ਸਸਤੇ ਹੋ ਗਏ 5G ਸਮਾਰਟਫੋਨ, ਭਾਰਤ 'ਚ ਇਸ ਬ੍ਰਾਂਡ ਨੇ ਵੇਚੇ ਸਭ ਤੋਂ ਜ਼ਿਆਦਾ ਹੈਂਡਸੈੱਟ
Sunday, Nov 17, 2024 - 05:54 AM (IST)
ਗੈਜੇਟ ਡੈਸਕ- ਭਾਰਤੀ ਸਮਾਰਟਫ਼ੋਨਾਂ ਦੀ ਸ਼ਿਪਮੈਂਟ ਸਾਲ 2024 ਦੀ ਤੀਜੀ ਤਿਮਾਹੀ ਵਿੱਚ 4.6 ਕਰੋੜ ਤੱਕ ਪਹੁੰਚ ਗਈ ਹੈ। ਆਈ.ਡੀ.ਸੀ. ਦੀ ਰਿਪੋਰਟ ਮੁਤਾਬਕ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਦੀ ਤੀਜੀ ਤਿਮਾਹੀ ਵਿੱਚ 5.6 ਫੀਸਦੀ ਦਾ ਵਾਧਾ ਹੋਇਆ ਹੈ। ਵੀਵੋ ਇਸ ਦੌਰਾਨ ਭਾਰਤੀ ਬਾਜ਼ਾਰ 'ਚ ਟਾਪ 'ਤੇ ਰਹੀ ਹੈ। ਕੰਪਨੀ ਦੀ ਬਾਜ਼ਾਰ ਹਿੱਸੇਦਾਰੀ 15.8 ਫੀਸਦੀ 'ਤੇ ਪਹੁੰਚ ਗਈ ਹੈ।
ਵੀਵੋ ਨੂੰ ਇਸ ਸਥਾਨ ਤੱਕ ਪਹੁੰਚਣ ਵਿੱਚ ਕੰਪਨੀ ਦੇ Y-ਸੀਰੀਜ਼, T3 ਅਤੇ V40 ਮਾਡਲਾਂ ਨੇ ਮਦਦ ਕੀਤੀ ਹੈ। ਉਥੇ ਹੀ ਸੈਮਸੰਗ ਨੂੰ ਵੱਡਾ ਝਟਕਾ ਲੱਗਾ ਹੈ। ਕੰਪਨੀ ਭਾਰਤੀ ਬਾਜ਼ਾਰ 'ਚ ਤੀਜੇ ਸਥਾਨ 'ਤੇ ਪਹੁੰਚ ਗਈ ਹੈ। ਸੈਮਸੰਗ ਦਾ ਮਾਰਕੀਟ ਸ਼ੇਅਰ 19.7 ਫੀਸਦੀ ਤੋਂ ਘਟ ਕੇ 12.3 ਫੀਸਦੀ ਰਹਿ ਗਿਆ ਹੈ।
ਇਹ ਵੀ ਪੜ੍ਹੋ- WhatsApp ਦੇ ਇਸ ਫੀਚਰ ਨਾਲ ਫੜਿਆ ਜਾਵੇਗਾ ਝੂਠ
100 ਫੀਸਦੀ ਤਕ ਵਧਿਆ ਇਸ ਬ੍ਰਾਂਡ ਦੀ ਮਾਰਕੀਟ
Xiaomi ਇਸ ਤਿਮਾਹੀ ਵਿੱਚ 5ਵੇਂ ਸਥਾਨ 'ਤੇ ਹੈ। ਕੰਪਨੀ ਦੀ ਬਾਜ਼ਾਰ ਹਿੱਸੇਦਾਰੀ 11.4 ਫੀਸਦੀ ਹੈ। ਉਥੇ ਹੀ ਪੋਕੋ 6ਵੇਂ ਸਥਾਨ 'ਤੇ ਹੈ, ਜਿਸ ਦਾ ਮਾਰਕੀਟ ਸ਼ੇਅਰ 5.8 ਫੀਸਦੀ ਹੈ। iQoo ਦਾ ਮਾਰਕੀਟ ਸ਼ੇਅਰ ਵੀ ਤੇਜ਼ੀ ਨਾਲ ਵਧਿਆ ਹੈ। ਕੰਪਨੀ 101.4 ਫੀਸਦੀ ਦੇ ਵਾਧੇ ਨਾਲ 4.2 ਫੀਸਦੀ ਦੇ ਬਾਜ਼ਾਰ ਹਿੱਸੇ 'ਤੇ ਪਹੁੰਚ ਗਈ ਹੈ। ਜਦੋਂ ਕਿ OnePlus ਦਾ ਮਾਰਕੀਟ ਸ਼ੇਅਰ ਘਟਿਆ ਹੈ। ਕੰਪਨੀ 3.6 ਫੀਸਦੀ 'ਤੇ ਪਹੁੰਚ ਗਈ ਹੈ।
ਸੈਮਸੰਗ ਨੂੰ ਪ੍ਰੀਮੀਅਮ ਸਮਾਰਟਫੋਨ ਬਾਜ਼ਾਰ 'ਚ ਵੀ ਵੱਡਾ ਝਟਕਾ ਲੱਗਾ ਹੈ। ਐਪਲ ਨੇ ਇਸ ਤਿਮਾਹੀ 'ਚ 40 ਲੱਖ ਯੂਨਿਟਸ ਨੂੰ ਸ਼ਿਪ ਕੀਤਾ ਹੈ, ਜਿਸ ਤੋਂ ਬਾਅਦ ਉਨ੍ਹਾਂ ਦਾ ਮਾਰਕੀਟ ਸ਼ੇਅਰ ਵਧ ਕੇ 8.6 ਫੀਸਦੀ ਹੋ ਗਿਆ ਹੈ। ਨਾਲ ਹੀ, ਉਨ੍ਹਾਂ ਦੀ ਸਾਲਾਨਾ ਵਾਧਾ ਦਰ 58.5 ਫੀਸਦੀ ਹੈ।
ਇਹ ਵੀ ਪੜ੍ਹੋ- BSNL ਨੇ ਕਰ'ਤਾ ਵੱਡਾ ਧਮਾਕਾ! FREE ਮਿਲੇਗਾ 500+ ਲਾਈਵ ਚੈਨਲ ਤੇ OTT ਦਾ ਮਜ਼ਾ
ਪ੍ਰੀਮੀਅਮ ਸੈਗਮੈਂਟ 'ਚ ਐਪਲ ਦਾ ਦਬਦਬਾ
ਭਾਰਤੀ ਸਮਾਰਟਫੋਨ ਬਾਜ਼ਾਰ ਦਾ ਪ੍ਰੀਮੀਅਮ ਸੈਗਮੈਂਟ (50 ਹਜ਼ਾਰ ਤੋਂ 68 ਹਜ਼ਾਰ ਰੁਪਏ) 86 ਫੀਸਦੀ ਵਧਿਆ ਹੈ, ਜਿਸ 'ਚ ਐਪਲ ਦੀ ਹਿੱਸੇਦਾਰੀ ਸਭ ਤੋਂ ਜ਼ਿਆਦਾ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ 5ਜੀ ਸਮਾਰਟਫ਼ੋਨ ਦਾ ਦਬਦਬਾ ਰਿਹਾ ਹੈ। ਜਦੋਂ ਕਿ ਪਿਛਲੇ ਸਾਲ 57 ਫੀਸਦੀ 5ਜੀ ਫੋਨ ਸ਼ਿਪ ਹੋਏ ਸਨ, ਇਸ ਸਾਲ ਇਹ ਗਿਣਤੀ ਵਧ ਕੇ 83 ਫੀਸਦੀ ਹੋ ਗਈ ਹੈ।
ਇਸ ਸਾਲ 5ਜੀ ਸਮਾਰਟਫੋਨ ਦੀ ਔਸਤ ਕੀਮਤ ਵੀ ਘਟੀ ਹੈ। 20 ਫੀਸਦੀ ਦੀ ਕਟੌਤੀ ਨਾਲ ਇਸ ਸਾਲ ਔਸਤ ਕੀਮਤ 24,600 ਰੁਪਏ ਹੋ ਗਈ ਹੈ। ਆਨਲਾਈਨ ਬਾਜ਼ਾਰ ਦਾ ਵਿਸਥਾਰ ਹੋਇਆ ਹੈ। 8 ਫੀਸਦੀ ਦੇ ਵਾਧੇ ਨਾਲ ਇਸ ਸਾਲ ਆਨਲਾਈਨ ਚੈਨਲਾਂ ਰਾਹੀਂ ਸ਼ਿਪਮੈਂਟ 51 ਫੀਸਦੀ ਰਹੀ ਹੈ। ਇਸ ਦੇ ਨਾਲ ਹੀ ਆਫਲਾਈਨ ਚੈਨਲਾਂ ਰਾਹੀਂ ਸ਼ਿਪਮੈਂਟ ਵੀ 3 ਫੀਸਦੀ ਵਧੀ ਹੈ।
ਇਹ ਵੀ ਪੜ੍ਹੋ- FREE ਮਿਲ ਰਿਹੈ 3GB ਹਾਈ ਸਪੀਡ ਡਾਟਾ, ਬਸ ਕਰਨਾ ਹੋਵੇਗਾ ਇਹ ਕੰਮ