2000 ਰੁਪਏ ਦੇ 50 ਫ਼ੀਸਦੀ ਨੋਟ ਬੈਂਕਾਂ 'ਚ ਆਏ ਵਾਪਸ, RBI ਨੇ ਜਾਰੀ ਕੀਤੇ ਅੰਕੜੇ

06/08/2023 4:07:11 PM

ਬਿਜ਼ਨੈੱਸ ਡੈਸਕ: ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਵੀਰਵਾਰ ਨੂੰ ਕਿਹਾ ਕਿ 2,000 ਰੁਪਏ ਦੇ ਕੁੱਲ ਨੋਟਾਂ 'ਚੋਂ ਲਗਭਗ 50 ਫ਼ੀਸਦੀ ਨੋਟ ਬੈਂਕਿੰਗ ਪ੍ਰਣਾਲੀ 'ਚ ਵਾਪਸ ਆ ਗਏ ਹਨ। ਤੁਹਾਨੂੰ ਦੱਸ ਦੇਈਏ ਕਿ ਕੇਂਦਰੀ ਬੈਂਕ ਨੇ ਪਿਛਲੇ ਮਹੀਨੇ ਇਨ੍ਹਾਂ ਨੋਟਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਕਿ 31 ਮਾਰਚ 2023 ਤੱਕ 3.62 ਲੱਖ ਕਰੋੜ ਰੁਪਏ ਦੇ 2,000 ਰੁਪਏ ਦੇ ਨੋਟ ਚਲਨ ਵਿੱਚ ਸਨ। ਦਾਸ ਨੇ ਇੱਥੇ ਦੋ-ਮਾਸਿਕ ਮੁਦਰਾ ਨੀਤੀ ਨੂੰ ਜਾਰੀ ਕਰਨ ਤੋਂ ਬਾਅਦ ਮੀਡੀਆ ਨੂੰ ਕਿਹਾ, "ਇਸ ਘੋਸ਼ਣਾ ਤੋਂ ਬਾਅਦ ਹੁਣ ਤੱਕ 1.80 ਲੱਖ ਕਰੋੜ ਰੁਪਏ ਦੇ ਨੋਟ ਬੈਂਕਾਂ ਵਿੱਚ ਵਾਪਸ ਆ ਚੁੱਕੇ ਹਨ।"

ਇਹ ਵੀ ਪੜ੍ਹੋ : ਮੋਦੀ ਸਰਕਾਰ ਦਾ ਕਿਸਾਨਾਂ ਨੂੰ ਵੱਡਾ ਤੋਹਫ਼ਾ, ਝੋਨੇ ਸਣੇ ਕਈ ਫ਼ਸਲਾਂ ਦੇ ਘੱਟੋ-ਘੱਟ ਮੁੱਲ 'ਚ ਬੰਪਰ ਵਾਧਾ

ਉਨ੍ਹਾਂ ਨੇ ਕਿਹਾ ਕਿ 2,000 ਰੁਪਏ ਦੇ ਨੋਟਾਂ ਵਿੱਚੋਂ 85 ਫ਼ੀਸਦੀ ਨੋਟ ਬੈਂਕ ਖਾਤਿਆਂ ਵਿੱਚ ਜਮ੍ਹਾ ਕੀਤੇ ਜਾ ਰਹੇ ਹਨ, ਜਦਕਿ ਬਾਕੀ ਦੇ ਨੋਟ ਛੋਟੇ ਮੁੱਲ ਦੇ ਨੋਟਾਂ ਵਿੱਚ ਬਦਲੇ ਜਾ ਰਹੇ ਹਨ। ਦਾਸ ਨੇ ਪਿਛਲੇ ਮਹੀਨੇ ਕਿਹਾ ਸੀ ਕਿ 2,000 ਰੁਪਏ ਦੇ ਨੋਟ ਬੰਦ ਕਰਨ ਦੇ ਫ਼ੈਸਲੇ ਦਾ ਅਰਥਵਿਵਸਥਾ 'ਤੇ ਬਹੁਤ ਸੀਮਤ ਪ੍ਰਭਾਵ ਪਵੇਗਾ। ਚਲਨ ਵਿੱਚ ਮੌਜੂਦ ਕੁੱਲ ਮੁਦਰਾ ਵਿੱਚ 2,000 ਰੁਪਏ ਦੇ ਨੋਟਾਂ ਦਾ ਹਿੱਸਾ ਸਿਰਫ਼ 10.8 ਫ਼ੀਸਦੀ ਹੈ। ਉਨ੍ਹਾਂ ਕਿਹਾ ਕਿ 2016 ਵਿੱਚ ਨੋਟਬੰਦੀ ਤੋਂ ਬਾਅਦ ਨਕਦੀ ਦੀ ਕਿੱਲਤ ਦੀ ਭਰਪਾਈ ਲਈ 2,000 ਰੁਪਏ ਦਾ ਨੋਟ ਲਿਆਂਦਾ ਗਿਆ ਸੀ।

ਇਹ ਵੀ ਪੜ੍ਹੋ : ਵੱਡੀ ਰਾਹਤ: RBI ਨੇ ਰੈਪੋ ਦਰ ਨੂੰ 6.5% 'ਤੇ ਰੱਖਿਆ ਬਰਕਰਾਰ, ਕਰਜ਼ਿਆਂ ਦੀਆਂ ਕਿਸ਼ਤਾਂ 'ਚ ਨਹੀਂ ਕੀਤਾ ਕੋਈ ਵਾਧਾ

ਗਵਰਨਰ ਨੇ ਕਿਹਾ ਸੀ ਕਿ ਜਿਸ ਕੋਲ ਵੀ 2,000 ਰੁਪਏ ਦਾ ਨੋਟ ਹੈ, ਉਹ ਇਸਨੂੰ ਆਪਣੇ ਬੈਂਕ ਖਾਤੇ ਵਿੱਚ ਜਮ੍ਹਾ ਕਰਵਾ ਸਕਦਾ ਹੈ ਜਾਂ ਕਿਸੇ ਹੋਰ ਮੁੱਲ ਦੀ ਕਰੰਸੀ ਵਿੱਚ ਬਦਲ ਸਕਦਾ ਹੈ। ਬੈਂਕਾਂ ਨੂੰ 2,000 ਰੁਪਏ ਦੇ ਨੋਟ ਬਦਲਣ ਲਈ ਜ਼ਰੂਰੀ ਪ੍ਰਬੰਧ ਕਰਨ ਦੀ ਸਲਾਹ ਦਿੱਤੀ ਗਈ ਹੈ। ਅਸੀਂ ਉਮੀਦ ਕਰਦੇ ਹਾਂ ਕਿ 30 ਸਤੰਬਰ ਦੀ ਆਖਰੀ ਮਿਤੀ ਤੱਕ 2,000 ਰੁਪਏ ਦੇ ਜ਼ਿਆਦਾਤਰ ਨੋਟ ਬੈਂਕਾਂ ਵਿੱਚ ਵਾਪਸ ਆ ਜਾਣਗੇ।

ਇਹ ਵੀ ਪੜ੍ਹੋ : ਮੋਦੀ ਸਰਕਾਰ ਵਲੋਂ ਫ਼ਸਲਾਂ ਦੀ MSP 'ਚ ਬੰਪਰ ਵਾਧੇ ਮਗਰੋਂ ਵੀ ਪੰਜਾਬ ਦੇ ਕਿਸਾਨ ਨਾਖ਼ੁਸ਼, ਜਾਣੋ ਕਿਉਂ


rajwinder kaur

Content Editor

Related News