5ਜੀ ਨੈੱਟਵਰਕ ਭਾਰਤੀ ਹੋਵੇਗਾ, ਜਲਦ ਦੇਵਾਂਗਾਂ ਪ੍ਰੀਖਣਾਂ ਨੂੰ ਹਰੀ ਝੰਡੀ : ਪ੍ਰਸਾਦ

01/28/2021 6:48:44 PM

ਨਵੀਂ ਦਿੱਲੀ- ਦੂਰਸੰਚਾਰ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਵੀਰਵਾਰ ਨੂੰ ਕਿਹਾ ਕਿ 5-ਜੀ ਦਾ ਮੂਲ ਨੈੱਟਵਰਕ ਭਾਰਤੀ ਹੋਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਬਣੇ ਦੂਰਸੰਚਾਰ ਉਪਕਰਣਾਂ ਨਾਲ ਭਾਰਤ ਤਕਨਾਲੋਜੀ ਦੀ ਅਗਲੀ ਪੀੜ੍ਹੀ ਵੱਲ ਤੇਜ਼ੀ ਨਾਲ ਅੱਗੇ ਵਧੇਗਾ।

ਮੰਤਰੀ ਨੇ ਕਿਹਾ ਕਿ 5-ਜੀ ਲਈ ਟੈਸਟਿੰਗ ਪਲੇਟਫਾਰਮ ਤਿਆਰ ਹੈ। ਸਰਕਾਰ ਜਲਦ ਹੀ ਪ੍ਰੀਖਣਾਂ ਨੂੰ ਪ੍ਰਵਾਨਗੀ ਦੇਵੇਗੀ। ਨੈਸ਼ਨਲ ਇਨਫਰਮੇਟਿਕਸ ਸੈਂਟਰ ਸਰਵਿਸ ਇੰਸਟੀਚਿਊਟ (ਐੱਨ. ਆਈ. ਸੀ. ਐੱਸ. ਆਈ.) ਦੇ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਪ੍ਰਸਾਦ ਨੇ ਕਿਹਾ, "ਅਸੀਂ 2ਜੀ, 3ਜੀ ਅਤੇ 4ਜੀ ਵਿਚ ਪੱਛੜ ਗਏ ਪਰ ਸਵਦੇਸ਼ੀ 5ਜੀ ਜ਼ਰੀਏ ਭਾਰਤ 5ਜੀ ਵਿਚ ਤੇਜ਼ੀ ਨਾਲ ਅੱਗੇ ਵਧੇਗਾ। ਅਸੀਂ ਪ੍ਰੀਖਣ ਦਾ ਮੰਚ ਤਿਆਰ ਕਰ ਲਿਆ ਅਤੇ ਜਲਦ ਹੀ ਇਸ ਦੀ ਮਨਜ਼ੂਰੀ ਦੇਵਾਂਗੇ। ਮੁੱਖ ਨੈੱਟਵਰਕ ਭਾਰਤੀ ਹੋਵੇਗਾ।''

ਦੂਰਸੰਚਾਰ ਵਿਭਾਗ ਨੇ ਪਹਿਲਾਂ 5-ਜੀ ਦਾ ਪ੍ਰੀਖਣ 2019 ਵਿਚ ਸ਼ੁਰੂ ਕਰਨ ਅਤੇ 2020 ਵਿਚ ਸੇਵਾਵਾਂ ਸ਼ੁਰੂ ਕਰਨ ਦਾ ਟੀਚਾ ਰੱਖਿਆ ਸੀ। ਹਾਲਾਂਕਿ, ਕੁਝ ਕਾਰਨਾਂ ਕਰਕੇ ਇਸ ਵਿਚ ਦੇਰੀ ਹੋਈ। ਪ੍ਰਸਾਦ ਨੇ ਕਿਹਾ ਕਿ 5-ਜੀ ਤਬਦੀਲੀ ਲਿਆਉਣ ਵਾਲੀ ਤਕਨਾਲੋਜੀ ਹੋਵੇਗੀ ਅਤੇ ਇਸ ਨਾਲ ਕਾਫ਼ੀ ਨਵੇਂ ਰਸਤੇ ਖੁੱਲ੍ਹਣਗੇ। ਮੰਤਰੀ ਨੇ ਕਿਹਾ ਕਿ ਉਹ ਭਾਰਤ ਨੂੰ ਚੋਟੀ ਦੀ ਡਾਟਾ ਅਰਥਵਿਵਸਥਾ ਬਣਾਉਣਾ ਚਾਹੁੰਦੇ ਹਨ।


Sanjeev

Content Editor

Related News