ਅਡਾਨੀ ਗਰੁੱਪ ਦੀਆਂ 3 ਕੰਪਨੀਆਂ ਨੂੰ ਝਟਕਾ, ਦੁਨੀਆ ਦੇ ਦਿੱਗਜ਼ ਕਲਾਈਮੇਟ ਗਰੁੱਪ ਨੇ ਛੱਡਿਆ ਸਾਥ
Wednesday, May 10, 2023 - 10:05 AM (IST)

ਨਵੀਂ ਦਿੱਲੀ (ਭਾਸ਼ਾ) - ਅਡਾਨੀ ਗਰੁੱਪ ਦੀਆਂ 3 ਕੰਪਨੀਆਂ ਨੂੰ ਵੱਡਾ ਝਟਕਾ ਲੱਗਾ ਹੈ। ਅਡਾਨੀ ਗ੍ਰੀਨ ਐਨਰਜੀ ਸਮੇਤ ਅਡਾਨੀ ਗਰੁੱਪ ਦੀਆਂ 3 ਕੰਪਨੀਆਂ ਨੂੰ ਯੂ. ਐੱਨ. ਸਮਰਥਿਤ ਕਲਾਈਮੇਟ ਗਰੁੱਪ ਤੋਂ ਝਟਕਾ ਲੱਗਾ ਹੈ। ਇਨ੍ਹਾਂ ਕੰਪਨੀਆਂ ਨੂੰ ਕਾਰਪੋਰੇਟ ਗ੍ਰੀਨ ਗੋਲਸ ਦੇ ਦੁਨੀਆ ਦੇ ਪ੍ਰਮੁੱਖ ਸੰਸਥਾਨ ਤੋਂ ਮਨਜ਼ੂਰੀ ਖ਼ਤਮ ਹੋ ਗਈ ਹੈ। ਇਸ ਨਾਲ ਖੁਦ ਨੂੰ ਭਾਰਤ ਦੇ ਐਨਰਜੀ ਟ੍ਰਾਂਜਿਸ਼ਨ ਦੇ ਲੀਡਰ ਵਜੋਂ ਸਥਾਪਿਤ ਕਰਨ ਦੇ ਅਡਾਨੀ ਗਰੁੱਪ ਦੇ ਯਤਨਾਂ ਨੂੰ ਝਟਕਾ ਲੱਗਾ ਹੈ। ਅਡਾਨੀ ਗ੍ਰੀਨ, ਅਡਾਨੀ ਟ੍ਰਾਂਸਮਿਸ਼ਨ ਅਤੇ ਅਡਾਨੀ ਪੋਟਰਸ ਨੂੰ ਅਪ੍ਰੈਲ ਦੇ ਅਖੀਰ ’ਚ ਸਾਇੰਸ ਬੇਸਡ ਟਾਰਗੈੱਟਸ ਇਨੀਸ਼ਿਏਟਿਵਜ਼ (ਐੱਸ. ਬੀ. ਟੀ. ਆਈ.) ਵਲੋਂ ਪਬਲਿਸ਼ ‘ਕੰਪਨੀਜ਼ ਟੇਕਿੰਗ ਐਕਸ਼ਨ’ ਲਿਸਟ ਤੋਂ ਹਟਾ ਦਿੱਤਾ ਗਿਆ ਸੀ।
ਇਹ ਦੱਸਿਆ ਕਾਰਣ
ਯੂ. ਐੱਨ. ਸਮਰਥਿਤ ਗਰੁੱਪ ਐੱਸ. ਬੀ. ਟੀ. ਆਈ. ਗਲੋਬਲ ਵਾਰਮਿੰਗ ਨੂੰ ਘੱਟ ਕਰਨ ’ਤੇ ਪੈਰਿਸ ਸਮਝੌਤੇ ਦੇ ਟੀਚੇ ਮੁਤਾਬਕ ਨਿਕਾਸੀ ਨੂੰ ਘਟਾਉਣ ਲਈ ਠੋਸ ਯੋਜਨਾਵਾਂ ਬਣਾਉਣ ’ਚ ਕੰਪਨੀਆਂ ਦੀ ਮਦਦ ਕਰਦਾ ਹੈ। ਐੱਸ. ਬੀ. ਟੀ. ਆਈ. ਦੇ ਬੁਲਾਰੇ ਨੇ ਦੱਸਿਆ ਕਿ ਐੱਸ. ਬੀ. ਟੀ. ਆਈ. ਨੇ ਜਨਤਕ ਤੌਰ ’ਤੇ ਮੁਹੱਈਆ ਅਤੇ ਸਬਮਿਟ ਕੀਤੀ ਗਈ ਜਾਣਕਾਰੀ ਦੇ ਆਧਾਰ ’ਤੇ ਇਕ ਅੰਦਰੂਨੀ ਮੁਲਾਂਕਣ ਕੀਤਾ ਅਤੇ ਨਤੀਜਾ ਕੱਢਿਆ ਕਿ ਤਿੰਨੇ ਕੰਪਨੀਆਂ ਇਨੀਸ਼ਿਏਟਿਵਜ਼ ਦੇ ਸਟੈਂਡਰਡ ਅਤੇ ਪਾਲਿਸੀ ਰਿਕਵਾਇਰਮੈਂਟ ਦੇ ਮੁਤਾਬਕ ਨਹੀਂ ਹੈ।