Sun Pharma, MD ਦਿਲੀਪ ਸੰਘਵੀ ਸਮੇਤ 8 ਲੋਕਾਂ ਨੇ ਸੇਬੀ ਨਾਲ ਸੈਟਲ ਕੀਤਾ 3.54 ਕਰੋੜ ’ਚ ਮਾਮਲਾ
Friday, Feb 12, 2021 - 10:11 AM (IST)
ਮੁੰਬਈ (ਇੰਟ.) – ਫਾਰਮਾ ਕੰਪਨੀ ਸਨ ਫਾਰਮਾ, ਇਸ ਦੇ ਪ੍ਰਮੋਟਰ, ਐੱਮ. ਡੀ. ਦਿਲੀਪ ਸੰਘਵੀ ਸਮੇਤ 8 ਲੋਕਾਂ ਨੇ ਸ਼ੇਅਰ ਬਾਜ਼ਾਰ ਰੈਗੁਲੇਟਰ ਸੇਬੀ ਨਾਲ 3.54 ਕਰੋੜ ਰੁਪਏ ਭਰ ਕੇ ਮਾਮਲਾ ਸੈਟਲ ਕੀਤਾ ਹੈ। ਇਸ ’ਚੋਂ ਦਿਲੀਪ ਸੰਘਵੀ ਨੇ 62.35 ਲੱਖ ਰੁਪਏ ਭਰੇ ਹਨ। ਸੇਬੀ ਨੇ ਕੁਲ 32 ਪੇਜ਼ ਦਾ ਆਰਡਰ ਜਾਰੀ ਕੀਤਾ।
ਸੇਬੀ ਨੇ ਅੱਜ 8 ਵੱਖ-ਵੱਖ ਆਰਡਰ ’ਚ ਇਹ ਜਾਣਕਾਰੀ ਦਿੱਤੀ ਹੈ। ਦਿਲੀਪ ਸੰਘਵੀ ਤੋਂ ਇਲਾਵਾ ਬਾਕੀ 7 ਲੋਕਾਂ ਨੇ 2.92 ਕਰੋੜ ਰੁਪਏ ਭਰੇ ਹਨ। ਇਹ ਸੈਟਲਮੈਂਟ ਇਸ ਸਬਸਿਡਅਰੀ ਆਦਿੱਤਯ ਮੈਡੀਸੇਲਸ ਦੇ ਮਾਮਲੇ ’ਚ ਹੋਈ ਹੈ। ਇਸ ਮਾਮਲੇ ’ਚ 2 ਲੋਕਾਂ ਨੇ ਸੇਬੀ ਕੋਲ ਇਕ ਸ਼ਿਕਾਇਤ ਦਰਜ ਕਰਵਾਈ ਸੀ। ਇਸ ’ਚ ਦੋਸ਼ ਲਗਾਇਆ ਸੀ ਕਿ ਦਿਲੀਪ ਸੰਘਵੀ ਅਤੇ ਇਸ ਦੇ ਡਾਇਰੈਕਟਰ ਫੰਡ ਦਾ ਡਾਇਵਰਜਨ ਯਾਨੀ ਪੈਸੇ ਘੁੰਮਾ ਰਹੇ ਹਨ।
ਇਹ ਵੀ ਪੜ੍ਹੋ : KOO App 'ਚ ਲੱਗਾ ਹੈ ਚੀਨ ਦਾ ਪੈਸਾ, ਕੰਪਨੀ ਨੇ ਦਿੱਤੀ ਨਿਵੇਸ਼ਕਾਂ ਨੂੰ ਲੈ ਇਹ ਸਫ਼ਾਈ
ਸੇਬੀ ਨੇ ਇਸ ਸ਼ਿਕਾਇਤ ’ਤੇ ਜਾਂਚ ਸ਼ੁਰੂ ਕੀਤੀ ਸੀ। ਇਸ ’ਚ ਦੇਖਿਆ ਕਿ ਆਦਿੱਤਯ ਮੈਡੀਸੇਲਸ ਦੀ ਸਬੰਧਤ ਪਾਰਟੀ ਸਨ ਫਾਰਮਾ ਹੈ। ਇਸੇ ਦੇ ਆਧਾਰ ’ਤੇ ਜਾਂਚ ਹੋਈ ਅਤੇ ਇਸ ’ਚ ਸੈਟਲਮੈਂਟ ਦੀ ਗੱਲ ਤੈਅ ਹੋਈ। ਸੇਬੀ ਨੇ ਸੈਟਲਮੈਂਟ ਲਈ ਆਰਡਰ ਜਾਰੀ ਕੀਤਾ। ਇਸ ਦੇ ਮੁਤਾਬਕ ਸਨ ਫਾਰਮਾ, ਦਿਲੀਪ ਸੰਘਵੀ, ਸੁਧੀਰ ਵਾਲੀਆ, ਉਦੈ ਬਲਦੋਟਾ ਅਤੇ ਸੁਨੀਲ ਅਜਮੇਰਾ ਆਦਿ ਨੇ ਸੈਟਲਮੈਂਟ ਕੀਤੀ ਹੈ। ਇਸ ਦੇ ਤਹਿਤ ਕੁਲ 3.54 ਕਰੋੜ ਰੁਪਏ ਰਕਮ ਭਰੀ ਗਈ ਹੈ।
ਕੀ ਹੈ ਮਾਮਲਾ
ਆਦਿੱਤਯ ਮੈਡੀਸੇਲਸ ਸਨ ਫਾਰਮਾ ਦੀ ਸੇਲ ਡਿਸਟ੍ਰੀਬਿਊਟਰ ਹੈ। ਇਹ ਦੋਸ਼ ਲਗਾਇਆ ਗਿਆ ਕਿ ਆਦਿੱਤਯ ਮੈਡੀਸੇਲਸ ਰਾਹੀਂ ਕਈ ਸਾਲਾਂ ਤੋਂ ਪੈਸਿਆਂ ਨੂੰ ਘੁੰਮਾਇਆ ਜਾ ਰਿਹਾ ਹੈ। ਆਦਿੱਤਯ ਮੈਡੀਸੇਲਸ ਨੇ 2017-18 ’ਚ ਸਨ ਫਾਰਮਾ ਇੰਡਸਟ੍ਰੀਜ਼ ਨਾਲ ਆਪਣੀ ਸਬੰਧਤ ਪਾਰਟੀ ਦੀ ਜਾਣਕਾਰੀ ਦਿੱਤੀ। ਜਾਂਚ ਦੌਰਾਨ ਸੇਬੀ ਨੇ ਫਾਰੈਂਸਿਕ ਆਡਿਟ ਕੀਤੀ। ਜਾਂਚ ’ਚ ਦੇਖਿਆ ਗਿਆ ਕਿ ਆਦਿੱਤਯ ਮੈਡੀਸੇਲਸ ਨੂੰ ਸਬੰਧਤ ਪਾਰਟੀ ਲਈ ਪਹਿਲਾਂ ਮਨਜ਼ੂਰੀ ਲੈਣੀ ਸੀ ਜੋ ਉਸ ਨੇ ਨਹੀਂ ਕੀਤਾ।
ਇਹ ਵੀ ਪੜ੍ਹੋ : ਹੁਣ ਫਟਾਫਟ ਬੁੱਕ ਹੋਵੇਗੀ ਟ੍ਰੇਨ ਦੀ ਟਿਕਟ, IRCTC ਨੇ ਸ਼ੁਰੂ ਕੀਤਾ ਆਪਣਾ ਭੁਗਤਾਨ ਗੇਟਵੇ
ਰੈਗੁਲੇਟਰੀ ਪ੍ਰਬੰਧਾਂ ਨੂੰ ਪੂਰਾ ਕਰਨ ’ਚ ਅਸਫਲ
ਅਸ਼ੋਕ ਭੂਤਾ ਸਨ ਫਾਰਮਾ ਇੰਡਸਟ੍ਰੀਜ਼ ’ਚ ਕੰਪਲਾਇੰਸ ਆਫਿਸਰ ਸਨ। ਉਹ ਰੈਗੁਲੇਟਰੀ ਪ੍ਰਬੰਧ ਨੂੰ ਪੂਰਾ ਕਰਨ ’ਚ ਅਸਫਲ ਰਹੇ। ਸੇਬੀ ਨੇ 19 ਮਈ 2020 ਨੂੰ ਇਸ ਮਾਮਲੇ ’ਚ ਕਾਰਣ ਦੱਸੋ ਨੋਟਿਸ ਜਾਰੀ ਕੀਤਾ। ਨੋਟਿਸ ’ਚ ਕਿਹਾ ਗਿਆ ਕਿ ਕਿਉਂ ਨਾ ਉਨ੍ਹਾਂ ਲੋਕਾਂ ’ਤੇ ਜੁਰਮਾਨਾ ਲਗਾਇਆ ਜਾਵੇ। ਇਸ ਤੋਂ ਬਾਅਦ ਸਨ ਫਾਰਮਾ ਅਤੇ ਹੋਰ ਲੋਕਾਂ ਨੇ ਸੇਬੀ ਨਾਲ ਸੈਟਲਮੈਂਟ ਕਰਨ ਦਾ ਫੈਸਲਾ ਕੀਤਾ। ਇਸ ਤੋਂ ਬਾਅਦ ਸਾਰੇ ਲੋਕਾਂ ਨੇ ਇਸ ’ਤੇ ਸੇਬੀ ਵਲੋਂ ਤੈਅ ਰਕਮ ਭਰ ਕੇ ਸੈਟਲਮੈਂਟ ਕੀਤੀ।
4 ਕੰਪਨੀਆਂ ’ਤੇ 5.20 ਕਰੋੜ ਰੁਪਏ ਦਾ ਜੁਰਮਾਨਾ
ਸ਼ੇਅਰ ਬਾਜ਼ਾਰ ਰੈਗੁਲੇਟਰ ਨੇ ਐੱਨ. ਐੱਸ. ਈ. ਨੂੰ ਲੋਕੇਸ਼ਨ ਦੇ ਮਾਮਲੇ ’ਚ 4 ਕੰਪਨੀਆਂ ’ਤੇ 5.20 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ। ਇਸ ਰਕਮ ਨੂੰ 45 ਦਿਨਾਂ ਦੇ ਅੰਦਰ ਭਰਨਾ ਹੋਵੇਗਾ। ਬੁੱਧਵਾਰ ਨੂੰ ਹੀ ਸੇਬੀ ਨੇ ਐੱਨ. ਐੱਸ. ਈ., ਇਸ ਦੇ ਐੱਮ. ਡੀ. ਅਤੇ ਸੀ. ਈ. ਓ. ’ਤੇ 1.5 ਕਰੋੜ ਰੁਪਏ ਦਾ ਜੁਰਮਾਨਾ ਇਸੇ ਮਾਮਲੇ ’ਚ ਲਗਾਇਆ ਸੀ।
ਇਹ ਵੀ ਪੜ੍ਹੋ : Valentine's Day 'ਤੇ Samsung ਦਾ ਤੋਹਫ਼ਾ, 10 ਹਜ਼ਾਰ ਦੇ ਕੈਸ਼ਬੈਕ ਤੇ ਖ਼ਰੀਦੋ ਫੋਨ ਅਤੇ ਟੈਬ
ਅੱਜ ਸੇਬੀ ਨੇ 77 ਪੇਜ਼ ਦਾ ਆਰਡਰ ਜਾਰੀ ਕੀਤਾ। ਇਸ ਆਰਡਰ ’ਚ ਇਸ ਨੇ ਓ. ਪੀ. ਜੀ. ਸਿਕਿਓਰਿਟੀਜ਼, ਸੰਜੇ ਗੁਪਤਾ, ਸੰਗੀਤਾ ਗੁਪਤਾ ਅਤੇ ਓਮ ਪ੍ਰਕਾਸ਼ ਗੁਪਤਾ ’ਤੇ 5 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ ਜਦੋਂ ਕਿ ਵੱਖ ਤੋਂ ਓ. ਪੀ. ਜੀ. ਸਿਕਿਓਰਿਟੀਜ਼ ਅਤੇ ਸੰਜੇ ਗੁਪਤਾ ’ਤੇ 10-10 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ।
ਸੇਬੀ ਨੇ ਆਰਡਰ ’ਚ ਦੱਸਿਆ ਕਿ ਇਸ ਮਾਮਲੇ ’ਚ ਕੁਝ ਲੋਕਾਂ ਨੇ ਘੱਟ ਲੋਡ ਵਾਲੇ ਸਰਵਰ ਨਾਲ ਕਨੈਕਟ ਕੀਤਾ। ਇਸ ਨਾਲ ਉਨ੍ਹਾਂ ਨੂੰ ਤੇਜ਼ੀ ਨਾਲ ਡਾਟਾ ਪ੍ਰਾਪਤ ਕਰਨ ’ਚ ਮਦਦ ਮਿਲੀ। ਸੇਬੀ ਨੇ ਕਿਹਾ ਕਿ ਓ. ਪੀ. ਜੀ. ਸਿਕਿਓਰਿਟੀਜ਼ ਨੇ ਐੱਨ. ਐੱਸ. ਈ. ਦੇ ਸਿਸਟਮ ਦਾ ਫਾਇਦਾ ਲਿਆ। ਇਸ ਨੇ ਨਾਗਭੂਸ਼ਣ ਭੱਟ ਨੂੰ ਆਪਣੀ ਕੰਪਨੀ ’ਚ ਲਿਆ। ਨਾਗਭੂਸ਼ਣ ਨੇ ਪਹਿਲਾਂ ਓਮਨੀਜ਼ ’ਚ ਕੰਮ ਕੀਤਾ ਸੀ। ਓਮਨੀਜ਼ ਐੱਨ. ਐੱਸ. ਈ. ਦੀ ਕੰਪਨੀ ਹੈ।
ਇਹ ਵੀ ਪੜ੍ਹੋ : ਹਵਾਈ ਯਾਤਰੀਆਂ ਨੂੰ ਝਟਕਾ, ਹਰਦੀਪ ਸਿੰਘ ਪੁਰੀ ਨੇ ਫਲਾਈਟ ਦੇ ਕਿਰਾਏ ਨੂੰ ਲੈ ਕੇ ਦਿੱਤਾ ਇਹ ਬਿਆਨ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।