5G ਸਪੈਕਟਰਮ ਦੀ ਨਿਲਾਮੀ ਸ਼ੁਰੂ, ਅੰਬਾਨੀ ਤੇ ਅਡਾਨੀ ਦੀਆਂ ਕੰਪਨੀਆਂ ਆਹਮੋ-ਸਾਹਮਣੇ
Tuesday, Jul 26, 2022 - 02:42 PM (IST)
ਨਵੀਂ ਦਿੱਲੀ : ਦੇਸ਼ ਵਿੱਚ 5ਜੀ ਸਪੈਕਟਰਮ ਦੀ ਆਨਲਾਈਨ ਨਿਲਾਮੀ ਦੀ ਪ੍ਰਕਿਰਿਆ ਅੱਜ ਤੋਂ ਸ਼ੁਰੂ ਹੋ ਗਈ ਹੈ। ਇਸ ਨਿਲਾਮੀ ਪ੍ਰਕਿਰਿਆ 'ਚ ਰਿਲਾਇੰਸ ਜੀਓ, ਭਾਰਤੀ ਏਅਰਟੈੱਲ, ਵੋਡਾਫੋਨ ਆਈਡੀਆ ਅਤੇ ਅਡਾਨੀ ਸਮੇਤ ਚਾਰ ਕੰਪਨੀਆਂ ਸ਼ਾਮਲ ਹੋਣਗੀਆਂ। ਇਸ ਸਮੇਂ ਦੌਰਾਨ, 4.3 ਲੱਖ ਕਰੋੜ ਰੁਪਏ ਦੇ 72 ਗੀਗਾਹਰਟਜ਼ ਸਪੈਕਟਰਮ ਲਈ ਬੋਲੀ ਲੱਗੇਗੀ। ਬੋਲੀ ਦੀ ਪ੍ਰਕਿਰਿਆ ਮੰਗਲਵਾਰ ਸਵੇਰੇ 10 ਵਜੇ ਸ਼ੁਰੂ ਹੋਈ ਅਤੇ ਸ਼ਾਮ 6 ਵਜੇ ਤੱਕ ਜਾਰੀ ਰਹੇਗੀ।
ਇਹ ਵੀ ਪੜ੍ਹੋ : ਪਵਿੱਤਰ ਨਦੀ 'ਗੰਗਾ' 'ਚ ਪਾਇਆ ਜਾ ਰਿਹੈ ਸੀਵਰੇਜ ਦਾ ਪਾਣੀ! NGT ਨੇ ਮੰਗੀ ਰਿਪੋਰਟ
ਦੋ ਦਿਨਾਂ ਤੱਕ ਜਾਰੀ ਰਹਿ ਸਕਦੀ ਹੈ 5ਜੀ ਸਪੈਕਟਰਮ ਨਿਲਾਮੀ ਪ੍ਰਕਿਰਿਆ
ਦੂਰਸੰਚਾਰ ਵਿਭਾਗ ਦੇ ਸੂਤਰਾਂ ਦੇ ਅਨੁਸਾਰ, ਨਿਲਾਮੀ ਪ੍ਰਕਿਰਿਆ ਲਈ ਲੱਗਣ ਵਾਲਾ ਸਮਾਂ 5ਜੀ ਸਪੈਕਟ੍ਰਮ ਲਈ ਲਈ ਜਾਣ ਵਾਲੀ ਬੋਲੀ ਅਤੇ ਬੋਲੀਕਾਰਾਂ ਦੀ ਰਣਨੀਤੀ 'ਤੇ ਨਿਰਭਰ ਕਰੇਗਾ। ਮਾਹਿਰਾਂ ਅਨੁਸਾਰ ਨਿਲਾਮੀ ਦੀ ਪ੍ਰਕਿਰਿਆ ਦੋ ਦਿਨ ਤੱਕ ਜਾਰੀ ਰਹਿ ਸਕਦੀ ਹੈ। 5ਜੀ ਸਪੈਕਟ੍ਰਮ ਦੀ ਨਿਲਾਮੀ ਦੌਰਾਨ ਮੌਜੂਦਾ ਟੈਲੀਕਾਮ ਸੇਵਾ ਪ੍ਰਦਾਤਾ ਰਿਲਾਇੰਸ ਜੀਓ, ਭਾਰਤੀ ਏਅਰਟੈੱਲ ਅਤੇ ਵੋਡਾਫੋਨ ਆਈਡੀਆ ਦੇ ਨਾਲ-ਨਾਲ ਪਹਿਲੀ ਵਾਰ ਟੈਲੀਕਾਮ ਸੈਕਟਰ 'ਚ ਪ੍ਰਵੇਸ਼ ਕਰਨ ਵਾਲੀ ਗੌਤਮ ਅਡਾਨੀ ਦੀ ਕੰਪਨੀ ਅਡਾਨੀ ਐਂਟਰਪ੍ਰਾਈਜ਼ਿਜ਼ ਵੀ ਬੋਲੀ ਲਗਾਏਗੀ।
ਇਹ ਵੀ ਪੜ੍ਹੋ : ਖਾਧ ਪਦਾਰਥਾਂ ’ਤੇ GST ਲਾਉਣਾ ਸੂਬਿਆਂ ਦੀ ਮੰਗ, ਰੈਵੇਨਿਊ ਸਕੱਤਰ ਨੇ ਦੱਸੀ ਫ਼ੈਸਲੇ ਨੂੰ ਪ੍ਰਵਾਨਗੀ ਦੀ ਵਜ੍ਹਾ
ਦੂਰਸੰਚਾਰ ਵਿਭਾਗ ਨੂੰ ਇੱਕ ਲੱਖ ਕਰੋੜ ਰੁਪਏ ਦੀ ਆਮਦਨ ਹੋਣ ਦਾ ਅਨੁਮਾਨ
ਦੇਸ਼ ਵਿੱਚ ਪਹਿਲੀ ਵਾਰ ਹੋਣ ਵਾਲੀ 5ਜੀ ਸਪੈਕਟਰਮ ਦੀ ਨਿਲਾਮੀ ਤੋਂ ਦੂਰਸੰਚਾਰ ਵਿਭਾਗ ਨੂੰ 70,000 ਕਰੋੜ ਰੁਪਏ ਤੋਂ 1,00,000 ਕਰੋੜ ਰੁਪਏ ਦੀ ਰੇਂਜ ਵਿੱਚ ਮਾਲੀਆ ਮਿਲਣ ਦੀ ਉਮੀਦ ਹੈ। 5ਜੀ ਸਪੈਕਟ੍ਰਮ ਨਿਲਾਮੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਦੇਸ਼ 'ਚ 5ਜੀ ਸੇਵਾਵਾਂ ਸ਼ੁਰੂ ਹੋਣ ਦਾ ਰਸਤਾ ਸਾਫ ਹੋ ਜਾਵੇਗਾ। ਮਾਹਿਰਾਂ ਮੁਤਾਬਕ ਸਪੈਕਟਰਮ ਦੀ ਨਿਲਾਮੀ ਤੋਂ ਬਾਅਦ ਇਸ ਸਾਲ ਦੇ ਅੰਤ ਤੱਕ ਦੇਸ਼ 'ਚ 5ਜੀ ਸੇਵਾਵਾਂ ਸ਼ੁਰੂ ਹੋ ਸਕਦੀਆਂ ਹਨ। ਤਕਨੀਕੀ ਮਾਹਿਰਾਂ ਮੁਤਾਬਕ 5ਜੀ ਸੇਵਾਵਾਂ ਦੇਸ਼ ਵਿੱਚ ਮੌਜੂਦਾ 4ਜੀ ਸੇਵਾਵਾਂ ਨਾਲੋਂ ਦਸ ਗੁਣਾ ਤੇਜ਼ ਹੋਣਗੀਆਂ। 5ਜੀ ਸੇਵਾ ਦੀ ਵਪਾਰਕ ਸ਼ੁਰੂਆਤ ਤੋਂ ਬਾਅਦ, ਦੇਸ਼ ਵਿੱਚ ਇੰਟਰਨੈਟ ਦੀ ਵਰਤੋਂ ਦਾ ਅਨੁਭਵ ਕਾਫੀ ਹੱਦ ਤੱਕ ਬਦਲ ਜਾਵੇਗਾ। ਸਿਹਤ ਸੇਵਾਵਾਂ ਦੇ ਖੇਤਰ ਵਿੱਚ, 5ਜੀ ਸੇਵਾਵਾਂ ਦੀ ਸ਼ੁਰੂਆਤ ਨਾਲ ਇੱਕ ਨਵੀਂ ਕ੍ਰਾਂਤੀ ਦੀ ਉਮੀਦ ਹੈ।
ਇਹ ਵੀ ਪੜ੍ਹੋ : ਚੀਨੀ ਬੈਂਕਾਂ ਨੇ ਲੋਕਾਂ ਦੀ ਜਮ੍ਹਾ ਪੂੰਜੀ ਵਾਪਸ ਕਰਨ ਤੋਂ ਕੀਤਾ ਇਨਕਾਰ, ਭੜਕੇ ਲੋਕਾਂ ਨੂੰ ਰੋਕਣ ਲਈ ਬੁਲਾਏ ਫੌਜੀ ਟੈਂਕ
5ਜੀ ਲਈ ਰਿਲਾਇੰਸ ਜੀਓ, ਅਡਾਨੀ ਇੰਟਰਪ੍ਰਾਈਜਿਜ਼ ਅਤੇ ਏਅਰਟੈੱਲ ਦਰਮਿਆਨ ਮੁਕਾਬਲਾ
5ਜੀ ਸਪੈਕਟਰਮ ਦੀ ਨਿਲਾਮੀ ਦੌਰਾਨ ਰਿਲਾਇੰਸ ਜਿਓ ਅਤੇ ਏਅਰਟੈੱਲ ਵਿਚਾਲੇ ਮੁਕਾਬਲਾ ਹੋ ਸਕਦਾ ਹੈ। ਦੋਵਾਂ ਕੰਪਨੀਆਂ ਨੇ ਦਾਅਵਾ ਕੀਤਾ ਹੈ ਕਿ ਉਹ 5ਜੀ ਸੇਵਾਵਾਂ ਨੂੰ ਜਨਤਾ ਤੱਕ ਪਹੁੰਚਾਉਣ 'ਚ ਮੋਹਰੀ ਹੋਣਗੀਆਂ। ਉਮੀਦ ਕੀਤੀ ਜਾ ਰਹੀ ਹੈ ਕਿ ਜੀਓ ਨਿਲਾਮੀ ਦੌਰਾਨ ਵੱਡੀ ਬੋਲੀ ਲਗਾ ਸਕਦਾ ਹੈ। ਏਅਰਟੈੱਲ ਵੀ ਇਸ ਮੁਕਾਬਲੇ 'ਚ ਅੱਗੇ ਰਹਿਣ ਲਈ ਕੋਈ ਕਸਰ ਬਾਕੀ ਨਹੀਂ ਛੱਡਣਾ ਚਾਹੇਗੀ। ਇਸ ਦੇ ਨਾਲ ਹੀ ਨਿਲਾਮੀ ਦੌਰਾਨ ਵੋਡਾਫੋਨ-ਆਈਡੀਆ ਅਤੇ ਅਡਾਨੀ ਐਂਟਰਪ੍ਰਾਈਜ਼ਿਜ਼ ਤੋਂ ਸੀਮਤ ਬੋਲੀ ਦੀ ਉਮੀਦ ਹੈ। ਬਾਜ਼ਾਰ ਮਾਹਰਾਂ ਦਾ ਮੰਨਣਾ ਹੈ ਕਿ 5ਜੀ ਸਪੈਕਟ੍ਰਮ ਨਿਲਾਮੀ ਦੌਰਾਨ ਹਮਲਾਵਰ ਬੋਲੀ ਦੀ ਸੰਭਾਵਨਾ ਨਹੀਂ ਹੈ ਕਿਉਂਕਿ ਮੈਦਾਨ ਵਿਚ ਸਿਰਫ ਚਾਰ ਖਿਡਾਰੀ ਹੀ ਹਨ।
ਇਹ ਵੀ ਪੜ੍ਹੋ : ਅਲੀਬਾਬਾ ਦੇ 'ਜੈਕ ਮਾ ਤੋਂ ਬਾਅਦ ਹੁਣ ਚੀਨ ਦੀ 'ਦੀਦੀ' 'ਤੇ ਸਖ਼ਤੀ, ਲਗਾਇਆ 9600 ਕਰੋੜ ਦਾ ਜੁਰਮਾਨਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।