ਮਈ, ਜੂਨ 'ਚ ਲਾਂਚ ਹੋਣਗੇ ਇਹ 9 ਆਈ. ਪੀ. ਓ., ਕਰ ਸਕਦੇ ਹੋ ਮੋਟੀ ਕਮਾਈ

Wednesday, May 19, 2021 - 10:36 AM (IST)

ਮਈ, ਜੂਨ 'ਚ ਲਾਂਚ ਹੋਣਗੇ ਇਹ 9 ਆਈ. ਪੀ. ਓ., ਕਰ ਸਕਦੇ ਹੋ ਮੋਟੀ ਕਮਾਈ

ਨਵੀਂ ਦਿੱਲੀ- ਨਿਵੇਸ਼ਕਾਂ ਲਈ ਆਈ. ਪੀ. ਓ. ਵਿਚ ਨਿਵੇਸ਼ ਦੇ ਲਿਹਾਜ ਨਾਲ ਮਈ ਤੇ ਜੂਨ ਦਾ ਮਹਿਨਾ ਚੰਗਾ ਸਾਬਤ ਹੋ ਸਕਦਾ ਹੈ। ਇਸ ਦੌਰਾਨ 9 ਆਈ. ਪੀ. ਓ. ਲਾਂਚ ਦੀ ਤਿਆਰੀ ਵਿਚ ਹਨ। ਇਸ ਤੋਂ ਇਲਾਵਾ ਦੇਸ਼ ਵਿਚ ਕੋਰੋਨਾ ਮਾਮਲੇ ਤਿੰਨ ਲੱਖ ਤੋਂ ਘਟਣ ਨਾਲ ਸ਼ੇਅਰ ਬਾਜ਼ਾਰ ਵਿਚ ਹਾਲ ਹੀ ਵਿਚ ਤੇਜ਼ੀ ਦਾ ਰੁਖ਼ ਕਾਇਮ ਹੋਇਆ ਹੈ। ਬਾਜ਼ਾਰ ਵਿਚ ਇਸੇ ਤਰ੍ਹਾਂ ਸਕਾਰਾਤਮਕ ਮਾਹੌਲ ਰਿਹਾ ਤਾਂ ਆਈ. ਪੀ. ਓ. ਨੂੰ ਭਰਵਾਂ ਹੁੰਗਾਰਾ ਮਿਲ ਸਕਦਾ ਹੈ, ਜਿਸ ਨਾਲ ਰਿਟੇਲ ਨਿਵੇਸ਼ਕ ਫਾਇਦਾ ਕਮਾ ਸਕਦੇ ਹਨ।

ਜੋ 9 ਕੰਪਨੀਆਂ ਬਾਜ਼ਾਰ ਵਿਚ ਉਤਰਨ ਦੀਆਂ ਯੋਜਨਾ ਬਣਾ ਰਹੀਆਂ ਹਨ ਉਨ੍ਹਾਂ ਵਿਚ ਸ਼ਯਾਮ ਮੈਟਲਿਕਸ, ਡੋਡਲਾ ਡੇਅਰੀ, ਇੰਡੀਆ ਪੇਸਟੀਸਾਈਡਸ, ਕ੍ਰਿਸ਼ਣਾ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿੰਜ (ਕੇ. ਆਈ. ਐੱਮ. ਐੱਸ.) ਹਾਸਪਿਟਲਜ਼, ਸੋਨਾ ਕਾਮਸਟਾਰ, ਸੇਵੇਨ ਆਈਲੈਂਡਸ, ਗਲੇਨਮਾਰਕ ਲਾਈਫ ਸਾਇੰਸਿਜ਼, ਅਰੋਹਣ ਫਾਈਨੈਸ਼ਲ ਅਤੇ ਈ. ਐੱਸ. ਏ. ਐੱਫ. ਸਮਾਲ ਫਾਈਨੈਂਸ ਵਰਗੇ ਨਾਮ ਸ਼ਾਮਲ ਹਨ।

ਗੌਰਤਲਬ ਹੈ ਕਿ ਪਿਛਲੇ ਸਾਲ ਆਈ. ਪੀ. ਓ. ਦੀ ਮਜਬੂਤ ਮੰਗ ਨੇ ਕੰਪਨੀਆਂ ਨੂੰ ਬਾਜ਼ਾਰ ਵਿਚ ਉਤਰਨ ਦੀ ਤਾਕਤ ਦਿੱਤੀ ਹੈ। ਵਿੱਤੀ ਸਾਲ 2020-21 ਨਿਵੇਸ਼ਕਾਂ ਲਈ ਆਈ. ਪੀ. ਓ. ਵਿਚ ਲਾਭ ਵਾਲਾ ਸਾਲ ਰਿਹਾ ਹੈ ਅਤੇ 70 ਫ਼ੀਸਦੀ ਤੋਂ ਜ਼ਿਆਦਾ ਕੰਪਨੀਆਂ ਨੇ ਸੂਚੀਬੱਧਤਾ ਦੇ ਦਿਨ ਨਿਵੇਸ਼ਕਾਂ ਨੂੰ ਫਾਇਦਾ ਪਹੁੰਚਾਇਆ ਸੀ। ਲਿਸਟਿੰਗ ਦੇ ਦਿਨ ਔਸਤ ਫਾਇਦਾ 34 ਫ਼ੀਸਦੀ ਰਿਹਾ, ਜੋ ਪੰਜ ਸਾਲ ਦਾ ਸਰਵਉੱਚ ਪੱਧਰ ਹੈ। ਪਿਛਲੇ ਵਿੱਤੀ ਸਾਲ ਦੌਰਾਨ ਕੁੱਲ 31 ਆਈ. ਪੀ. ਓ. ਬਾਜ਼ਾਰ ਵਿਚ ਦੇਖਣ ਨੂੰ ਮਿਲੇ। ਇਨ੍ਹਾਂ ਵਿਚੋਂ 22 ਕੰਪਨੀਆਂ ਦੇ ਸ਼ੇਅਰਾਂ ਦੀ ਕੀਮਤ ਇਸ਼ੂ ਪ੍ਰਾਈਸ ਤੋਂ ਜ਼ਿਆਦਾ ਰਹੀ। ਹਾਲਾਂਕਿ, ਹਾਲ ਹੀ ਦੇ ਕੁਝ ਆਈ. ਪੀ. ਓ. ਵਿਚ ਸੁਸਤ ਦਿਲਚਸਪੀ ਦੇਖਣ ਨੂੰ ਮਿਲੀ ਪਰ ਨਿਵੇਸ਼ ਬੈਂਕਰਾਂ ਦਾ ਮੰਨਣਾ ਹੈ ਕਿ ਨਿਵੇਸ਼ਕ ਠੋਸ ਆਧਾਰ ਅਤੇ ਸਹੀ ਮੁਲਾਂਕਣ ਵਾਲੀਆਂ ਕੰਪਨੀਆਂ ਵਿਚ ਨਿਵੇਸ਼ ਕਰਨਗੇ।


author

Sanjeev

Content Editor

Related News