ਭਾਰਤ ਆਉਣ ਦੀ ਤਿਆਰੀ 'ਚ ਚੀਨ ਦੀਆਂ 600 ਕੰਪਨੀਆਂ, ਸਰਕਾਰ ਨਾਲ ਗੱਲਬਾਤ ਜਾਰੀ
Tuesday, Jun 02, 2020 - 04:47 PM (IST)
ਨਵੀਂ ਦਿੱਲੀ — 600 ਵਿਦੇਸ਼ੀ ਕੰਪਨੀਆਂ ਕੋਰੋਨਾਵਾਇਰਸ ਕਾਰਨ ਚੀਨ ਛੱਡ ਕੇ ਭਾਰਤ ਆ ਸਕਦੀਆਂ ਹਨ। ਮੀਡੀਆ ਰਿਪੋਰਟਾਂ ਅਨੁਸਾਰ ਇਨ੍ਹਾਂ ਕੰਪਨੀਆਂ ਨਾਲ ਗੱਲਬਾਤ ਚੱਲ ਰਹੀ ਹੈ। ਕੇਂਦਰੀ ਵਣਜ ਅਤੇ ਉਦਯੋਗ ਮੰਤਰਾਲੇ ਨੇ ਵੀ ਇਸ ਯੋਜਨਾ ਨੂੰ ਅਮਲ 'ਚ ਲਿਆਉਣ ਲਈ ਸੂਬਿਆਂ ਨਾਲ ਸੰਪਰਕ ਕੀਤਾ ਹੈ। ਉਹ ਸੂਬੇ ਜਿਹੜੇ ਬਹੁਤ ਹੀ ਕਿਫਾਇਤੀ ਪੱਧਰ 'ਤੇ ਅਤੇ ਥੋੜ੍ਹੇ ਸਮੇਂ ਵਿਚ ਪਲਾਂਟ ਲਗਾਉਣ ਦੀ ਸਹੂਲਤ ਦੇਣਗੇ ਉਨ੍ਹਾਂ ਵੱਲ ਵਿਦੇਸ਼ੀ ਕੰਪਨੀਆਂ ਨੂੰ ਜਾਣ ਦੀ ਛੋਟ ਮਿਲੇਗੀ। ਇਨ੍ਹਾਂ ਸੂਬਿਆਂ ਨੂੰ ਵੀ ਵੱਖਰਾ ਪ੍ਰੋਤਸਾਹਨ ਦਿੱਤਾ ਜਾਵੇਗਾ।
ਜ਼ੋਰਾਂ ਨਾਲ ਹੋ ਰਹੀਆਂ ਕੰਪਨੀਆਂ ਨੂੰ ਭਾਰਤ ਲਿਆਉਣ ਦੀਆਂ ਤਿਆਰੀਆਂ
ਇਕ ਅੰਗਰੇਜ਼ੀ ਅਖਬਾਰ ਨੂੰ ਦਿੱਤੇ ਇੰਟਰਵਿਊ 'ਚ ਉਦਯੋਗ ਅਤੇ ਵਣਜ ਮੰਤਰੀ ਪੀਯੂਸ਼ ਗੋਇਲ ਨੇ ਕਿਹਾ ਕਿ ਵਿਦੇਸ਼ੀ ਕੰਪਨੀਆਂ ਨੂੰ ਭਾਰਤ ਲਿਆਉਣ ਵਿਚ ਸੂਬਿਆਂ ਦੀ ਭੂਮਿਕਾ ਸਭ ਤੋਂ ਮਹੱਤਵਪੂਰਣ ਰਹੇਗੀ। ਸਰਕਾਰ ਦੀ ਕੋਸ਼ਿਸ਼ ਹੈ ਕਿ ਵਿਦੇਸ਼ੀ ਕੰਪਨੀਆਂ ਨੂੰ ਬੁਲਾਉਣ ਲਈ ਸੂਬਿਆਂ ਵਿਚ ਮੁਕਾਬਲਾ ਹੋਣਾ ਚਾਹੀਦਾ ਹੈ।
ਇਹ ਵੀ ਪੜ੍ਹੋ : MSME ਮੰਤਰਾਲੇ ਨੇ ਲਾਂਚ ਕੀਤਾ 'CHAMPION' ਪੋਰਟਲ, ਛੋਟੇ ਉਦਮੀਆਂ ਲਈ ਹੈ ਲਾਹੇਵੰਦ
ਮੌਜੂਦਾ ਸਮੇਂ ਵਿਦੇਸ਼ੀ ਕੰਪਨੀਆਂ ਨੂੰ ਮੁੱਖ ਤੌਰ 'ਤੇ ਜ਼ਮੀਨ ਲੈਣ ਅਤੇ ਸਥਾਨਕ ਪੱਧਰ 'ਤੇ ਮਨਜ਼ੂਰੀ ਲੈਣ ਵਿਚ ਸਭ ਤੋਂ ਵਧ ਸਮੱਸਿਆ ਆਉਂਦੀ ਹੈ। ਸੂਬਿਆਂ ਨੂੰ ਤਿਆਰ ਕੀਤਾ ਜਾ ਰਿਹਾ ਹੈ ਕਿ ਉਹ ਜ਼ਮੀਨ ਉਪਲੱਬਧ ਕਰਵਾਉਣ 'ਤੇ ਸਭ ਤੋਂ ਜ਼ਿਆਦਾ ਧਿਆਨ ਦੇਣ। ਵਿਦੇਸ਼ੀ ਕੰਪਨੀਆਂ ਦੇ ਮਨ ਵਿਚ ਭਾਰਤ ਵਿਚ ਜ਼ਮੀਨ ਪ੍ਰਾਪਤੀ ਨੂੰ ਲੈ ਕੇ ਬਹੁਤ ਉਲਝਣ ਹੈ ਜਿਸ ਨੂੰ ਹੱਲ ਕਰਨ ਦੀ ਜ਼ਰੂਰਤ ਹੈ। ਕੋਰੋਨਾ ਵਾਇਰਸ ਦੇ ਬਾਵਜੂਦ ਡਾਲਰਾਂ ਰਾਹੀਂ ਭਾਰਤ ਵਿਚ ਨਿਵੇਸ਼ ਤੇਜ਼ੀ ਨਾਲ ਵੱਧ ਰਿਹਾ ਹੈ। ਇਹ ਇਕ ਚੰਗਾ ਸੰਕੇਤ ਹੈ।
ਕੋਰੋਨਾ ਵਾਇਰਸ ਨਾਲ ਬਹੁਤ ਸਾਰੇ ਨਵੇਂ ਮੌਕੇ ਵੀ ਪੈਦਾ ਹੋਏ
ਗੋਇਲ ਨੇ ਕਿਹਾ ਕਿ ਜੇਕਰ ਕੋਰੋਨਾ ਵਾਇਰਸ ਨੇ ਚੁਣੌਤੀਆਂ ਪੇਸ਼ ਕੀਤੀਆਂ ਹਨ ਤਾਂ ਬਹੁਤ ਸਾਰੇ ਅਵਸਰ ਮਿਲਣ ਦੇ ਸੰਕੇਤ ਵੀ ਹਨ। ਇਸ ਸਬੰਧ ਵਿਚ ਸਰਕਾਰ ਉਦਯੋਗ ਜਗਤ ਨਾਲ ਮਿਲ ਕੇ ਅੱਗੇ ਦੀ ਰਣਨੀਤੀ ਤਿਆਰ ਕਰਨ 'ਤੇ ਕੰਮ ਕਰ ਰਹੀ ਹੈ। ਵੱਖ-ਵੱਖ ਉਦਯੋਗਾਂ ਲਈ ਵੱਖ ਵੱਖ ਰਣਨੀਤੀਆਂ ਬਣਾਈਆਂ ਜਾਣਗੀਆਂ।
ਇਹ ਵੀ ਪੜ੍ਹੋ : ਹੁਣ ਜਲਦ ਆਵੇਗੀ ਇਨ੍ਹਾਂ ਲੋਕਾਂ ਦੇ ਖਾਤੇ ਵਿਚ ਮੋਟੀ ਰਕਮ, EPFO ਨੇ ਜਾਰੀ ਕੀਤੇ 868 ਕਰੋੜ ਰੁਪਏ