ਹਿਮਾਲਿਆ, ਇੰਟਾਸ ਸਮੇਤ ਚਾਰ ਦਵਾਈ ਕੰਪਨੀਆਂ ਨੂੰ 74 ਕਰੋੜ ਦਾ ਜੁਰਮਾਨਾ

Thursday, Jun 06, 2019 - 04:05 PM (IST)

ਨਵੀਂ ਦਿੱਲੀ — ਭਾਰਤੀ ਮੁਕਾਬਲਾ ਕਮਿਸ਼ਨ ਨੇ ਗੰਢਤੁੱਪ ਕਰਨ ਦੇ ਇਕ ਮਾਮਲੇ ਵਿਚ ਮੱਧ ਪ੍ਰਦੇਸ਼ ਕੈਮਿਸਟ ਐਂਡ ਡਰੱਗਿਸਟ ਐਸੋਸੀਏਸ਼ਨ , ਇਦੌਰ ਕੈਮਿਸਟ ਐਸੋਸੀਏਸ਼ਨ, ਹਿਮਾਲਿਆ ਡਰੱਗ ਕੰਪਨੀ ਅਤੇ ਇੰਟਾਸ ਫਾਰਮਾਸਿਊਟਿਕਲ ਲਿਮਟਿਡ 'ਤੇ ਕੁੱਲ ਮਿਲਾ ਕੇ 74 ਕਰੋੜ 23 ਲੱਖ 83 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਹੈ। ਕੰਪਨੀ ਮਾਮਲਿਆਂ ਦੇ ਮੰਤਰਾਲੇ ਨੇ ਵੀਰਵਾਰ ਨੂੰ ਜਾਰੀ ਬਿਆਨ ਵਿਚ ਦੱਸਿਆ ਕਿ ਕਮਿਸ਼ਨ ਨੇ ਕੰਪਨੀਆਂ ਅਤੇ ਐਸੋਸੀਏਸ਼ਨ ਦੇ ਨਾਲ ਹੀ ਉਨ੍ਹਾਂ ਦੇ ਦਫਤਰੀ ਅਹੁਦੇਦਾਰਾਂ 'ਤੇ ਵੀ ਜੁਰਮਾਨਾ ਲਗਾਇਆ ਹੈ। 

ਇੰਟਾਸ ਫਾਰਮਾ 'ਤੇ ਸਭ ਤੋਂ ਜ਼ਿਆਦਾ 55 ਕਰੋੜ 59 ਲੱਖ 68 ਹਜ਼ਾਰ ਕਰੋੜ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ। ਇਸ ਤੋਂ ਬਾਅਦ ਹਿਮਾਲਿਆ ਡਰੱਗ ਕੰਪਨੀ 'ਤੇ 18 ਕਰੋੜ 59 ਲੱਖ 58 ਹਜ਼ਾਰ ਕਰੋੜ ਰੁਪਏ ਦੀ ਪੈਨਲਟੀ ਲਗਾਈ ਹੈ। ਮੱਧ ਪ੍ਰਦੇਸ਼ ਕੈਮਿਸਟ ਐਂਡ ਡਰੱਗਿਸਟ ਐਸੋਸੀਏਸ਼ਨ 'ਤੇ ਚਾਰ ਲੱਖ 18 ਹਜ਼ਾਰ 404 ਰੁਪਏ ਅਤੇ ਇੰਦੌਰ ਕੈਮਿਸਟ ਐਸੋਸੀਏਸ਼ਨ 'ਤੇ 39 ਹਜ਼ਾਰ 142 ਰੁਪਏ ਜੁਰਮਾਨਾ ਕੀਤਾ ਗਿਆ ਹੈ। ਕਮਿਸ਼ਨ ਨੇ 03 ਜੂਨ ਦੇ ਇਸ ਆਦੇਸ਼ 'ਚ ਮੱਧ ਪ੍ਰਦੇਸ਼ ਕੈਮਿਸਟ ਐਂਡ ਡਰੱਗਿਸਟ ਐਸੋਸੀਏਸ਼ਨ ਨੂੰ ਸੂਬੇ 'ਚ ਅਗਲੇ 6 ਮਹੀਨੇ 'ਚ ਮੁਕਾਬਲਾ ਜਾਗਰੂਕਤਾ ਅਤੇ ਪਾਲਣਾ ਨੂੰ ਲੈ ਕੇ ਘੱਟੋ-ਘੱਟ 5 ਵਰਕਸ਼ਾਪ ਆਯੋਜਿਤ ਕਰਨ ਅਤੇ ਇੰਦੌਰ ਕੈਮਿਸਟ ਐਸੋਸੀਏਸ਼ਨ ਨੂੰ ਇਸੇ ਤਰ੍ਹਾਂ ਦੇ ਪ੍ਰੋਗਰਾਮ ਆਯੋਜਿਤ ਕਰਨ ਲਈ ਕਿਹਾ ਹੈ।

ਕਮਿਸ਼ਨ ਨੇ ਇੰਟਾਸ ਫਾਰਮਾ ਅਤੇ ਹਿਮਾਲਿਆ ਡਰੱਗ ਕੰਪਨੀ ਨੂੰ ਕਾਬਲਾ ਪਾਲਣ ਪ੍ਰੋਗਰਾਮ ਨੂੰ ਆਪਣਾਉਣ ਅਤੇ ਇਸ ਸੰਬੰਧ ਵਿਚ ਪਾਲਣਾ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ। ਮੱਧ ਪ੍ਰਦੇਸ਼ ਕੈਮਿਸਟ ਐਂਡ ਡਿਸਟਰੀਬਿਊਟਰਸ ਫੈਡਰੇਸ਼ਨ ਨੇ ਕਮਿਸ਼ਨ ਨੂੰ ਸ਼ਿਕਾਇਤ ਕਰਦੇ ਹੋਏ ਕਿਹਾ ਸੀ ਕਿ ਮੱਧ ਪ੍ਰਦੇਸ਼ ਕੈਮਿਸਟ ਐਂਡ ਡਰੱਗਿਸਟ ਐਸੋਸੀਏਸ਼ਨ  ਅਤੇ ਹੋਰ ਨੇ ਕੁਝ ਫਾਰਮਾਂ ਕੰਪਨੀਆਂ ਨਾਲ ਗੰਢਤੁੱਪ ਕਰ ਲਈ ਹੈ। ਇਸ 'ਤੇ ਕਮਿਸ਼ਨ ਨੇ ਸਾਰੇ ਪੱਖਾਂ ਤੋਂ ਰਿਪੋਰਟ ਤਲਬ ਕੀਤੀ ਅਕੇ ਇਸ ਦੀ ਜਾਂਚ ਕਰਨ ਦੇ ਬਾਅਦ ਜੁਰਮਾਨਾ ਲਗਾਇਆ ਹੈ।
 


Related News