ਖੰਡ ਕਾਰੋਬਾਰੀਆਂ ਨੂੰ ਆਖ਼ਰੀ ਚਿਤਾਵਨੀ, ਨਿਯਮਾਂ ਦੀ ਉਲੰਘਣਾ ਹੋਣ ''ਤੇ ਲੱਗ ਸਕਦੈ ਜੁਰਮਾਨਾ ਅਤੇ ਪਾਬੰਦੀ
Monday, Oct 16, 2023 - 11:25 AM (IST)
ਨਵੀਂ ਦਿਲੀ (ਭਾਸ਼ਾ) - ਸਰਕਾਰ ਨੇ ਖੰਡ ਕਾਰੋਬਾਰ ’ਚ ਸ਼ਾਮਲ ਸਾਰੇ ਹਿੱਤਧਾਰਕਾਂ ਨੂੰ 17 ਅਕਤੂਬਰ ਤਕ ਖੁਰਾਕ ਮੰਤਰਾਲਾ ਦੀ ਵੈੱਬਸਾਈਟ ’ਤੇ ਆਪਣੇ ਸਟਾਕ ਦਾ ਖੁਲਾਸਾ ਕਰਨ ਦੀ ਆਖਰੀ ਚਿਤਾਵਨੀ ਦਿੱਤੀ ਹੈ। ਸਰਕਾਰ ਨੇ ਕਿਹਾ ਹੈ ਕਿ ਅਜਿਹਾ ਨਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਖੁਰਾਕ ਮੰਤਰਾਲਾ ਨੇ 23 ਸਤੰਬਰ ਨੂੰ ਇਕ ਆਦੇਸ਼ ਜਾਰੀ ਕਰ ਕੇ ਸਾਰੇ ਖੰਡ ਹਿੱਤਧਾਰਕਾਂ ਨੂੰ ਆਦੇਸ਼ ਦਿੱਤਾ ਸੀ ਤਿ ਉਹ ਉਸ ਦੀ ਵੈੱਬਸਾਈਟ ’ਤੇ ਹਫਤਾਵਾਰ ਰੂਪ ਨਾਲ ਆਪਣੇ ਸਟਾਕ ਦੀ ਸਥਿਤੀ ਦੱਸਣ। ਖੰਡ ਹਿੱਤਧਾਰਕਾਂ ’ਚ ਥੋਕ ਵਿਕ੍ਰੇਤਾ, ਪ੍ਰਚੀਨ ਵਿਕ੍ਰੇਤਾ, ਵੱਡੇ ਪ੍ਰਚੂਨ ਵਿਕ੍ਰੇਤਾ ਅਤੇ ਪ੍ਰਾਸੈਸਿੰਗ ਕਰਨ ਵਾਲੇ ਸ਼ਾਮਲ ਹਨ।
ਇਹ ਵੀ ਪੜ੍ਹੋ : ਫਾਰੈਕਸ ਰਿਜ਼ਰਵ ਨੂੰ ਲੈ ਕੇ ਭਾਰਤ ਨੂੰ ਝਟਕਾ, ਵਿਦੇਸ਼ੀ ਮੁਦਰਾ ਭੰਡਾਰ ’ਚ ਗਿਰਾਵਟ ਤੇ ਗੋਲਡ ਰਿਜ਼ਰਵ ਵੀ ਘਟਿਆ
ਕਈ ਹਿੱਤਧਾਰਕਾਂ ਨੇ ਅਜੇ ਵੀ ਖੁਦ ਨੂੰ ਨਹੀਂ ਕੀਤਾ ਰਜਿਸਟਰਡ
ਹਾਲਾਂਕਿ ਮੰਤਰਾਲਾ ਨੇ ਪਾਇਆ ਕਿ ਖੰਡ ਵਪਾਰ ਅਤੇ ਸਟੋਰੇਜ ਨਾਲ ਜੁੜੇ ਕਈ ਹਿੱਤਧਾਰਕਾਂ ਨੇ ਅਜੇ ਵੀ ਖੰਡ ਸਟਾਕ ਮੈਨੇਜਮੈਂਟ ਸਿਸਟਮ ’ਤੇ ਖੁਦ ਨੂੰ ਰਜਿਸਟਰਡ ਨਹੀਂ ਕੀਤਾ ਹੈ। ਮੰਤਰਾਲਾ ਨੇ ਸਾਰੇ ਹਿੱਤਧਾਰਕਾਂ ਨੂੰ ਲਿਖੇ ਪੱਤਰ ’ਚ ਕਿਹਾ ਹੈ ਕਿ ਖੰਡ ਅਤੇ ਵਨਸਪਤੀ ਤੇਲ ਡਾਇਰੈਕਟੋਰੇਟ ਨੂੰ ਵੱਖ-ਵੱਖ ਮਾਧਿਅਮਾਂ ਤੋਂ ਸੂਚਨਾ ਮਿਲੀ ਹੈ ਕਿ ਕਈ ਯੂਨਿਟਸ ਕੋਲ ਲੋੜੀਂਦੀ ਮਾਤਰਾ ’ਚ ਅਣ-ਰਿਕਾਰਡਿਡ ਖੰਡ ਸਟਾਕ ਹੈ।
ਇਹ ਵੀ ਪੜ੍ਹੋ : ਤਿਉਹਾਰੀ ਸੀਜ਼ਨ 'ਚ ਮਹਿੰਗਾਈ ਨੂੰ ਕੰਟਰੋਲ ਕਰਨ ਲਈ ਕੇਂਦਰ ਸਰਕਾਰ ਦਾ ਅਹਿਮ ਫ਼ੈਸਲਾ
ਖੰਡ ਬਾਜ਼ਾਰ ਦਾ ਬੈਲੇਂਸ ਹੋ ਰਿਹਾ ਪ੍ਰਭਾਵਿਤ
ਪੱਤਰ ’ਚ ਕਿਹਾ ਗਿਆ ਹੈ ਕਿ ਅਜਿਹੇ ਮਾਮਲੇ ਹਨ, ਜਿਥੇ ਇਹ ਯੂਨਿਟਸ ਰੈਗੂਲਰ ਆਧਾਰ ’ਤੇ ਆਪਣੇ ਖੰਡ ਸਟਾਕ ਦਾ ਖੁਲਾਸਾ ਨਹੀਂ ਕਰ ਰਹੇ ਹਨ। ਇਸ ਨਾਲ ਨਾ ਸਿਰਫ ਰੈਗੂਲੇਟਰੀ ਫਰੇਮਵਰਕ ਦੀ ਉਲੰਘਣਾ ਹੋ ਰਹੀ ਹੈ ਜਦੋਂਕਿ ਖੰਡ ਬਾਜ਼ਾਰ ਦਾ ਸੰਤੁਲਨ ਵੀ ਪ੍ਰਭਾਵਿਤ ਹੋ ਰਿਹਾ ਹੈ।
ਲੱਗ ਸਕਦੈ ਜੁਰਮਾਨਾ ਅਤੇ ਪਾਬੰਦੀ
ਮੰਤਰਾਲਾ ਨੇ ਕਿਹਾ ਕਿ ਇਸ ਲਈ ਇਹ ਨਿਰਦੇਸ਼ ਦਿੱਤਾ ਜਾਂਦਾ ਹੈ ਕਿ ਖੰਡ ਇੰਡਸਟ੍ਰੀ ’ਚ ਸ਼ਾਮਲ ਸਾਰੇ ਯੂਨਿਟਸ ਨੂੰ ਤੁਰੰਤ ਖੰਡ ਬਾਜ਼ਾਰ ਇਨਫਾਰਮੇਸ਼ਨ ਸਿਸਟਮ ’ਤੇ ਖੁਦ ਨੂੰ ਰਜਿਸਟਰਡ ਕਰਨਾ ਹੋਵੇਗਾ। ਮੰਤਰਾਲਾ ਨੇ ਕਿਹਾ ਕਿ 17 ਅਕਤੂਬਰ ਤਕ ਅਜਿਹਾ ਨਾ ਕਰਨ ’ਤੇ ਜੁਰਮਾਨਾ ਅਤੇ ਪਾਬੰਦੀ ਲੱਗ ਸਕਦੀ ਹੈ।
ਇਹ ਵੀ ਪੜ੍ਹੋ : ਹੁਣ ਪਹਿਲਾਂ ਹੀ ਪਤਾ ਲੱਗ ਸਕੇਗਾ ਕਿ ਕਿਥੇ ਆਉਣਗੇ ਹੜ੍ਹ ਤੇ ਕਿੱਥੇ ਪਵੇਗਾ ਸੋਕਾ, ਬਦਲ ਜਾਵੇਗੀ ਦੁਨੀਆ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8