ਅਡਾਨੀ ਦੇ ਸ਼ੇਅਰਾਂ ਵਿਚ ਸ਼ੱਕੀ ਸੌਦਿਆਂ ਲਈ 6 ਇਕਾਈਆਂ ਜਾਂਚ ਦੇ ਘੇਰੇ ਵਿਚ

Monday, May 22, 2023 - 11:16 AM (IST)

ਅਡਾਨੀ ਦੇ ਸ਼ੇਅਰਾਂ ਵਿਚ ਸ਼ੱਕੀ ਸੌਦਿਆਂ ਲਈ 6 ਇਕਾਈਆਂ ਜਾਂਚ ਦੇ ਘੇਰੇ ਵਿਚ

ਨਵੀਂ ਦਿੱਲੀ (ਭਾਸ਼ਾ) - ਸੁਪਰੀਮ ਕੋਰਟ ਵੱਲੋਂ ਨਿਯੁਕਤ ਮਾਹਿਰ ਕਮੇਟੀ ਨੇ ਕਿਹਾ ਹੈ ਕਿ 4 ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਸਮੇਤ 6 ਇਕਾਈਆਂ ਅਡਾਨੀ ਸਮੂਹ ਦੇ ਸ਼ੇਅਰਾਂ ’ਚ ਸ਼ੱਕੀ ਸੌਦਿਆਂ ਲਈ ਜਾਂਚ ਦੇ ਘੇਰੇ ’ਚ ਹਨ। ਕਮੇਟੀ ਨੇ 178 ਵਰਕੇ ਦੀ ਆਪਣੀ ਰਿਪੋਰਟ ’ਚ ਕਿਹਾ ਹੈ ਕਿ 24 ਜਨਵਰੀ ਨੂੰ ਹਿੰਡਨਬਰਗ ਰਿਸਰਚ ਦੀ ਰਿਪੋਰਟ ਤੋਂ ਪਹਿਲਾਂ ਅਡਾਨੀ ਸਮੂਹ ਦੇ ਸ਼ੇਅਰਾਂ ’ਚ ‘ਸ਼ਾਰਟ ਪੁਜ਼ੀਸ਼ਨ’ (ਭਾਵ ਡਿੱਗਣ ਉੱਤੇ ਲਾਭ ਕਮਾਉਣਾ) ਬਣਾਈ ਗਈ ਅਤੇ ਭਾਵ ਡਿੱਗਣ ਉੱਤੇ ਇਨ੍ਹਾਂ ਸੌਦਿਆਂ ’ਚ ਸਮਰੱਥ ਲਾਭ ਦਰਜ ਕੀਤਾ ਗਿਆ।

ਇਹ ਵੀ ਪੜ੍ਹੋ :  2000 ਦੇ ਨੋਟ ਬਦਲਣ ਨੂੰ ਲੈ ਕੇ SBI ਨੇ ਜਾਰੀ ਕੀਤੇ ਦਿਸ਼ਾ-ਨਿਰਦੇਸ਼

ਕਮੇਟੀ ਨੇ ਕਿਹਾ ਹੈ ਕਿ ਹਿੰਡਨਬਰਗ ਦੀ ਰਿਪੋਰਟ ’ਚ ਅਡਾਨੀ ਸਮੂਹ ਉੱਤੇ ਸ਼ੇਅਰਾਂ ਦੇ ਭਾਅ ’ਚ ਹੇਰਾਫੇਰੀ ਕਰਨ ਅਤੇ ਧਨਸੋਧ ਦੇ ਦੋਸ਼ ਲਾਏ ਜਾਣ ਤੋਂ ਬਾਅਦ ਇਨ੍ਹਾਂ ਸ਼ੇਅਰਾਂ ਦੇ ਭਾਅ ’ਚ ਭਾਰੀ ਗਿਰਾਵਟ ਆਉਣ ਉੱਤੇ ਇਨ੍ਹਾਂ ਸ਼ੇਅਰ ਸੌਦਿਆਂ ’ਚ ਲਾਭ ਕਮਾਇਆ ਗਿਆ। ਬਾਜ਼ਾਰ ਰੈਗੂਲੇਟਰੀ ਭਾਰਤੀ ਸਕਿਓਰਿਟੀ ਅਤੇ ਐਕਸਚੇਂਜ ਬੋਰਡ (ਸੇਬੀ) ਅਡਾਨੀ ਸਮੂਹ ਖਿਲਾਫ ਦੋਸ਼ਾਂ ਦੀ ਪਹਿਲਾਂ ਤੋਂ ਹੀ ਜਾਂਚ ਕਰ ਰਿਹਾ ਸੀ। ਹਿੰਡਨਬਰਗ ਰਿਪੋਰਟ ’ਚ ਗੰਭੀਰ ਦੋਸ਼ ਲਾਏ ਜਾਣ ਤੋਂ ਬਾਅਦ ਸੁਪਰੀਮ ਕੋਰਟ ਨੇ ਮਾਹਿਰ ਕਮੇਟੀ ਦੀ ਨਿਯੁਕਤੀ ਕੀਤੀ ਸੀ। ਇਸ ਕਮੇਟੀ ਦੇ ਮੁਖੀ ਸੁਪਰੀਮ ਕੋਰਟ ਦੇ ਰਿਟਾਇਰਡ ਜੱਜ ਏ. ਐੱਮ. ਸਪ੍ਰੇ ਬਣਾਏ ਗਏ ਸਨ, ਜਦੋਂਕਿ ਓ. ਪੀ. ਭੱਟ, ਕੇ. ਵੀ. ਕਾਮਤ, ਨੰਦਨ ਨੀਲੇਕਣੀ ਅਤੇ ਸੋਮਸ਼ੇਖਰ ਸੁੰਦਰੇਸ਼ਨ ਇਸ ਦੇ ਮੈਂਬਰ ਸਨ।

ਇਹ ਵੀ ਪੜ੍ਹੋ : ਕਾਲੇ ਧਨ ਨੂੰ ਖ਼ਤਮ ਕਰਨ ਲਈ 2000 ਰੁਪਏ ਦੇ ਨੋਟਾਂ ਨੂੰ ਵਾਪਸ ਲੈਣਾ ਇਕ ਮਾਸਟਰ ਸਟ੍ਰੋਕ!

ਹਿੰਡਨਬਰਗ ਦੇ ਦੋਸ਼ ਸਾਹਮਣੇ ਆਉਣ ਤੋਂ ਬਾਅਦ ਅਡਾਨੀ ਸਮੂਹ ਦੇ ਸ਼ੇਅਰਾਂ ’ਚ ਭਾਰੀ ਗਿਰਾਵਟ ਆਈ ਸੀ। ਹਾਲਾਂਕਿ, ਅਡਾਨੀ ਸਮੂਹ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਦੇ ਹੋਏ ਖਾਰਿਜ ਕਰ ਦਿੱਤਾ ਸੀ। ਰਿਪੋਰਟ ’ਚ ਕਿਹਾ ਕਿ ਨਕਦੀ ਸੈਕਟਰ ’ਚ ਅਡਾਨੀ ਦੇ ਸ਼ੇਅਰਾਂ ਦੇ ਸਬੰਧ ’ਚ ਕੋਈ ਉਲਟ ਗੱਲ ਨਹੀਂ ਪਾਈ ਗਈ ਪਰ 6 ਇਕਾਈਆਂ ਵੱਲੋਂ ਸ਼ੱਕੀ ਸੌਦੇ ਹੋਏ। ਇਨ੍ਹਾਂ ’ਚੋਂ 4 ਐੱਫ. ਪੀ. ਆਈ., ਇਕ ਕਾਰਪੋਰੇਟ ਇਕਾਈ ਅਤੇ ਇਕ ਵਿਅਕਤੀ ਹੈ। ਰਿਪੋਰਟ ’ਚ 6 ਵਿਚੋਂ ਕਿਸੇ ਦਾ ਨਾਂ ਨਹੀਂ ਦੱਸਿਆ ਗਿਆ। ਇਸ ਸਬੰਧ ’ਚ ਵਿਸਤ੍ਰਿਤ ਜਾਂਚ ਕੀਤੀ ਜਾ ਰਹੀ ਹੈ। ਕਮੇਟੀ ਨੇ ਕਿਹਾ ਕਿ ਇਸ ਸਬੰਧ ’ਚ ਤੱਥ ਖੋਜ ਅਜੇ ਬੇਹੱਦ ਸ਼ੁਰੂਆਤੀ ਪੱਧਰ ਦੇ ਹਨ ਅਤੇ ਫਿਲਹਾਲ ਉਹ ਗਵਾਹੀ ਦੀ ਗੁਣਵੱਤਾ ਦੇ ਸਬੰਧ ’ਚ ਕੋਈ ਟਿੱਪਣੀ ਨਹੀਂ ਕਰ ਰਹੀ ਹੈ। ਇਨ੍ਹਾਂ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਕੀ ਤੁਹਾਡੇ ਮਨ 'ਚ ਵੀ ਨੇ 2,000 ਦੇ ਨੋਟਾਂ ਨਾਲ ਜੁੜੇ ਕਈ ਸਵਾਲ? ਜਾਣੋ RBI ਦੇ ਜਵਾਬ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


author

Harinder Kaur

Content Editor

Related News