4ਜੀ ਇੰਟਰਨੈੱਟ ਦੀ ਸਪੀਡ ਮਾਮਲੇ ''ਚ ਏਅਰਟੈੱਲ ਨੇ ਮਾਰੀ ਬਾਜ਼ੀ

02/20/2019 7:20:54 PM

ਨਵੀਂ ਦਿੱਲੀ—ਭਾਰਤ 'ਚ ਲਗਭਗ ਸਾਰੇ ਟੈਲੀਕਾਮ ਪ੍ਰੋਵਾਈਡਰਸ 4ਜੀ ਇੰਟਰਨੈੱਟ ਸਰਵਿਸ ਦੇ ਰਹੇ ਹਨ ਪਰ ਇੰਟਰਨੈੱਟ ਸਪੀਡ ਦੇ ਮਾਮਲੇ 'ਚ ਸਾਰੇ ਕਮਜ਼ੋਰ ਨਜ਼ਰ ਆਉਂਦੇ ਹਨ। ਇਕ ਰਿਪੋਰਟ 'ਚ ਸਾਹਮਣੇ ਆਇਆ ਹੈ ਕਿ ਭਾਰਤ 'ਚ ਏਅਰਟੈੱਲ ਸਭ ਤੋਂ ਤੇਜ਼ 4ਜੀ ਡਾਊਨਲੋਡ ਸਪੀਡ ਦੇ ਰਿਹਾ ਹੈ, ਉੱਥੇ ਰਿਲਾਇੰਸ ਜਿਓ ਵਟਸਐਪ ਵਰਗੀ ਐਪਸ 'ਤੇ ਸਭ ਤੋਂ ਵਧੀਆ ਮੋਬਾਇਲ ਐਕਸਪੀਰਿਅੰਸ ਦੇ ਰਿਹਾ ਹੈ। ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਇਸ 'ਚ ਭਾਰਤ ਦੇ ਸਾਰੇ ਟੈਲੀਕਾਮ ਆਪਟੇਰਸ ਦੁਆਰਾ ਦਿੱਤੀ ਜਾਣ ਵਾਲੀ ਸਰਵਿਸ ਨੂੰ ਟੈਸਟ ਕੀਤਾ ਗਿਆ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਜਿਓ ਓਵਰਆਲ ਵਧੀਆ ਐਕਸਪੀਰਿਅੰਸ ਦਿੰਦਾ ਹੈ ਅਤੇ ਲਗਭਗ ਸਾਰੇ ਮਸ਼ਹੂਰ ਐਪਸ ਨੂੰ ਸੂਟੈਬਲ ਕੁਨੈਕਟੀਵਿਟੀ ਦਿੰਦਾ ਹੈ। ਇਹ ਬਾਕੀ ਟੈਲੀਕਾਮ ਪ੍ਰੋਵਾਈਡਰਸ ਦੀ ਤੁਲਨਾ 'ਚ 96 ਫੀਸਦੀ ਬਿਹਤਰ ਹੈ। ਉੱਥੇ ਏਅਰਟੈੱਲ ਡਿਮਾਂਡ ਬੇਸਡ ਕੇਸੇਜ 'ਚ ਕਿਤੇ ਬਿਹਤਰ ਹੈ। ਇਸ ਦੇ ਕਸਟਮਰਸ ਨੂੰ 48 ਫੀਸਦੀ ਸਮਾਂ ਬਿਹਤਰ ਕੁਨੈਕਸ਼ਨ ਮਿਲਿਆ ਹੈ, ਉੱਥੇ ਜਿਓ (46) ਇਸ ਮਾਮਲੇ 'ਚ ਪਿਛੇ ਰਹਿ ਜਾਂਦਾ ਹੈ। ਰਿਪੋਰਟ 'ਚ ਲਿਖਿਆ ਗਿਆ ਹੈ ਕਿ ਏਅਰਟੈੱਲ ਦੀ 4ਜੀ ਸਪੀਡ ਸਭ ਤੋਂ ਤੇਜ਼ ਹੈ ਅਤੇ ਇਹ ਭਾਰਤ ਦਾ ਫਾਸਟੇਸਟ ਨੈੱਟਵਰਕ ਹੈ। ਹਾਲਾਂਕਿ ਇਸ ਦਾ 3ਜੀ ਨੈੱਟਵਰਕ ਬਾਕੀਆਂ ਦੇ ਮੁਕਾਬਲੇ ਸਲੋ ਹੈ।

ਰਿਲਾਇੰਸ ਜਿਓ ਪੂਰੀ ਤਰ੍ਹਾਂ 4ਜੀ ਨੈੱਟਵਰਕ ਹੋਣ ਦੇ ਬਾਵਜੂਦ ਸਾਰੇ ਨੈੱਟਵਰਕਸ ਦੀ ਡਾਊਨਲੋਡ ਸਪੀਡ 'ਚ ਸਭ ਤੋਂ ਸਲੋ ਹੈ। ਅਪਲੋਡ ਸਪੀਡ ਦੀ ਗੱਲ ਕਰੀਏ ਤਾਂ ਆਈਡੀਆ ਅਤੇ ਵੋਡਾਫੋਨ ਦੀ 4ਜੀ ਸਪੀਡ ਬੈਸਟ ਹੈ। ਆਈਡੀਆ ਦੀ ਅਪਲੋਡ ਸਪੀਡ 4.7ਐੱਮ.ਬੀ.ਪੀ.ਐੱਸ. ਹੈ ਤਾਂ ਉੱਥੇ ਵੋਡਾਫੋਨ ਦੀ 4.5 ਐੱਮ.ਬੀ.ਪੀ.ਐੱਸ. ਹੈ। ਰਿਲਾਇੰਸ ਜਿਓ ਦੀ ਏਵਰੇਜ਼ ਅਪਲੋਡ ਸਪੀਡ 3.8 ਐੱਮ.ਬੀ.ਪੀ.ਐੱਸ. ਹੈ। ਮਜ਼ੇਦਾਰ ਗੱਲ ਇਹ ਹੈ ਕਿ ਟੈਲੀਕਾਮ ਰੈਗੂਲੇਟਰੀ ਅਥਾਰਿਟੀ ਆਫ ਇੰਡੀਆ (ਟਰਾਈ) ਦੀ ਸਪੀਡ ਚਾਰਟ 'ਚ ਜਨਵਰੀ ਦੀ ਰਿਪੋਟਰ 'ਚ ਜਿਓ ਫਿਰ ਤੋਂ ਟਾਪ 'ਤੇ ਰਿਹਾ ਹੈ। ਟਰਾਈ ਦੇ ਚਾਰਟ 'ਚ ਜਿਓ ਦੀ ਸਪੀਡ ਏਅਰਟੈੱਲ ਤੋਂ ਕਰੀਬ ਦੁੱਗਣੀ ਹੋਣ ਦਾ ਦਾਅਵਾ ਕੀਤਾ ਗਿਆ ਹੈ। ਟਰਾਈ ਦੀ ਰਿਪੋਰਟ 'ਚ ਜਿਓ ਦੀ ਰਜਿਸਟਰਡ ਡਾਊਨਲੋਡ ਸਪੀਡ 18.8 ਐੱਮ.ਬੀ.ਪੀ.ਐੱਸ. ਹੈ ਤਾਂ ਉੱਥੇ ਏਅਰਟੈੱਲ ਦੀ ਸਪੀਡ 9.5 ਐੱਮ.ਬੀ.ਪੀ.ਐੱਸ. ਦਰਜ ਹੈ। ਟਰਾਈ ਦੀ ਰਿਪੋਰਟ 'ਚ 2018 'ਚ ਵੀ ਰਿਲਾਇੰਸ ਜਿਓ ਹੀ ਟਾਪ 'ਤੇ ਰਿਹਾ ਸੀ ਅਤੇ ਬੀਤੇ 13 ਮਹੀਨਿਆਂ 'ਚ ਪਹਿਲੇ ਨੰਬਰ 'ਤੇ ਬਰਕਰਾਰ ਹੈ। 4ਜੀ ਅਪਲੋਡ ਸਪੀਡ ਦੇ ਮਾਮਲੇ 'ਚ ਇਸ 'ਚ ਵੀ ਆਈਡੀਆ ਟਾਪ 'ਤੇ ਹੈ। ਟਰਾਈ ਦਾ ਕਹਿਣਾ ਹੈ ਕਿ ਇਸ ਦੀ ਏਵਰੇਜ਼ ਸਪੀਡ ਦੇਸ਼ਭਰ ਤੋਂ ਜੁਟਾਏ ਗਏ ਡਾਟਾ 'ਤੇ ਆਧਾਰਿਤ ਹੈ। ਇਸ ਦੇ ਲਈ ਟਰਾਈ ਮਾਈਸਪੀਡ ਐਪ ਅਤੇ ਰੀਅਲ ਬੇਸਿਸ 'ਤੇ ਰਿਕਾਰਡ ਸਪੀਡ ਨੂੰ ਆਧਾਰ ਮੰਨਦੀ ਹੈ।


Karan Kumar

Content Editor

Related News