ਰੇਲਵੇ ਵਿਭਾਗ ਦੀਆਂ 10 ਹਜ਼ਾਰ ਨੌਕਰੀਆਂ ਲਈ ਅਪਲਾਈ ਕਰਨ ਪਹੁੰਚੇ 95 ਲੱਖ ਲੋਕ

11/17/2018 5:34:52 PM

ਨਵੀਂ ਦਿੱਲੀ— ਰੇਲਵੇ ਭਰਤੀ ਬੋਰਡ (RRB) ਵਲੋਂ ਸਾਲ ਦੇ ਸ਼ੁਰੂਆਤ 'ਚ ਐਲਾਨ ਕੀਤੀ ਗਈ ਗਰੁੱਪ ਸੀ ਅਤੇ ਡੀ ਦੀਆਂ 1 ਲੱਖ ਨੌਕਰੀਆਂ ਲਈ ਲਗਭਗ 2 ਕਰੋੜ ਅਪਲਾਈ ਮਿਲਣ ਦੇ ਬਾਰੇ 'ਚ ਤਾਂ ਤੁਹਾਨੂੰ ਜਾਣਕਾਰੀ ਹੋਵੇਗੀ ਪਰ ਇਸ ਵਾਰ ਰੇਲਵੇ ਵਲੋਂ ਐਲਾਨ ਕੀਤੇ ਗਏ ਹੋਰ ਭੱਤਿਆਂ ਲਈ ਪਿਛਲੇ ਸਾਰੇ ਰਿਕਾਰਡ ਟੁੱਟ ਗਏ ਹਨ ਅਤੇ 10 ਹਜ਼ਾਰ ਅਹੁਦਿਆਂ 'ਤੇ 95 ਲੱਖ ਉਮੀਦਵਾਰਾਂ ਨੇ ਅਪਲਾਈ ਕੀਤਾ ਹੈ। ਪਿਛਲੀਆਂ ਕਈ ਭਰਤੀਆਂ 'ਚ ਦੇਖਿਆ ਜਾ ਚੁੱਕਿਆ ਹੈ ਕਿ ਛੋਟੇ ਤੋਂ ਛੋਟੇ ਅਹੁਦੇ ਲਈ ਲੱਖਾਂ ਡਿਗਰੀ ਧਾਰੀ ਵੀ ਅਪਲਾਈ ਕਰਦੇ ਹਨ।
ਹੁਣ ਤੱਕ 95 ਲੱਖ ਲੋਕਾਂ ਵਲੋਂ ਕੀਤਾ ਗਿਆ ਅਪਲਾਈ
ਯੂ.ਪੀ. ਵਲੋਂ ਐਲਾਨ ਕੀਤੀ ਗਈ ਸੰਦੇਸ਼ਵਾਹਕ ਦੀਆਂ ਨੌਕਰੀਆਂ ਲਈ ਹਜ਼ਾਰਾਂ ਪੀ.ਐੱਚ.ਡੀ, ਧਾਰਕਾਂ ਨੇ ਅਪਲਾਈ ਕੀਤਾ ਸੀ। ਇਹ ਖਬਰ ਚਰਚਾ ਦਾ ਵਿਸ਼ਾ ਰਹੀ ਸੀ। ਪਿਛਲੇ ਦਿਨਾਂ 'ਚ ਭਾਰਤੀ ਰੇਲਵੇ ਵਲੋਂ ਸੁਰੱਖਿਆ ਬਲਾਂ ਦੀ ਭਰਤੀ ਲਈ 9739 ਅਹੁਦਿਆਂ 'ਤੇ ਐਪਲੀਕੇਸ਼ਨਾਂ ਮੰਗੀਆਂ ਗਈਆਂ ਸਨ।
ਕਾਨਸਟੇਬਲ ਅਤੇ ਸਬ-ਇੰਸਪੈਕਟਰ ਦੇ ਅਹੁਦਿਆਂ ਲਈ ਮਹਿਲਾ ਅਤੇ ਪੁਰਸ਼ਾਂ ਦੋਵਾਂ ਤੋਂ ਐਪਲੀਕੇਸ਼ਨਾਂ ਮੰਗੀਆਂ ਗਈਆਂ। ਇਨ੍ਹਾਂ ਭਰਤੀਆਂ ਲਈ ਹੁਣ ਤੱਕ ਲਗਭਗ 95 ਲੱਖ ਐਪਲੀਕੇਸ਼ਨਾਂ ਪ੍ਰਾਪਤ ਹੋ ਚੁੱਕੀਆਂ ਹਨ। ਹੁਣ ਰੇਲਵੇ ਭਰਤੀ ਬੋਰਡ ਇਹ ਸੋਚ ਰਿਹਾ ਹੈ ਕਿ ਇਨ੍ਹੇ ਲੋਕਾਂ ਦੀ ਪਰੀਖਿਆ ਕਿਸ ਤਰ੍ਹਾਂ ਕਰਵਾਈ ਜਾਵੇ।
ਸਬ-ਇੰਸਪੈਕਟਰ ਦੇ 1120 ਅਹੁਦੇ ਖਾਲੀ
ਰੇਲਵੇ ਸੁਰੱਖਿਆ ਬਲ ਨੇ ਕਾਨਸਟੇਬਲ ਲਈ 8,619 ਅਤੇ ਸਬ ਇੰਸਪੈਕਟਰ ਲਈ 1,120 ਭਰਤੀਆਂ ਐਲਾਨ ਕੀਤੀਆਂ ਹਨ। ਇਕ ਸਮਾਚਾਰ ਵੈਬਸਾਈਟ 'ਚ ਪ੍ਰਕਾਸ਼ਿਤ ਖਬਰ ਅਨੁਸਾਰ ਇਨ੍ਹਾਂ ਅਹੁਦਿਆਂ ਲਈ ਹੁਣ ਤੱਕ 95 ਹਜ਼ਾਰ ਭਰਤੀਆਂ ਪ੍ਰਾਪਤ ਹੋ ਚੁੱਕੀਆਂ ਹਨ। ਵੱਡੀ ਸੰਖਿਆ 'ਚ ਐਪਲੀਕੇਸ਼ਨ ਮਿਲਣ ਨਾਲ ਪਰੀਖਿਆ ਦਾ ਆਯੋਜਨ ਕਰਵਾਉਣਾ ਇਕ ਚੁਣੌਤੀ ਸਾਬਤ ਹੋਵੇਗਾ। ਇਸ ਨਾਲ ਨਿਪਟਣ ਲਈ ਸੇਂਟ੍ਰਲਾਈਜਡ ਕੰਪਿਊਟਰਾਇਜ਼ਡ ਸਿਸਟਮ ਤਿਆਰ ਕੀਤਾ ਜਾਵੇਗਾ। ਇਨ੍ਹਾਂ ਸਿਸਟਮ ਨੂੰ ਜੋਨ ਦੇ ਹਿਸਾਬ ਨਾਲ ਵੰਡਿਆ ਜਾਵੇਗਾ। ਆਰ.ਬੀ.ਆਈ. ਪਿਛਲੇ ਦਿਨਾਂ 'ਚ ਗਰੁੱਪ ਸੀ ਅਤੇ ਗਰੁੱਪ ਡੀ ਦੀ ਪਰੀਖਿਆ ਦੀ ਵੱਡੀ ਸੰਖਿਆ 'ਚ ਐਪਲੀਕੇਸ਼ਨਾਂ ਪ੍ਰਾਪਤ ਹੋਣ 'ਤੇ ਕੰਪਿਊਟਰ ਬੇਸਟ ਟੇਸਟ ਦਾ ਆਯੋਜਨ ਕੀਤਾ ਸੀ।
ਜ਼ਿਕਰਯੋਗ ਹੈ ਕਿ ਰੇਲਵੇ ਪ੍ਰੋਟੈਕਸ਼ਨ ਫੋਰਸ ਦੀ ਤਰ੍ਹਾਂ 31 ਮਈ 2019 ਨੂੰ ਕਾਨਸਟੇਬ ਲ ਅਤੇ ਸਬ-ਇਸਪੈਕਟਰ ਲਈ ਸੀ, ਜਦਕਿ 1120 ਅਹੁਦੇ ਸਬ-ਇਸਪੈਕਟਰ ਦੇ ਸਨ। ਅਹੁਦਿਆਂ ਲਈ ਆਨਲਾਈਨ ਐਪਲੀਕੇਸ਼ਨ ਪ੍ਰਕਿਰਿਆ 30 ਜੂਨ ਨੂੰ ਪੂਰੀ ਹੋ ਚੁੱਕੀ ਹੈ। 9 ਦਸੰਬਰ ਤੋਂ ਸੰਬੰਧਿਤ ਅਹੁਦਿਆਂ ਲਈ ਐਡਮਿਟ ਕਾਰਡ ਰਿਲੀਜ਼ ਹੋਣਾ ਸ਼ੁਰੂ ਹੋ ਜਾਵੇਗਾ।


Related News