ਉੱਚ 10 ਕੰਪਨੀਆਂ ''ਚੋਂ 7 ਦਾ ਬਾਜ਼ਾਰ ਪੂੰਜੀਕਰਣ 79,929 ਕਰੋੜ ਵਧਿਆ

Sunday, Jul 29, 2018 - 03:52 PM (IST)

ਉੱਚ 10 ਕੰਪਨੀਆਂ ''ਚੋਂ 7 ਦਾ ਬਾਜ਼ਾਰ ਪੂੰਜੀਕਰਣ 79,929 ਕਰੋੜ ਵਧਿਆ

ਨਵੀਂ ਦਿੱਲੀ—ਦੇਸ਼ ਦੀਆਂ ਉੱਚ 10 'ਚੋਂ 7 ਕੰਪਨੀਆਂ ਦੇ ਬਾਜ਼ਾਰ ਪੂੰਜੀਕਰਣ 'ਚ ਪਿਛਲੇ ਹਫਤੇ ਕੁੱਲ 79,929 ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਇਸ 'ਚ ਸਭ ਤੋਂ ਵਧੀਆ ਪ੍ਰਦਰਸ਼ਨ ਆਈ.ਟੀ.ਸੀ. ਦਾ ਰਿਹਾ ਹੈ। ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ.ਸੀ.ਐੱਸ.) ਮਾਰੂਤੀ ਸੁਜ਼ੂਕੀ ਅਤੇ ਕੋਟਕ ਮਹਿੰਦਰਾ ਬੈਂਕ ਨੂੰ ਛੱਡ ਕੇ ਰਿਲਾਇੰਸ ਇੰਡਸਟਰੀਜ਼, ਐੱਚ.ਡੀ.ਐੱਫ.ਸੀ. ਬੈਂਕ ਅਤੇ ਭਾਰਤੀ ਸਟੇਟ ਬੈਂਕ ਸਮੇਤ ਸਾਰੀਆਂ ਸੱਤ ਉੱਚ ਕੰਪਨੀਆਂ ਦੇ ਬਾਜ਼ਾਰ ਪੂੰਜੀਕਰਣ 'ਚ ਵਾਧਾ ਹੋਇਆ ਹੈ। 
ਆਈ.ਟੀ.ਸੀ. ਟੇਪ ਗੇਨਰਸ
ਸ਼ੁੱਕਰਵਾਰ ਨੂੰ ਖਤਮ ਹਫਤੇ 'ਚ ਆਈ.ਟੀ.ਸੀ. ਦਾ ਬਾਜ਼ਾਰ ਪੂੰਜੀਕਰਣ 35,129.72 ਕਰੋੜ ਰੁਪਏ ਵਧਿਆ ਹੈ ਜੋ ਸਭ ਤੋਂ ਜ਼ਿਆਦਾ ਰਿਹਾ ਹੈ। ਇਸ ਤੋਂ ਬਾਅਦ ਕੰਪਨੀ ਦਾ ਕੁੱਲ ਬਾਜ਼ਾਰ ਪੂੰਜੀਕਰਣ 369,259.15 ਕਰੋੜ ਰੁਪਏ ਹੋ ਗਿਆ। ਇਸ ਤੋਂ ਬਾਅਦ ਭਾਰਤੀ ਸਟੇਟ ਬੈਂਕ ਦਾ ਬਾਜ਼ਾਰ 22,891.57 ਕਰੋੜ ਰੁਪਏ ਤੋਂ ਵਧ ਕੇ 2,55,778.68 ਕਰੋੜ ਰੁਪਏ ਰਿਹਾ। ਉੱਧਰ ਐੱਚ.ਡੀ.ਐੱਫ.ਸੀ. ਦਾ ਬਾਜ਼ਾਰ ਪੂੰਜੀਕਰਣ 11,712.2 ਕਰੋੜ ਰੁਪਏ ਵਧ ਕੇ 3,45,563.52 ਕਰੋੜ ਰੁਪਏ ਹੋ ਗਿਆ। 
ਇਸ ਤਰ੍ਹਾਂ ਆਈ.ਟੀ.ਸੀ. ਖੇਤਰ ਦੀ ਇੰਫੋਸਿਸ ਦਾ ਬਾਜ਼ਾਰ ਪੂੰਜੀਕਰਣ 5,722.41 ਕਰੋੜ ਰੁਪਏ ਵਧ ਕੇ 3,00,219.21 ਕਰੋੜ ਰੁਪਏ ਰਿਹਾ ਅਤੇ ਐੱਚ.ਡੀ.ਐੱਫ.ਸੀ. ਬੈਂਕ ਦਾ ਬਾਜ਼ਾਰ ਪੂੰਜੀਕਰਣ 3,515.53 ਕਰੋੜ ਰੁਪਏ ਵਧ ਕੇ 5,82,414.74 ਕਰੋੜ ਰੁਪਏ ਹੋ ਗਿਆ ਹੈ। ਰਿਲਾਇੰਸ ਇੰਡਸਟਰੀਜ਼ ਦਾ ਬਾਜ਼ਾਰ ਪੂੰਜੀਕਰਣ 665.33 ਕਰੋੜ ਰੁਪਏ ਵਧ ਕੇ 7,15,772.03 ਕਰੋੜ ਰੁਪਏ ਰਿਹਾ ਅਤੇ ਹਿੰਦੁਸਤਾਨ ਯੂਨੀਲੀਵਰ ਲਿਮਟਿਡ ਦਾ ਮੁੱਲਾਂਕਣ 292.23 ਕਰੋੜ ਰੁਪਏ ਵਧ ਕੇ 3,58,798.88 ਕਰੋੜ ਰੁਪਏ ਰਿਹਾ।
ਟੀ.ਸੀ.ਐੱਸ. ਨੂੰ ਸਭ ਤੋਂ ਜ਼ਿਆਦਾ ਨੁਕਸਾਨ
ਉੱਧਰ ਦੇਸ਼ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ 'ਚ ਸ਼ਾਮਲ ਟੀ.ਸੀ.ਐੱਸ. ਦਾ ਬਾਜ਼ਾਰ ਪੂੰਜੀਕਰਣ ਬੀਤੇ ਹਫਤੇ 'ਚ 20,234.02 ਕਰੋੜ ਰੁਪਏ ਘਟ ਕੇ 7,43,930.44 ਕਰੋੜ ਰੁਪਏ ਰਿਹਾ ਹੈ। ਉੱਧਰ ਕੋਟਕ ਮਹਿੰਦਰਾ ਦਾ ਬਾਜ਼ਾਰ ਪੂੰਜੀਕਰਣ 4,279.27 ਘਟ ਕੇ 2,49,893.89 ਕਰੋੜ ਰੁਪਏ ਹੋ ਗਿਆ। ਮਾਰੂਤੀ ਦੇ ਬਾਜ਼ਾਰ ਪੂੰਜੀਕਰਣ 'ਚ 2,153.83 ਕਰੋੜ ਰੁਪਏ ਦੀ ਗਿਰਾਵਟ ਦੇਖੀ ਗਈ ਹੈ ਜੋ 2,81,401.17 ਕਰੋੜ ਰੁਪਏ ਹੋ ਗਿਆ। ਕੰਪਨੀਆਂ ਦੇ ਬਾਜ਼ਾਰ ਪੂੰਜੀਕਰਣ ਦੇ ਲਿਹਾਜ਼ ਨਾਲ ਟੀ.ਸੀ.ਐੱਸ. ਉੱਚ ਪੱਧਰ 'ਤੇ ਬਣੀ ਹੋਈ ਹੈ। ਇਸ ਦੇ ਬਾਅਦ ਕ੍ਰਮਵਾਰ ਰਿਲਾਇੰਸ ਇੰਡਸਟਰੀਜ਼, ਐੱਚ.ਡੀ.ਐੱਫ.ਸੀ. ਬੈਂਕ, ਆਈ.ਟੀ.ਸੀ. ਹਿੰਦੁਸਤਾਨ ਯੂਨੀਲੀਵਰ, ਐੱਚ.ਡੀ.ਐੱਫ.ਸੀ., ਇੰਫੋਸਿਸ, ਮਾਰੂਤੀ, ਐੱਸ.ਬੀ.ਆਈ. ਅਤੇ ਕੋਟਕ ਮਹਿੰਦਰਾ ਬੈਂਕ ਦਾ ਸਥਾਨ ਰਿਹਾ ਹੈ। ਪਿਛਲੇ ਹਫਤੇ ਸੈਂਸੈਕਸ 840.48 ਅੰਕ ਜਾਂ 2.30 ਫੀਸਦੀ ਦੇ ਵਾਧੇ ਦੇ ਨਾਲ ਹੁਣ ਤੱਕ ਦੇ ਰਿਕਾਰਡ ਪੱਧਰ 37,336.85 ਅੰਕ 'ਤੇ ਬੰਦ ਹੋਇਆ। 


Related News