ਫਲੈਟ ਦੇਣ ’ਚ ਕੀਤੀ 5 ਸਾਲਾਂ ਦੀ ਦੇਰੀ, ਇਸ ਪ੍ਰਮੋਟਰ ’ਤੇ ਲੱਗਾ 16 ਲੱਖ ਰੁਪਏ ਦਾ ਜੁਰਮਾਨਾ

06/22/2023 6:34:38 PM

ਨੋਇਡਾ (ਭਾਸ਼ਾ)– ਮਹਾਗੁਨ ਮੇਜੇਰੀਆ ਦੇ ਪ੍ਰਮੋਟਰ ਨੂੰ ਦਿੱਲੀ ਦੇ ਇਕ ਵਿਅਕਤੀ ਨੂੰ ਫਲੈਟ ਅਲਾਟ ਕਰਨ ’ਚ ਹੋਈ ਦੇਰੀ ਨੂੰ ਲੈ ਕੇ 16 ਲੱਖ ਰੁਪਏ ਦਾ ਜੁਰਮਾਨਾ ਦੇਣਾ ਪਿਆ ਹੈ। ਨੋਇਡਾ ਦੀ ਰਿਹਾਇਸ਼ੀ ਯੋਜਨਾ ਦੇ ਪ੍ਰਮੋਟਰ ਨੇ ਇਸ ਵਿਅਕਤੀ ਨੂੰ ਤੈਅ ਸਮੇਂ ਦੇ ਅੰਦਰ 5 ਸਾਲਾਂ ਬਾਅਦ ਫਲੈਟ ਦਾ ਕਬਜ਼ਾ ਦਿੱਤਾ ਸੀ।

ਇਹ ਵੀ ਪੜ੍ਹੋ : OLX ਗਰੁੱਪ ਨੇ ਦੁਨੀਆ ਭਰ 'ਚ 800 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ ਬਾਹਰ, ਜਾਣੋ ਕੀ ਹੈ ਕਾਰਨ

ਦੱਸ ਦੇਈਏ ਕਿ ਉੱਤਰ ਪ੍ਰਦੇਸ਼ ਰੀਅਲ ਅਸਟੇਟ ਰੈਗੂਲੇਟਰੀ ਅਥਾਰਿਟੀ (ਯੂ. ਪੀ.-ਰੇਰਾ) ਮੁਤਾਬਕ ਖਰੀਦਦਾਰ ਨੇ ਨੋਇਡਾ ਦੇ ਸੈਕਟਰ-78 ਸਥਿਤ ਮਹਾਗੁਨ ਮੇਜੇਰੀਆ ਵਿਚ 2017 ਵਿਚ ਫਲੈਟ ਬੁੱਕ ਕਰਾਇਆ ਸੀ। ਉਸ ਨੇ ਇਸ ਯੋਜਨਾ ਦੀ ਪ੍ਰਮੋਟਰ ਨੈਕਸਜੈੱਨ ਇੰਫ੍ਰਾਕਾਨ ਨੂੰ 1.35 ਕਰੋੜ ਰੁਪਏ ਦੀ ਰਾਸ਼ੀ ਦਾ ਭੁਗਤਾਨ ਕੀਤਾ ਸੀ। ਅਥਾਰਿਟੀ ਨੇ ਕਿਹਾ ਕਿ ਪ੍ਰਮੋਟਰ ਨੇ ਦਸੰਬਰ 2018 ਵਿਚ ਫਲੈਟ ਦੇਣ ਦਾ ਵਾਅਦਾ ਕੀਤਾ ਸੀ। ਹਾਲਾਂਕਿ ਫਲੈਟ ਮਿਲਣ ਨੂੰ ਲੈ ਕੇ ਲਗਾਤਾਰ ਹੋਈ ਦੇਰੀ ਤੋਂ ਬਾਅਦ ਖਰੀਦਦਾਰ ਨੇ 2021 ਵਿਚ ਰੇਰਾ ਨਾਲ ਸੰਪਰਕ ਕੀਤਾ। 

ਇਹ ਵੀ ਪੜ੍ਹੋ : Infosys ਦੇ ਸਹਿ-ਸੰਸਥਾਪਕ ਨੰਦਨ ਨੀਲੇਕਣੀ ਦਾ ਵੱਡਾ ਯੋਗਦਾਨ, IIT Bombay ਨੂੰ ਦਾਨ ਕੀਤੇ 315 ਕਰੋੜ ਰੁਪਏ

ਯੂ. ਪੀ. ਰੇਰਾ ਦੀ ਸਥਾਪਨਾ ਸਾਲ 2017 ਵਿਚ ਤੇਜ਼ੀ ਨਾਲ ਵਧ ਰਹੇ ਰੀਅਲ ਅਸਟੇਟ ਖੇਤਰ ਨੂੰ ਨਿਯਮਿਤ ਕਰਨ ਲਈ ਕੀਤੀ ਗਈ ਸੀ। ਰੇਰਾ ਦੇ ਇਕ ਅਧਿਕਾਰੀ ਨੇ ਕਿਹਾ ਕਿ ਫਲੈਟ ਦੇ ਖਰੀਦਦਾਰ ਨਾਲ ਪ੍ਰਮੋਟਰ ਨੇ 2021 ਵਿਚ ਫੈਲਟ ਅਲਾਟ ਕਰਨ ਦਾ ਵਾਅਦਾ ਕੀਤਾ ਸੀ। ਜਦੋਂ ਪ੍ਰਮੋਟਰ ਬਿਲਡਰ-ਖਰੀਦਦਾਰ ਸਮਝੌਤੇ ਦੀਆਂ ਸ਼ਰਤਾਂ ਨੂੰ ਪੂਰਾ ਨਾ ਕਰ ਸਕਿਆ ਤਾਂ ਇਹ ਮਾਮਲਾ ਨਿਪਟਾਰੇ ਲਈ ਰੇਰਾ ’ਚ ਜਾ ਪੁੱਜਾ। ਯੂ. ਪੀ. ਰੇਰਾ ਨੇ ਸਾਰੀਆਂ ਸ਼ਿਕਾਇਤਾਂ ਨੂੰ ਸੁਣਨ ਤੋਂ ਬਾਅਦ ਫ਼ੈਸਲਾ ਘਰ ਖਰੀਦਦਾਰ ਦੇ ਪੱਖ ’ਚ ਕਰ ਦਿੱਤਾ।

ਇਹ ਵੀ ਪੜ੍ਹੋ : ਗੋ-ਫਸਟ ਫਲਾਈਟਸ ਦੇ ਮੁਸਾਫਰਾਂ ਨੂੰ ਵੱਡਾ ਝਟਕਾ, 22 ਜੂਨ ਤੱਕ ਸਾਰੀਆਂ ਉਡਾਣ ਸੇਵਾਵਾਂ ਕੀਤੀਆਂ ਰੱਦ


rajwinder kaur

Content Editor

Related News