਂ ਸੀ।
ਇਹ ਵੀ ਪੜ੍ਹੋ : ਸਾਵਧਾਨ! ਵਾਸ਼ਿੰਗ ਮਸ਼ੀਨ 'ਚ ਕੱਪੜੇ ਧੌਂਦੇ ਸਮੇਂ ਕਦੇ ਨਾ ਕਰੋ ਇਹ ਗਲਤੀਆਂ, ਹੋ ਸਕਦੈ ਵੱਡਾ ਧਮਾਕਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8