ਸਰਕੂਲੇਸ਼ਨ ਦੇ ਐਲਾਨ ਤੋਂ ਬਾਅਦ ਬੈਂਕਾਂ 'ਚ ਵਾਪਸ ਆਏ 2000 ਰੁਪਏ ਦੇ 97.62 ਫ਼ੀਸਦੀ ਨੋਟ

03/01/2024 4:30:35 PM

ਮੁੰਬਈ (ਭਾਸ਼ਾ) - ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਸ਼ੁੱਕਰਵਾਰ ਨੂੰ ਕਿਹਾ ਕਿ 2,000 ਰੁਪਏ ਦੇ ਕਰੀਬ 97.62 ਫ਼ੀਸਦੀ ਨੋਟ ਬੈਂਕਾਂ ਵਿਚ ਵਾਪਸ ਆ ਚੁੱਕੇ ਹਨ ਅਤੇ ਹੁਣ ਸਿਰਫ਼ 8,470 ਕਰੋੜ ਰੁਪਏ ਦੇ ਨੋਟ ਹੀ ਲੋਕਾਂ ਕੋਲ ਮੌਜੂਦ ਹਨ। ਦੱਸ ਦੇਈਏ ਕਿ RBI ਨੇ 19 ਮਈ, 2023 ਨੂੰ 2,000 ਰੁਪਏ ਦੇ ਨੋਟਾਂ ਨੂੰ ਸਰਕੂਲੇਸ਼ਨ ਤੋਂ ਵਾਪਸ ਲੈਣ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਇਨ੍ਹਾਂ ਨੋਟਾਂ ਨੂੰ ਬੈਂਕਾਂ 'ਚ ਜਮ੍ਹਾ ਕਰਵਾਉਣ ਜਾਂ ਹੋਰ ਮੁੱਲਾਂ ਦੇ ਨੋਟਾਂ ਨਾਲ ਬਦਲਣ ਲਈ ਕਿਹਾ ਗਿਆ ਸੀ।

ਇਹ ਵੀ ਪੜ੍ਹੋ - Gold Silver Price : ਮਾਰਚ ਮਹੀਨੇ ਦੇ ਪਹਿਲੇ ਦਿਨ ਸਸਤਾ ਹੋਇਆ ਸੋਨਾ, ਚਾਂਦੀ ਮਹਿੰਗੀ, ਜਾਣੋ ਤਾਜ਼ਾ ਰੇਟ

ਆਰਬੀਆਈ ਨੇ ਇੱਕ ਬਿਆਨ ਵਿੱਚ ਕਿਹਾ, “19 ਮਈ, 2023 ਨੂੰ ਕਾਰੋਬਾਰ ਦੀ ਸਮਾਪਤੀ ਦੇ ਸਮੇਂ 2,000 ਰੁਪਏ ਦੇ ਕੁੱਲ 3.56 ਲੱਖ ਕਰੋੜ ਰੁਪਏ ਦੇ ਨੋਟ ਪ੍ਰਚਲਨ ਵਿੱਚ ਮੌਜੂਦ ਸਨ। 29 ਫਰਵਰੀ, 2024 ਨੂੰ ਕਾਰੋਬਾਰ ਦੀ ਸਮਾਪਤੀ 'ਤੇ ਇਸ ਮੁੱਲ ਦੇ ਨੋਟਾਂ ਦੀ ਕੀਮਤ ਘੱਟ ਕੇ 8,470 ਕਰੋੜ ਰੁਪਏ ਰਹਿ ਗਈ ਹੈ।'' ਇਸ ਤਰ੍ਹਾਂ 2000 ਰੁਪਏ ਦੇ ਕੁੱਲ 97.62 ਫ਼ੀਸਦੀ ਨੋਟ ਵਾਪਸ ਆ ਗਏ ਹਨ। ਆਰਬੀਆਈ ਨੇ ਸਪੱਸ਼ਟ ਕੀਤਾ ਕਿ 2,000 ਰੁਪਏ ਦੇ ਨੋਟ ਲੀਗਲ ਟੈਂਡਰ ਰਹਿਣਗੇ। 

ਇਹ ਵੀ ਪੜ੍ਹੋ - LPG ਸਿਲੰਡਰ ਤੋਂ ਲੈ ਕੇ FASTag KYC ਤੱਕ, ਮਾਰਚ ਮਹੀਨੇ ਹੋਣਗੇ ਇਹ ਵੱਡੇ ਬਦਲਾਅ, ਜੇਬ੍ਹ 'ਤੇ ਪਵੇਗਾ ਅਸਰ

ਇਸ ਤੋਂ ਇਲਾਵਾ ਆਰਬੀਆਈ ਨੇ ਦੇਸ਼ ਭਰ ਦੇ ਆਪਣੇ 19 ਦਫ਼ਤਰਾਂ ਵਿੱਚ 2,000 ਰੁਪਏ ਦੇ ਨੋਟ ਨੂੰ ਜਮ੍ਹਾ ਜਾਂ ਬਦਲੀ ਕਰਨ ਦੀ ਸਹੂਲਤ ਪ੍ਰਦਾਨ ਕਰਨੀ ਜਾਰੀ ਰੱਖੀ ਹੈ। ਇਸ ਤੋਂ ਇਲਾਵਾ ਲੋਕ ਇਨ੍ਹਾਂ ਨੋਟਾਂ ਨੂੰ ਕਿਸੇ ਵੀ ਡਾਕਘਰ ਤੋਂ ਇੰਡੀਆ ਪੋਸਟ ਰਾਹੀਂ ਆਰਬੀਆਈ ਦੇ ਕਿਸੇ ਵੀ ਦਫ਼ਤਰ ਨੂੰ ਭੇਜ ਸਕਦੇ ਹਨ। ਆਰਬੀਆਈ ਨੇ ਪਹਿਲਾਂ ਕਿਹਾ ਸੀ ਕਿ ਲੋਕ ਅਤੇ ਸੰਸਥਾਵਾਂ 30 ਸਤੰਬਰ 2023 ਤੱਕ ਬੈਂਕਾਂ ਵਿੱਚ ਜਾ ਕੇ ਇਨ੍ਹਾਂ ਨੋਟਾਂ ਨੂੰ ਬਦਲ ਜਾਂ ਜਮ੍ਹਾ ਕਰਵਾ ਸਕਦੇ ਹਨ। ਬਾਅਦ ਵਿੱਚ ਸਮਾਂ ਸੀਮਾ 7 ਅਕਤੂਬਰ, 2023 ਤੱਕ ਵਧਾ ਦਿੱਤੀ ਗਈ ਸੀ। 

ਇਹ ਵੀ ਪੜ੍ਹੋ - Bank Holidays: ਅੱਜ ਹੀ ਪੂਰੇ ਕਰ ਲਓ ਆਪਣੇ ਜ਼ਰੂਰੀ ਕੰਮ, ਮਾਰਚ ਦੇ ਮਹੀਨੇ 14 ਦਿਨ ਬੰਦ ਰਹਿਣਗੇ ਬੈਂਕ

ਹਾਲਾਂਕਿ, 8 ਅਕਤੂਬਰ, 2023 ਤੋਂ, ਲੋਕਾਂ ਨੂੰ RBI ਦੇ 19 ਦਫ਼ਤਰਾਂ ਵਿੱਚ ਮੁਦਰਾ ਬਦਲਣ ਜਾਂ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਰਕਮ ਜਮ੍ਹਾ ਕਰਨ ਦਾ ਵਿਕਲਪ ਦਿੱਤਾ ਗਿਆ ਹੈ। ਇਹ ਸਹੂਲਤ ਅਹਿਮਦਾਬਾਦ, ਬੈਂਗਲੁਰੂ, ਬੇਲਾਪੁਰ, ਭੋਪਾਲ, ਭੁਵਨੇਸ਼ਵਰ, ਚੰਡੀਗੜ੍ਹ, ਚੇਨਈ, ਗੁਹਾਟੀ, ਹੈਦਰਾਬਾਦ, ਜੈਪੁਰ, ਜੰਮੂ, ਕਾਨਪੁਰ, ਕੋਲਕਾਤਾ, ਲਖਨਊ, ਮੁੰਬਈ, ਨਾਗਪੁਰ, ਨਵੀਂ ਦਿੱਲੀ, ਪਟਨਾ ਅਤੇ ਤਿਰੂਵਨੰਤਪੁਰਮ ਵਿੱਚ ਆਰਬੀਆਈ ਦਫ਼ਤਰਾਂ ਵਿੱਚ ਉਪਲਬਧ ਹੈ। RBI ਨੇ ਨਵੰਬਰ 2016 'ਚ 500 ਅਤੇ 1000 ਰੁਪਏ ਦੇ ਨੋਟ ਬੰਦ ਕੀਤੇ ਜਾਣ ਤੋਂ ਬਾਅਦ 2,000 ਰੁਪਏ ਦੇ ਨੋਟ ਜਾਰੀ ਕੀਤੇ ਸਨ।

ਇਹ ਵੀ ਪੜ੍ਹੋ - ਟਰੇਨਾਂ 'ਚ ਰੋਜ਼ਾਨਾ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਵੱਡੀ ਖ਼ਬਰ, ਸਸਤੀਆਂ ਹੋਈਆਂ ਟਿਕਟਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News