ਵਿਸ਼ਵ ਦੇ ਵੱਡੇ ਕ੍ਰਿਪਟੋ ਐਕਸਚੇਂਜ 'ਚੋਂ ਗਾਇਬ ਹੋ ਗਏ ਗਾਹਕਾਂ ਦੇ 8054 ਕਰੋੜ, ਜਾਂਚ ਜਾਰੀ
Sunday, Nov 13, 2022 - 12:53 PM (IST)
ਬਿਜਨੈੱਸ ਡੈਸਕ- ਕ੍ਰਿਪਟੋਕਰੰਸੀ ਦੇ ਦੀਵਾਨਿਆਂ ਲਈ ਬੁਰੀ ਖਬਰ ਹੈ। ਦੁਨੀਆ ਦੇ ਸਭ ਤੋਂ ਵੱਡੇ ਕ੍ਰਿਪਟੋ ਐਕਸਚੇਂਜਾਂ 'ਚੋਂ ਐੱਫ.ਟੀ.ਐਕਸ ਨੇ ਸ਼ੁੱਕਰਵਾਰ ਨੂੰ ਦੀਵਾਲੀਆਪਨ ਐਲਾਨ ਕਰਨ ਲਈ ਅਰਜ਼ੀ ਦਿੱਤੀ। ਲੋਕ ਅਜੇ ਇਸ ਝਟਕੇ ਤੋਂ ਉਭਰ ਵੀ ਨਹੀਂ ਸਕੇ ਸਨ ਕਿ ਗਾਹਕਾਂ ਦੇ 100 ਕਰੋੜ ਡਾਲਰ ਤੋਂ (ਕਰੀਬ 8054 ਕਰੋੜ ਰੁਪਏ) ਐਕਸਚੇਂਜ ਤੋਂ ਗਾਇਬ ਹੋਣ ਦਾ ਖੁਲਾਸਾ ਹੋਇਆ ਹੈ।
ਇਕ ਰਿਪੋਰਟ ਦੇ ਅਨੁਸਾਰ ਐਕਸਚੇਂਜ ਦੇ ਸੰਸਥਾਪਕ ਸੈਮ ਬੈਂਕਮੈਨ ਨੇ ਬਿਨਾਂ ਕਿਸੇ ਨੂੰ ਦੱਸੇ ਐੱਫ.ਟੀ.ਐਕਸ ਤੋਂ ਇਹ ਰਕਮ ਆਪਣੀ ਵਪਾਰਕ ਕੰਪਨੀ ਅਲਮੇਡਾ ਰਿਸਰਚ ਨੂੰ ਭੇਜ ਦਿੱਤੀ। ਰਿਪੋਰਟ 'ਚ ਦੱਸਿਆ ਗਿਆ ਹੈ ਕਿ ਇਸ ਕੁੱਲ ਰਕਮ ਦੇ ਟਰਾਂਸਫਰ ਦੇ ਬਾਅਦ ਤੋਂ ਹੀ ਗਾਹਕਾਂ ਦੇ ਫੰਡਾਂ ਦਾ ਇਕ ਵੱਡਾ ਹਿੱਸਾ ਗਾਇਬ ਹੈ। ਕੁਝ ਲੋਕਾਂ ਦਾ ਦਾਅਵਾ ਹੈ ਕਿ 1.7 ਅਰਬ ਡਾਲਰ (13,600 ਕਰੋੜ ਰੁਪਏ) ਗਾਇਬ ਹਨ। ਜਦਕਿ ਕੁਝ ਦਾ ਦਾਅਵਾ ਹੈ ਕਿ ਇਹ ਰਕਮ 100 ਕਰੋੜ ਡਾਲਰ ਤੋਂ 200 ਕਰੋੜ ਡਾਲਰ ਦੇ ਵਿਚਕਾਰ ਹੈ।
ਇਸ ਤਰ੍ਹਾਂ ਹੋਇਆ ਖੁਲਾਸਾ
ਰਿਪੋਰਟ ਦੇ ਅਨੁਸਾਰ ਫੰਡ ਗਾਇਬ ਹੋਣ ਦਾ ਪਤਾ ਪਿਛਲੇ ਐਤਵਾਰ ਨੂੰ ਬੈਂਕਮੈਨ-ਫ੍ਰਾਈਡ ਦੇ ਦੂਜੇ ਸੀਨੀਅਰ ਅਧਿਕਾਰੀਆਂ ਨਾਲ ਸਾਂਝੇ ਕੀਤੇ ਗਏ ਰਿਕਾਰਡਾਂ ਤੋਂ ਪਤਾ ਚੱਲਿਆ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਨ੍ਹਾਂ ਰਿਕਾਰਡਾਂ ਨਾਲ ਵਰਤਮਾਨ ਤੱਕ ਦੀ ਸਥਿਤੀ ਦਾ ਪਤਾ ਲੱਗ ਗਿਆ ਹੈ।
ਐੱਫ.ਟੀ.ਐਕਸ ਦੇ ਅਧਿਕਾਰੀਆਂ ਨੇ ਦਿੱਤੀ ਜਾਣਕਾਰੀ
ਰਿਪੋਰਟ ਦੀ ਜਾਣਕਾਰੀ ਐੱਫ.ਟੀ.ਐਕਸ 'ਚ ਸੀਨੀਅਰ ਅਹੁਦਿਆਂ 'ਤੇ ਕੰਮ ਕਰਨ ਵਾਲੇ ਲੋਕਾਂ ਨੇ ਦਿੱਤੀ ਹੈ, ਜੋ ਇਸ ਹਫਤੇ ਤੱਕ ਐਕਸਚੇਂਜ 'ਤੇ ਕੰਮ ਕਰ ਰਹੇ ਸਨ। ਉਸ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਨੇ ਉਸ ਨੂੰ ਕੰਪਨੀ ਦੀ ਵਿੱਤੀ ਹਾਲਤ ਬਾਰੇ ਜਾਣਕਾਰੀ ਦਿੱਤੀ ਹੈ।
ਐੱਫ.ਟੀ.ਐਕਸ 'ਤੇ ਸਭ ਕੁਝ ਠੀਕ ਚੱਲ ਰਿਹਾ ਸੀ ਜਦੋਂ ਤੱਕ ਉਸ ਨੇ ਆਪਣੇ ਵਿਰੋਧੀ ਐਕਸਚੇਂਜ ਬਿਨੈਂਸ ਨੂੰ ਖਰੀਦਣ ਦੀ ਕੋਸ਼ਿਸ਼ ਨਹੀਂ ਕੀਤੀ ਸੀ। ਇਹ ਸੌਦਾ ਅਸਫਲ ਰਿਹਾ ਅਤੇ ਕੰਪਨੀ ਦੀ ਵਿੱਤੀ ਸਿਹਤ 'ਤੇ ਬੁਰਾ ਅਸਰ ਪਿਆ। ਇਸ ਤੋਂ ਬਾਅਦ ਇਸ ਹਫਤੇ ਦੀ ਸ਼ੁਰੂਆਤ 'ਚ ਗਾਹਕਾਂ ਨੇ ਵੱਡੀ ਗਿਣਤੀ 'ਚ ਪੈਸੇ ਕਢਵਾਉਣੇ ਸ਼ੁਰੂ ਕਰ ਦਿੱਤੇ। ਐਕਸਚੇਂਜ ਇਸ ਤੋਂ ਉਭਰ ਨਹੀਂ ਸਕਿਆ ਅਤੇ ਪੂਰੀ ਤਰ੍ਹਾਂ ਨਾਲ ਢਹਿ ਗਿਆ।
ਬੈਂਕਮੈਨ ਦਾ ਦਾਅਵਾ- ਨਿਯਮਾਂ ਦੇ ਅਨੁਸਾਰ ਪੈਸੇ ਭੇਜੇ
ਰਿਪੋਰਟ ਮੁਤਾਬਕ-ਬੈਂਕਮੈਨ ਨੇ ਕਿਹਾ ਹੈ ਕਿ ਉਹ ਇਸ 10 ਅਰਬ ਡਾਲਰ ਦੇ ਟਰਾਂਸਫਰ ਦੀ ਗਲਤ ਤਸਵੀਰ ਪੇਸ਼ ਕਰਨ ਦੇ ਤਰੀਕੇ ਨਾਲ ਅਸਹਿਮਤ ਹਨ। ਇਹ ਰਕਮ ਗੁਪਤ ਰੂਪ 'ਚ ਟਰਾਂਸਫਰ ਨਹੀਂ ਕੀਤਾ ਗਿਆ ਹੈ। ਬੈਂਕਮੈਨ ਨੇ ਸ਼ੁੱਕਰਵਾਰ ਨੂੰ ਇਕ ਟਵੀਟ 'ਚ ਕਿਹਾ ਕਿ ਉਹ ਦੇਖ ਰਹੇ ਹਨ ਕਿ ਐੱਫ.ਟੀ.ਐਕਸ 'ਚ ਕੀ ਹੋ ਗਿਆ ਸੀ ਇਸ ਦੀ ਜਾਂਚ ਕਰ ਰਿਹਾ ਸੀ। ਉਹ ਇਸ ਹਫ਼ਤੇ ਦੇ ਸ਼ੁਰੂ 'ਚ ਵਾਪਰੀਆਂ ਚੀਜ਼ਾਂ ਨੂੰ ਲੈ ਕੇ ਬਹੁਤ ਹੈਰਾਨ ਹੈ। ਬੈਂਕਮੈਨ ਦਾ ਕਹਿਣਾ ਹੈ ਕਿ ਉਹ ਜਲਦੀ ਹੀ ਪੂਰੀਆਂ ਘਟਨਾਵਾਂ 'ਤੇ ਇੱਕ ਪੂਰੀ ਪੋਸਟ ਲਿਖਣਗੇ।
ਨੋਟ- ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।