ਜਾਣੋ EPF ਖਾਤਾ ਖੁੱਲ੍ਹਵਾਉਣ ਦੇ 5 ਵੱਡੇ ਫ਼ਾਇਦੇ, ਮੁਫ਼ਤ ''ਚ ਬੀਮੇ ਤੋਂ ਇਲਾਵਾ ਮਿਲਣਗੇ ਕਈ ਲਾਭ
Friday, Jan 29, 2021 - 11:41 AM (IST)
ਨਵੀਂ ਦਿੱਲੀ: ਕਰਮਚਾਰੀ ਭਵਿੱਖ ਨਿਧੀ ਸੰਗਠਨ (ਈ.ਪੀ.ਐੱਫ.ਓ.) ਸਾਰੇ ਕਰਮਚਾਰੀਆਂ ਨੂੰ ਪੀ.ਐੱਫ. ਦੀ ਸੁਵਿਧਾ ਦਿੰਦਾ ਹੈ। ਇਸ ਲਈ ਕਰਮਚਾਰੀਆਂ ਦੀ ਤਨਖਾਹ ’ਚੋਂ ਇਸ ਛੋਟਾ ਜਿਹਾ ਹਿੱਸਾ ਪੀ.ਐੱਫ. ਖਾਤੇ ’ਚ ਜਮ੍ਹਾ ਕਰਨ ਲਈ ਕੱਟਿਆ ਜਾਂਦਾ ਹੈ। ਇਹ ਕਰਮਚਾਰੀ ਦੇ ਰਿਟਾਇਰਮੈਂਟ ਤੋਂ ਬਾਅਦ ਉਸ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਦਾ ਇਕ ਤਰੀਕਾ ਹੈ। ਰਿਟਾਇਰਮੈਂਟ ਤੋਂ ਬਾਅਦ ਇਹ ਪੂੰਜੀ ਉਸ ਕਰਮਚਾਰੀ ਦੇ ਕੰਮ ਆਉਂਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਸਿਰਫ ਬੁਢਾਪੇ ’ਚ ਹੀ ਨਹੀਂ ਸਗੋਂ ਪੀ.ਐੱਫ. ਖਾਤਾਧਾਰਕਾਂ ਨੂੰ ਇਸ ਅਕਾਊਂਟ ’ਚ ਹੋਰ ਵੀ ਕਈ ਫ਼ਾਇਦੇ ਮਿਲਦੇ ਹਨ। ਆਓ ਜਾਣਦੇ ਹਾਂ ਇਸ ਦੇ ਬਾਰੇ ’ਚ ਸਭ ਕੁਝ...
ਮੁਫਤ ਬੀਮੇ ਦੀ ਮਿਲਦੀ ਹੈ ਸੁਵਿਧਾ
ਜਿਵੇਂ ਕਿ ਕਿਸੇ ਕਰਮਚਾਰੀ ਦਾ ਪੀ.ਐੱਫ. ਖਾਤਾ ਖੁੱਲ੍ਹਦਾ ਹੈ ਤਾਂ ਉਹ ਬਾਈ ਡਿਫਾਲਟ ਇੰਸ਼ਯੋਰਡ ਵੀ ਹੋ ਜਾਂਦਾ ਹੈ। ਇੰਪਲਾਈ ਡਿਪੋਜ਼ਿਟ ਲਿੰਕਡ ਇੰਸ਼ੋਰੈਂਸ (ਈ.ਡੀ.ਐੱਲ.ਆਈ.) ਦੇ ਤਹਿਤ ਕਰਮਚਾਰੀ ਦਾ 6 ਲੱਖ ਰੁਪਏ ਦਾ ਤੱਕ ਦਾ ਬੀਮਾ ਹੁੰਦਾ ਹੈ। ਈ.ਪੀ.ਐੱਫ. ਦੇ ਸਰਗਰਮ ਮੈਂਬਰ ਦੀ ਸਰਵਿਸ ਮਿਆਦ ਦੇ ਦੌਰਾਨ ਮੌਤ ਹੋਣ ’ਤੇ ਉਸ ਦੇ ਨਾਮਿਤ ਜਾਂ ਕਾਨੂੰਨੀ ਵਾਰਿਸ ਨੂੰ 6 ਲੱਖ ਰੁਪਏ ਤੱਕ ਦਾ ਭੁਗਤਾਨ ਕੀਤਾ ਜਾਂਦਾ ਹੈ। ਇਹ ਲਾਭ ਕੰਪਨੀਆਂ ਅਤੇ ਕੇਂਦਰ ਸਰਕਾਰ ਆਪਣੇ ਕਰਮਚਾਰੀਆਂ ਨੂੰ ਉਪਲੱਬਧ ਕਰਵਾਉਂਦੀਆਂ ਹਨ।
ਟੈਕਸ ’ਚ ਮਿਲਦੀ ਹੈ ਛੋਟ
ਉੱਧਰ ਜੇਕਰ ਤੁਹਾਨੂੰ ਟੈਕਸ ’ਚ ਛੂਟ ਚਾਹੀਦੀ ਹੈ ਤਾਂ ਵੀ ਪੀ.ਐੱਫ. ਸਭ ਤੋਂ ਬਿਹਤਰ ਵਿਕਲਪ ਹੈ। ਹਾਲਾਂਕਿ ਤੁਹਾਨੂੰ ਇਹ ਵੀ ਜਾਣ ਲੈਣਾ ਚਾਹੀਦਾ ਹੈ ਕਿ ਨਵੇਂ ਟੈਕਸ ਸਿਸਟਮ ’ਚ ਅਜਿਹੀ ਸੁਵਿਧਾ ਨਹੀਂ ਹੈ ਜਦੋਂਕਿ ਪੁਰਾਣੇ ਟੈਕਸ ਸਿਸਟਮ ’ਚ ਟੈਕਸ ’ਤੇ ਛੋਟ ਮਿਲਦੀ ਹੈ। ਈ.ਪੀ.ਐੱਫ. ਖਾਤਾਧਾਰਕ ਇਨਕਮ ਟੈਕਸ ਦੀ ਧਾਰਾ 80ਸੀ ਦੇ ਤਹਿਤ ਆਪਣੀ ਤਨਖਾਹ ’ਤੇ ਬਣਨ ਵਾਲੇ ਟੈਕਸ ’ਚ 12 ਫੀਸਦੀ ਤੱਕ ਦੀ ਬਚਤ ਕਰ ਸਕਦੇ ਹਨ।
ਰਿਟਾਇਰਮੈਂਟ ਤੋਂ ਬਾਅਦ ਮਿਲਦੀ ਹੈ ਪੈਨਸ਼ਨ
ਪੀ.ਐੱਫ. ਅਕਾਊਂਟ ’ਚ ਜਮ੍ਹਾ ਕੰਟਰੀਬਿਊਸ਼ਨ ’ਚੋਂ 8.33 ਫੀਸਦੀ ਕਰਮਚਾਰੀ ਪੈਨਸ਼ਨ ਸਕੀਮ ’ਚ ਚੱਲਿਆ ਜਾਂਦਾ ਹੈ ਜੋ ਰਿਟਾਇਰਮੈਂਟ ਤੋਂ ਬਾਅਦ ਪੈਨਸ਼ਨ ਦੇ ਰੂਪ ’ਚ ਮਿਲਦਾ ਹੈ। ਪੈਨਸ਼ਨ ਵਿਅਕਤੀ ਦੇ ਬੁਢਾਪੇ ਦਾ ਸਭ ਤੋਂ ਵੱਡਾ ਸਹਾਰਾ ਹੁੰਦਾ ਹੈ। ਜਿਸ ਲਈ ਸਰਕਾਰ ਵੀ ਕਈ ਸਕੀਮਾਂ ਚਲਾਉਂਦੀ ਹੈ।
ਬੰਦ ਖਾਤਿਆਂ ’ਤੇ ਵਿਆਜ਼
ਕਰਮਚਾਰੀਆਂ ਦੇ ਬੰਦ ਪੀ.ਐੱਫ. ਖਾਤੇ ’ਤੇ ਵਿਆਜ ਦਾ ਭੁਗਤਾਨ ਕੀਤਾ ਜਾਂਦਾ ਹੈ। 2016 ’ਚ ਕਾਨੂੰਨ ’ਚ ਕੀਤੇ ਗਏ ਬਦਲਾਅ ਮੁਤਾਬਕ ਹੁਣ ਪੀ.ਐੱਫ. ਖਾਤਾਧਾਰਕਾਂ ਨੂੰ ਉਨ੍ਹਾਂ ਦੇ ਤਿੰਨ ਸਾਲ ਤੋਂ ਜ਼ਿਆਦਾ ਸਮੇਂ ਤੋਂ ਬੰਦ ਪਏ ਪੀ.ਐੱਫ. ਖਾਤੇ ’ਚ ਜਮ੍ਹਾ ਰਾਸ਼ੀ ’ਤੇ ਵੀ ਵਿਆਜ ਦਾ ਭੁਗਤਾਨ ਕੀਤਾ ਜਾਂਦਾ ਹੈ। ਇਸ ਤੋਂ ਪਹਿਲਾਂ ਤਿੰਨ ਸਾਲ ਤੋਂ ਬੰਦ ਪਏ ਪੀ.ਐੱਫ. ਖਾਤੇ ’ਤੇ ਵਿਆਜ ਦੇਣ ਦਾ ਪ੍ਰਬੰਧ ਨਹੀਂ ਸੀ।
ਲੋੜ ਪੈਣ ’ਤੇ ਕੱਢ ਸਕਦੇ ਹੋ ਪੈਸਾ
ਪੀ.ਐੱਫ. ਫੰਡ ਦੀ ਇਕ ਬਿਹਤਰੀਨ ਸੁਵਿਧਾ ਇਹ ਵੀ ਹੈ ਕਿ ਲੋੜ ਪੈਣ ’ਤੇ ਇਸ ’ਚੋਂ ਕੁਝ ਪੈਸੇ ਕੱਢੇ ਵੀ ਜਾ ਸਕਦੇ ਹਨ। ਇਸ ਨਾਲ ਤੁਸੀਂ ਲੋਨ ਲੈਣ ਤੋਂ ਬਚ ਸਕਦੇ ਹੋ।
ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।