ਇਸ ਹਫ਼ਤੇ ਲਾਂਚ ਹੋਣਗੇ ਇਹ ਪੰਜ ਆਈ. ਪੀ. ਓ., ਹੋ ਸਕਦੀ ਹੈ ਮੋਟੀ ਕਮਾਈ!
Monday, Mar 15, 2021 - 09:13 AM (IST)
ਨਵੀਂ ਦਿੱਲੀ- ਸੋਮਵਾਰ ਤੋਂ ਸ਼ੁਰੂ ਹੋ ਰਹੇ ਨਵੇਂ ਹਫ਼ਤੇ ਵਿਚ ਆਈ. ਪੀ. ਓ. ਦਾ ਬਾਜ਼ਾਰ ਗਰਮ ਰਹਿਣ ਵਾਲਾ ਹੈ। ਇਸ ਹਫ਼ਤੇ ਲਗਭਗ 5 ਆਈ. ਪੀ. ਓ. ਆ ਰਹੇ ਹਨ। 15 ਮਾਰਚ ਨੂੰ ਆਟੋਮੋਬਾਈਲ ਕੰਪੋਨੈਂਟਸ ਨਿਰਮਾਤਾ ਕ੍ਰਾਫਟਸਮੈਨ ਆਟੋਮੇਸ਼ਨ ਦਾ ਆਈ. ਪੀ. ਓ. ਖੁੱਲ੍ਹ ਰਿਹਾ ਹੈ। ਐਕਸਿਸ ਕੈਪੀਟਲ ਤੇ ਆਈ. ਆਈ. ਐੱਫ. ਐੱਲ. ਸਕਿਓਰਟੀਜ਼ ਇਸ ਇਸ਼ੂ ਦੇ ਪ੍ਰਮੁੱਖ ਪ੍ਰਬੰਧਕ ਹਨ। ਇਹ ਆਈ. ਪੀ. ਓ. 17 ਮਾਰਚ ਨੂੰ ਬੰਦ ਹੋਵੇਗਾ। ਇਸ ਦਾ ਪ੍ਰਾਈਸ ਬੈਂਡ 1,488-1,490 ਰੁਪਏ ਪ੍ਰਤੀ ਸ਼ੇਅਰ ਅਤੇ ਲਾਟ ਸਾਈਜ਼ 10 ਹੈ।
ਕੰਪਨੀ ਇਸ ਇਸ਼ੂ ਰਾਹੀਂ 823.69 ਕਰੋੜ ਰੁਪਏ ਜੁਟਾਉਣ ਜਾ ਰਹੀ ਹੈ, ਜਿਸ ਵਿਚੋਂ 247 ਕਰੋੜ ਰੁਪਏ 12 ਮਾਰਚ ਨੂੰ ਐਂਕਰ ਨਿਵੇਸ਼ਕਾਂ ਤੋਂ ਜੁਟਾਏ ਗਏ ਹਨ। ਤਾਜ਼ਾ ਇਸ਼ੂ ਜ਼ਰੀਏ ਜੁਟਾਈ ਰਕਮ ਦੀ ਵਰਤੋਂ ਕੰਪਨੀ ਕੁਝ ਉਧਾਰੀ ਚੁਕਾਉਣ ਅਤੇ ਆਮ ਕਾਰਪੋਰੇਟ ਉਦੇਸ਼ਾਂ ਲਈ ਲਈ ਕਰੇਗੀ। ਨਿਵੇਸ਼ਕਾਂ ਦੇ ਡੀਮੈਟ ਖਾਤੇ ਵਿਚ 24 ਮਾਰਚ ਨੂੰ ਸ਼ੇਅਰ ਵੰਡੇ ਜਾ ਸਕਦੇ ਹਨ ਅਤੇ 25 ਮਾਰਚ ਤੋਂ ਟ੍ਰੇਡਿੰਗ ਸ਼ੁਰੂ ਹੋ ਸਕਦੀ ਹੈ।
ਇਹ ਆਈ. ਪੀ. ਓ. ਵੀ ਦੇ ਰਹੇ ਹਨ ਦਸਤਕ-
ਲਕਸ਼ਮੀ ਆਰਗੈਨਿਕ ਇੰਡਸਟਰੀਜ਼, ਰਾਕੇਸ਼ ਝੁੰਝੁਨਵਾਲਾ ਸਮਰਥਿਤ ਨਾਜ਼ਰਾ ਟੈਕਨਾਲੋਜੀਜ਼, ਸੂਰਯੋਦਯ ਸਮਾਲ ਫਾਈਨੈਂਸ ਬੈਂਕ ਅਤੇ ਕਲਿਆਣ ਜਿਊਲਰਜ਼ ਇੰਡੀਆ ਦੇ ਆਈ. ਪੀ. ਓ. ਵੀ ਇਸ ਹਫ਼ਤੇ ਖੁੱਲ੍ਹਣ ਵਾਲੇ ਹਨ।
ਇਹ ਵੀ ਪੜ੍ਹੋ- ਬੈਂਕਾਂ ਦੀ ਕੱਲ ਤੋਂ ਦੋ ਦਿਨਾਂ ਹੜਤਾਲ, ਇਨ੍ਹਾਂ ਖਾਤਾਧਾਰਕਾਂ ਨੂੰ ਹੋ ਸਕਦੀ ਹੈ ਪ੍ਰੇਸ਼ਾਨੀ
ਬਾਜ਼ਾਰ ਵਿਚ ਤੇਜ਼ੀ ਵਿਚਕਾਰ ਪ੍ਰਚੂਨ ਨਿਵੇਸ਼ਕ ਆਈ. ਪੀ. ਓ. ਨੂੰ ਲੈ ਕੇ ਇਸ ਸਾਲ ਹੁਣ ਤੱਕ ਉਤਸ਼ਾਹਤ ਰਹੇ ਹਨ। ਹਾਲਾਂਕਿ, ਵਿਸ਼ਲੇਸ਼ਕ ਜੋਖਮ ਪ੍ਰਤੀ ਵੀ ਸੁਚੇਤ ਰਹਿਣ ਦੀ ਸਲਾਹ ਦੇ ਰਹੇ ਹਨ। ਨਿਵੇਸ਼ਕਾਂ ਨੂੰ ਕੰਪਨੀਆਂ ਦੀ ਜਾਂਚ-ਪਰਖ ਕੇ ਹੀ ਨਿਵੇਸ਼ ਕਰਨਾ ਚਾਹੀਦਾ ਹੈ ਅਤੇ ਓਨਾ ਹੀ ਨਿਵੇਸ਼ ਕਰਨਾ ਚਾਹੀਦਾ ਹੈ ਜਿੰਨਾ ਉਹ ਨੁਕਸਾਨ ਹੋਣ ਦੀ ਸਥਿਤੀ ਵਿਚ ਸਹਿਣ ਕਰ ਸਕਦੇ ਹਨ। ਲਕਸ਼ਮੀ ਆਰਗੈਨਿਕ ਇੰਡਸਟਰੀਜ਼ ਦਾ ਆਈ. ਪੀ. ਓ. 15 ਮਾਰਚ ਨੂੰ, ਕਲਿਆਣ ਜਿਊਲਰਜ਼ ਦਾ 16 ਮਾਰਚ, ਨਾਜ਼ਰਾ ਟੈਕਨਾਲੋਜੀਜ਼ ਤੇ ਸੂਰਯੋਦਯ ਸਮਾਲ ਫਾਈਨੈਂਸ ਬੈਂਕ ਦਾ ਆਈ. ਪੀ. ਓ. 17 ਮਾਰਚ ਨੂੰ ਖੁੱਲ੍ਹੇਗਾ।
ਇਹ ਵੀ ਪੜ੍ਹੋ- DGCA ਦੇ ਸਖ਼ਤ ਨਿਰਦੇਸ਼ ਜਾਰੀ, ਨਾ ਮੰਨਣ 'ਤੇ ਉਤਾਰ ਦਿੱਤੇ ਜਾਓਗੇ ਜਹਾਜ਼ੋਂ
►ਨੋਟ :- ਸ਼ੇਅਰ ਬਾਜ਼ਾਰ 'ਚ ਰਿਟਰਨ ਜੋਖਮ ਆਧਾਰਿਤ ਹੁੰਦਾ ਹੈ