ਹਵਾਈ ਮੁਸਾਫਰਾਂ ਲਈ ਰਾਹਤ, ਫਲਾਈਟਾਂ ਦੀ ਗਿਣਤੀ ''ਚ ਹੋ ਰਿਹੈ ਵਾਧਾ

Sunday, May 31, 2020 - 02:46 PM (IST)

ਹਵਾਈ ਮੁਸਾਫਰਾਂ ਲਈ ਰਾਹਤ, ਫਲਾਈਟਾਂ ਦੀ ਗਿਣਤੀ ''ਚ ਹੋ ਰਿਹੈ ਵਾਧਾ

ਨਵੀਂ ਦਿੱਲੀ— ਹਵਾਈ ਯਾਤਰਾ ਕਰਨ ਵਾਲੇ ਲੋਕਾਂ ਲਈ ਰਾਹਤ ਦੀ ਖਬਰ ਹੈ। ਘਰੇਲੂ ਉਡਾਣਾਂ ਦੋ ਮਹੀਨੇ ਮਗਰੋਂ 25 ਮਈ ਨੂੰ ਦੁਬਾਰਾ ਸ਼ੁਰੂ ਹੋਣ ਤੋਂ ਬਾਅਦ ਇਨ੍ਹਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ।

ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਸ਼ਨੀਵਾਰ ਨੂੰ ਜਾਣਕਾਰੀ ਦਿੱਤੀ ਕਿ ਉਡਾਣਾਂ ਸ਼ੁਰੂ ਹੋਣ ਦੇ 6ਵੇਂ ਦਿਨ 30 ਮਈ ਨੂੰ 529 ਫਲਾਈਟਾਂ ਨੇ ਉਡਾਣ ਭਰੀ। ਇਨ੍ਹਾਂ 'ਚ 45,646 ਲੋਕਾਂ ਨੇ ਸਫਰ ਕੀਤਾ। ਇਹ ਪਿਛਲੇ 6 ਦਿਨਾਂ ਤੋਂ ਉਡਾਣਾਂ ਦੀ ਵੱਡੀ ਗਿਣਤੀ ਹੈ। ਇਸ ਤੋਂ ਪਹਿਲਾਂ 29 ਮਈ ਨੂੰ 513 ਫਲਾਈਟਾਂ ਨੇ ਉਡਾਣ ਭਰੀ ਸੀ, ਜਿਨ੍ਹਾਂ 'ਚ ਕੁੱਲ ਮਿਲਾ ਕੇ 36,969 ਲੋਕਾਂ ਨੇ ਸਫਰ ਕੀਤਾ।
ਜ਼ਿਕਰਯੋਗ ਹੈ ਕਿ ਕੋਵਿਡ-19 ਮਹਾਮਾਰੀ ਦਾ ਸੰਕਰਮਣ ਲਗਾਤਾਰ ਵੱਧ ਰਿਹਾ ਹੈ। ਸਰਕਾਰ ਨੇ ਇਸ ਨੂੰ ਕੰਟਰੋਲ ਕਰਨ ਲਈ 25 ਮਾਰਚ ਤੋਂ ਦੇਸ਼ 'ਚ ਘਰੇਲੂ ਫਲਾਈਟਾਂ ਦੇ ਉਡਾਣ ਭਰਨ 'ਤੇ ਰੋਕ ਲਗਾ ਦਿੱਤੀ ਸੀ। ਕੌਮਾਂਤਰੀ ਫਲਾਈਟਾਂ 22 ਮਾਰਚ ਤੋਂ ਹੀ ਬੰਦ ਹਨ। ਕੇਂਦਰ ਸਰਕਾਰ ਨੇ ਨਵੇਂ ਦਿਸ਼ਾ-ਨਿਰਦੇਸ਼ਾਂ ਦੇ ਨਾਲ 25 ਮਈ ਤੋਂ ਇਕ ਤਿਹਾਈ ਘਰੇਲੂ ਯਾਤਰੀ ਫਲਾਈਟਾਂ ਨੂੰ ਮਨਜ਼ੂਰੀ ਦਿੱਤੀ ਸੀ।


author

Sanjeev

Content Editor

Related News