ਨਿਯਮਾਂ ਦੀ ਉਲੰਘਣਾ ਕਰਨ ''ਤੇ ਏਅਰਲਾਈਨਾਂ ਤੇ ਉਨ੍ਹਾਂ ਦੇ ਕਰਮਚਾਰੀਆਂ ਖ਼ਿਲਾਫ਼ ਹੋਈਆਂ 542 ਕਾਰਵਾਈਆਂ: DGCA

Wednesday, Jan 24, 2024 - 03:33 PM (IST)

ਨਿਯਮਾਂ ਦੀ ਉਲੰਘਣਾ ਕਰਨ ''ਤੇ ਏਅਰਲਾਈਨਾਂ ਤੇ ਉਨ੍ਹਾਂ ਦੇ ਕਰਮਚਾਰੀਆਂ ਖ਼ਿਲਾਫ਼ ਹੋਈਆਂ 542 ਕਾਰਵਾਈਆਂ: DGCA

ਨਵੀਂ ਦਿੱਲੀ (ਭਾਸ਼ਾ) - ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀਜੀਸੀਏ) ਨੇ ਪਿਛਲੇ ਸਾਲ ਵੱਖ-ਵੱਖ ਨਿਯਮਾਂ ਦੀ ਉਲੰਘਣਾ ਕਰਨ ਲਈ ਏਅਰਲਾਈਨਾਂ ਅਤੇ ਉਨ੍ਹਾਂ ਦੇ ਕਰਮਚਾਰੀਆਂ ਵਿਰੁੱਧ 542 ਕਾਰਵਾਈਆਂ ਕੀਤੀਆਂ ਸਨ। ਇਹ 2022 ਵਿੱਚ ਕੀਤੀ ਗਈ ਸਮਾਨ ਕਾਰਵਾਈ ਨਾਲੋਂ 77 ਫ਼ੀਸਦੀ ਵੱਧ ਹੈ। DGCA ਨੇ ਬੁੱਧਵਾਰ ਨੂੰ ਕਿਹਾ ਕਿ ਉਸਨੇ ਪਿਛਲੇ ਸਾਲ 5,745 ਮਾਮਲਿਆਂ ਦੀ ਨਿਗਰਾਨੀ ਕੀਤੀ ਸੀ। ਇਹ ਹੁਣ ਤੱਕ ਦਾ ਸਭ ਤੋਂ ਵੱਧ ਅੰਕੜਾ ਹੈ। 

ਦੱਸ ਦੇਈਏ ਕਿ ਇਹ ਵਧ ਰਹੀ ਅਤੇ ਵਿਸਤ੍ਰਿਤ ਨਿਗਰਾਨੀ ਪ੍ਰਣਾਲੀ ਦੀ ਵਿਆਖਿਆ ਕਰਦਾ ਹੈ। ਸਾਲ 2023 ਲਈ ਮਹੱਤਵਪੂਰਨ ਲਾਗੂ ਕਰਨ ਵਾਲੀਆਂ ਕਾਰਵਾਈਆਂ ਵਿੱਚ ਏਅਰ ਇੰਡੀਆ ਦੀ ਪ੍ਰਵਾਨਿਤ ਸਿਖਲਾਈ ਸੰਸਥਾ ਨੂੰ ਮੁਅੱਤਲ ਕਰਨਾ ਅਤੇ ਏਅਰ ਇੰਡੀਆ, ਏਅਰ ਏਸ਼ੀਆ, ਇੰਡੀਗੋ ਅਤੇ ਸਪਾਈਸਜੈੱਟ ਵਰਗੀਆਂ ਏਅਰਲਾਈਨਾਂ 'ਤੇ ਵੱਖ-ਵੱਖ ਨਿਯਮਾਂ ਦੀ ਪਾਲਣਾ ਨਾ ਕਰਨ ਲਈ ਵਿੱਤੀ ਜੁਰਮਾਨਾ ਲਗਾਉਣਾ ਸ਼ਾਮਲ ਹੈ।

DGCA ਨੇ ਬਿਆਨ ਵਿਚ ਕਿਹਾ ਕਿ ਗਲਤੀ ਕਰਨ ਵਾਲੇ ਪਾਇਲਟਾਂ, ਚਾਲਕ ਚਲ ਦੇ ਮੈਂਬਰਾਂ, ਏਅਰ ਟ੍ਰੈਫਿਕ ਕੰਟਰੋਲ ਅਫ਼ਸਰਾਂ, ਗੈਰ-ਅਨੁਸੂਚਿਤ ਏਅਰਲਾਈਨਾਂ, ਉਡਾਣ ਸਿਖਲਾਈ ਸੰਸਥਾਵਾਂ ਅਤੇ ਹਵਾਈ ਅੱਡੇ ਦੇ ਸੰਚਾਲਕਾਂ ਦੇ ਖ਼ਿਲਾਫ਼ ਵੀ ਕਾਰਵਾਈ ਕੀਤੀ ਗਈ ਹੈ। ਬਿਆਨ ਦੇ ਅਨੁਸਾਰ DGCA ਨੇ 5745 ਮਾਮਲਿਆਂ ਦੀ ਨਿਗਰਾਨੀ ਕੀਤੀ। ਇਸ ਵਿਚ 4039 ਯੋਜਨਾਬੱਧ ਨਿਗਰਾਨੀ ਅਤੇ 1706 ਮੌਕੇ 'ਤੇ ਜਾਂਚ ਸ਼ਾਮਲ ਹੈ। 

ਨਿਗਰਾਨੀ ਦੇ ਮਾਮਲੇ 2022 ਦੀ ਤੁਲਣਾ ਵਿਚ 26 ਫ਼ੀਸਦੀ ਵੱਧ ਹਨ... ਨਿਗਰਾਨੀ ਦੇ ਅਧਾਰ 'ਤੇ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਕਰਮਚਾਰੀਆਂ, ਏਅਰਲਾਈਨਾਂ ਅਤੇ ਹੋਰ ਆਪਰੇਟਰਾਂ ਵਿਰੁੱਧ ਕਾਰਵਾਈ ਕੀਤੀ ਗਈ। ਕੁੱਲ ਮਿਲਾ ਕੇ, ਪਿਛਲੇ ਸਾਲ ਕੁੱਲ 542 ਲਾਗੂ ਕਰਨ ਵਾਲੀਆਂ ਕਾਰਵਾਈਆਂ ਕੀਤੀਆਂ ਗਈਆਂ ਸਨ। ਇਹ ਸਾਲ 2022 ਵਿਚ ਕੀਤੀਆਂ ਗਈਆਂ 305 ਕਾਰਵਾਈਆਂ ਨਾਲੋਂ 77 ਫ਼ੀਸਦੀ ਜ਼ਿਆਦਾ ਹੈ।


author

rajwinder kaur

Content Editor

Related News