NPCI ਤੋਂ ਮਨਜ਼ੂਰੀ ਮਿਲਣ ਤੋਂ ਬਾਅਦ Paytm ਦੇ ਸ਼ੇਅਰਾਂ ''ਚ ਉਛਾਲ, ਹੋਇਆ 5 ਫ਼ੀਸਦੀ ਵਾਧਾ

Friday, Mar 15, 2024 - 12:46 PM (IST)

NPCI ਤੋਂ ਮਨਜ਼ੂਰੀ ਮਿਲਣ ਤੋਂ ਬਾਅਦ Paytm ਦੇ ਸ਼ੇਅਰਾਂ ''ਚ ਉਛਾਲ, ਹੋਇਆ 5 ਫ਼ੀਸਦੀ ਵਾਧਾ

ਬਿਜ਼ਨੈੱਸ ਡੈਸਕ : One 97 Communications Limited ਦੀ ਕੰਪਨੀ Paytm ਦੇ ਸ਼ੇਅਰ ਸ਼ੁੱਕਰਵਾਰ ਸਵੇਰੇ ਬਾਜ਼ਾਰ ਖੁੱਲ੍ਹਣ ਤੋਂ ਤੁਰੰਤ ਬਾਅਦ 5 ਫ਼ੀਸਦੀ ਵਧ ਗਏ। Paytm ਦੇ ਸ਼ੇਅਰ ਅੱਜ 5.00 ਫ਼ੀਸਦੀ ਜਾਂ 17.65 ਦੇ ਉਪਰਲੇ ਸਰਕਟ ਨਾਲ 370.70 ਰੁਪਏ ਪ੍ਰਤੀ ਸ਼ੇਅਰ 'ਤੇ ਪਹੁੰਚ ਗਏ। ਆਨਲਾਈਨ ਭੁਗਤਾਨ ਸੇਵਾਵਾਂ ਪ੍ਰਦਾਨ ਕਰਨ ਵਾਲੀ ਕੰਪਨੀ ਨੂੰ ਯੂਨੀਫਾਈਡ ਪੇਮੈਂਟਸ ਇੰਟਰਫੇਸ (UPI) ਸਿਸਟਮ 'ਤੇ ਥਰਡ ਪਾਰਟੀ ਐਪਲੀਕੇਸ਼ਨ ਪ੍ਰੋਵਾਈਡਰ (TPAP) ਦੇ ਤੌਰ 'ਤੇ ਕੰਮ ਕਰਨ ਦੀ ਮਨਜ਼ੂਰੀ ਮਿਲ ਗਈ ਹੈ।

ਇਹ ਵੀ ਪੜ੍ਹੋ - ਅੱਜ ਤੋਂ ਬੰਦ ਹੋ ਰਿਹੈ Paytm ਪੇਮੈਂਟਸ ਬੈਂਕ, ਜਾਣੋ ਕਿਹੜੀਆਂ ਸੇਵਾਵਾਂ ਰਹਿਣਗੀਆਂ ਚਾਲੂ, ਕੀ-ਕੀ ਹੋਵੇਗਾ ਬੰਦ

ਦੱਸ ਦੇਈਏ ਕਿ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (NPCI) ਨੇ ਵੀਰਵਾਰ ਨੂੰ Paytm ਬ੍ਰਾਂਡ ਦੀ ਪ੍ਰਮੋਟਰ ਕੰਪਨੀ One97 Communications ਨੂੰ ਯੂਨੀਫਾਈਡ ਪੇਮੈਂਟਸ ਇੰਟਰਫੇਸ (UPI) ਸਿਸਟਮ 'ਤੇ ਥਰਡ ਪਾਰਟੀ ਐਪਲੀਕੇਸ਼ਨ ਪ੍ਰੋਵਾਈਡਰ (TPAP) ਦੇ ਤੌਰ 'ਤੇ ਕੰਮ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। Paytm ਦੇ ਨਾਲ ਐਕਸਿਸ ਬੈਂਕ, ਐੱਚਡੀਐੱਫਸੀ ਬੈਂਕ, ਸਟੇਟ ਬੈਂਕ ਆਫ਼ ਇੰਡੀਆ ਅਤੇ ਯੈੱਸ ਬੈਂਕ ਭੁਗਤਾਨ ਸੇਵਾ ਪ੍ਰਦਾਤਾ (PSP) ਵਜੋਂ ਕੰਮ ਕਰਨਗੇ। Paytm ਪੇਮੈਂਟਸ ਬੈਂਕ 'ਤੇ ਭਾਰਤੀ ਰਿਜ਼ਰਵ ਬੈਂਕ (RBI) ਦੀਆਂ ਪਾਬੰਦੀਆਂ ਲਾਗੂ ਹੋਣ ਤੋਂ ਇੱਕ ਦਿਨ ਪਹਿਲਾਂ One97 ਨੂੰ NPCI ਤੋਂ TPAP ਦੇ ਤੌਰ 'ਤੇ ਕੰਮ ਕਰਨ ਦੀ ਇਜਾਜ਼ਤ ਮਿਲ ਗਈ ਹੈ। ਇਸਦਾ ਸਿੱਧਾ ਮਤਲਬ ਹੈ ਕਿ ਪੇਟੀਐੱਮ ਉਪਭੋਗਤਾ ਪਹਿਲਾਂ ਵਾਂਗ ਐਪ 'ਤੇ UPI ਰਾਹੀਂ ਲੈਣ-ਦੇਣ ਕਰਨਾ ਜਾਰੀ ਰੱਖ ਸਕਦੇ ਹਨ।

ਇਹ ਵੀ ਪੜ੍ਹੋ - ਹੋਲੀ ਵਾਲੇ ਦਿਨ ਲੱਗ ਰਿਹੈ ਸਾਲ ਦਾ ਪਹਿਲਾ 'ਚੰਦਰ ਗ੍ਰਹਿਣ', 100 ਸਾਲਾਂ ਬਾਅਦ ਬਣ ਰਿਹੈ ਅਜਿਹਾ ਸੰਯੋਗ

UPI ਕਾਰੋਬਾਰ ਲਈ 4 ਬੈਂਕਾਂ ਨਾਲ ਸਾਂਝੇਦਾਰੀ
ਹਾਲਾਂਕਿ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਕਦਮ ਸਕਾਰਾਤਮਕ ਹੈ ਅਤੇ ਇਸ ਦੀ ਉਮੀਦ ਵੀ ਕੀਤੀ ਜਾ ਰਹੀ ਸੀ। Paytm ਨੇ ਆਪਣੇ UPI ਕਾਰੋਬਾਰ ਲਈ ਚਾਰ ਬੈਂਕਾਂ Axis Bank, HDFC Bank, State Bank of India Limited ਅਤੇ Yes Bank ਨਾਲ ਸਾਂਝੇਦਾਰੀ ਕੀਤੀ ਹੈ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੀ ਰੈਗੂਲੇਟਰੀ ਕਾਰਵਾਈ ਤੋਂ ਬਾਅਦ ਪੇਟੀਐੱਮ ਦੇ ਸ਼ੇਅਰਾਂ ਦੀ ਕੀਮਤ ਵਿੱਚ 50 ਫ਼ੀਸਦੀ ਤੋਂ ਵੱਧ ਦੀ ਭਾਰੀ ਗਿਰਾਵਟ ਦੇਖੀ ਗਈ ਹੈ। RBI ਦੁਆਰਾ One 97 Communications ਦੀ ਭਾਈਵਾਲ ਇਕਾਈ, Paytm Payments Bank Limited (PPBL) 'ਤੇ ਮਹੱਤਵਪੂਰਨ ਪਾਬੰਦੀਆਂ ਲਗਾਈਆਂ ਗਈਆਂ ਸਨ। 

ਇਹ ਵੀ ਪੜ੍ਹੋ - iPhone ਖਰੀਦਣ ਵਾਲੇ ਲੋਕਾਂ ਲਈ ਵੱਡੀ ਖ਼ਬਰ, 35 ਹਜ਼ਾਰ ਰੁਪਏ ਤੋਂ ਘੱਟ ਹੋਈਆਂ ਕੀਮਤਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News