ਟਰੱਕ ਡਰਾਈਵਰਾਂ ਦੀ ਹੜਤਾਲ ਕਾਰਨ ਹੋ ਸਕਦੈ 450 ਕਰੋੜ ਦਾ ਨੁਕਸਾਨ, ਇਹ ਚੀਜ਼ਾਂ ਹੋਣਗੀਆਂ ਮਹਿੰਗੀਆਂ

01/02/2024 5:48:14 PM

ਬਿਜ਼ਨੈੱਸ ਡੈਸਕ : ਦੇਸ਼ ਦੇ ਕਈ ਰਾਜਾਂ ਵਿੱਚ ਟਰੱਕ ਡਰਾਈਵਰਾਂ ਦੀ ਹੜਤਾਲ ਦਾ ਅਸਰ ਆਰਥਿਕਤਾ 'ਤੇ ਵੀ ਦੇਖਣ ਨੂੰ ਮਿਲੇਗਾ। ਅੰਕੜਿਆਂ ਮੁਤਾਬਕ ਸਿਰਫ਼ ਮੁੰਬਈ ਵਿੱਚ ਹੀ ਰੋਜ਼ਾਨਾ ਕਰੀਬ 150 ਕਰੋੜ ਰੁਪਏ ਦਾ ਕਾਰੋਬਾਰ ਇਨ੍ਹਾਂ ਡਰਾਈਵਰਾਂ ਦੀ ਬਦੌਲਤ ਹੁੰਦਾ ਹੈ। ਅਜਿਹੇ 'ਚ 3 ਦਿਨਾਂ ਦੀ ਹੜਤਾਲ ਕਾਰਨ 450 ਕਰੋੜ ਰੁਪਏ ਦਾ ਨੁਕਸਾਨ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਫਲਾਂ ਅਤੇ ਸਬਜ਼ੀਆਂ ਸਮੇਤ ਖਾਣ-ਪੀਣ ਵਾਲੀਆਂ ਵਸਤਾਂ ਦੀ ਆਵਾਜਾਈ ਠੱਪ ਹੋਣ ਦਾ ਅਸਰ ਮਹਿੰਗਾਈ 'ਤੇ ਵੀ ਦੇਖਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ - ਸਾਲ 2024 ਦੇ ਪਹਿਲੇ ਦਿਨ ਚਮਕਿਆ ਸੋਨਾ, ਚਾਂਦੀ ਦੀ ਚਮਕ ਹੋਈ ਫਿੱਕੀ, ਜਾਣੋ ਅੱਜ ਦਾ ਤਾਜ਼ਾ ਰੇਟ

ਜ਼ਿਕਰਯੋਗ ਹੈ ਕਿ ਡਰਾਈਵਰਾਂ ਲਈ ਨਵੇਂ ਨਿਯਮ ਨਾਲ ਦੇਸ਼ ਭਰ ਦੇ ਟਰੱਕ ਡਰਾਈਵਰਾਂ ਨੇ ਟ੍ਰੈਫਿਕ ਜਾਮ ਕਰ ਦਿੱਤਾ ਹੈ। ਨਵੇਂ ਨਿਯਮ ਮੁਤਾਬਕ ਜੇਕਰ ਕੋਈ ਵਾਹਨ ਗੱਡੀ ਨਾਲ ਟਕਰਾਉਂਦਾ ਹੈ ਅਤੇ ਮੌਕੇ ਤੋਂ ਫ਼ਰਾਰ ਹੋ ਜਾਂਦਾ ਹੈ ਤਾਂ ਉਸ ਨੂੰ 10 ਸਾਲ ਤੱਕ ਦੀ ਸਜ਼ਾ ਹੋਵੇਗੀ। ਨਾਲ ਹੀ ਭਾਰੀ ਜੁਰਮਾਨਾ ਵੀ ਭਰਨਾ ਹੋਵੇਗਾ। ਇਸ ਨਿਯਮ ਦੇ ਖ਼ਿਲਾਫ਼ ਟਰੱਕ ਡਰਾਈਵਰਾਂ ਨੇ 3 ਦਿਨਾਂ ਦੀ ਹੜਤਾਲ ਕਰਨ ਦਾ ਐਲਾਨ ਕਰ ਦਿੱਤਾ ਹੈ।

ਇਹ ਵੀ ਪੜ੍ਹੋ - ਨਵੇਂ ਸਾਲ 'ਤੇ ਗੈਸ ਸਿਲੰਡਰ ਸਸਤਾ, ਕਾਰ ਖਰੀਦਣੀ ਹੋਈ ਮਹਿੰਗੀ, ਜਾਣੋ ਹੋਰ ਕੀ-ਕੀ ਬਦਲਿਆ...

ਟਰੱਕ ਡਰਾਈਵਰਾਂ ਦੀ ਹੜਤਾਲ ਕਾਰਨ ਮਹਿੰਗਾਈ ਵਧਣ ਦਾ ਖਤਰਾ ਵਧ ਗਿਆ ਹੈ। ਇਕੱਲੇ ਮੁੰਬਈ ਵਿਚ ਰੋਜ਼ਾਨਾ 1.20 ਲੱਖ ਟਰੱਕ ਅਤੇ ਕੰਟੇਨਰਸ ਐੱਮ. ਐੱਮ. ਆਰ. ਰੀਜ਼ਨ ’ਚ ਆਉਂਦੇ ਹਨ। ਇਸ ਹੜਤਾਲ ਦਾ ਅਸਰ ਮਹਾਰਾਸ਼ਟਰ ਤੋਂ ਇਲਾਵਾ ਮੱਧ ਪ੍ਰਦੇਸ਼, ਗੁਜਰਾਤ, ਹਿਮਾਚਲ, ਉੱਤਰ ਪ੍ਰਦੇਸ਼ ਤੋਂ ਲੈ ਕੇ ਬਿਹਾਰ ਸਮੇਤ ਦੇਸ਼ ਦੇ ਕਈ ਹਿੱਸਿਆਂ ’ਚ ਦੇਖਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ - ਰਾਇਲ ਐਨਫੀਲਡ ਨੂੰ ਖ਼ਰਾਬ ਮੋਟਰਸਾਈਕਲ ਵੇਚਣਾ ਪਿਆ ਮਹਿੰਗਾ, ਹੁਣ ਗਾਹਕ ਨੂੰ ਦੇਵੇਗਾ ਇੰਨਾ ਮੁਆਵਜ਼ਾ

ਟਰਾਂਸਪੋਰਟ ਬਾਡੀ ਮੁਤਾਬਕ ਇਕ ਦਿਨ ਦੀ ਹੜਤਾਲ ਨਾਲ ਕਰੀਬ 120 ਤੋਂ 150 ਕਰੋੜ ਰੁਪਏ ਦੇ ਕਾਰੋਬਾਰ ’ਤੇ ਅਸਰ ਹੁੰਦਾ ਹੈ। ਅਜਿਹੇ ਵਿਚ 3 ਦਿਨਾਂ ਦੀ ਹੜਤਾਲ ਨਾਲ 450 ਕਰੋੜ ਰੁਪਏ ਦੇ ਨੁਕਸਾਨ ਦਾ ਖਦਸ਼ਾ ਹੈ। ਇਸ ਹੜਤਾਲ ਕਾਰਨ ਦੇਸ਼ ਭਰ ਵਿਚ ਮਹਿੰਗਾਈ ਵਧਣ ਦਾ ਖਤਰਾ ਵਧ ਗਿਆ ਹੈ। ਉੱਥੇ ਹੀ ਲੋਕਾਂ ਨੂੰ ਪੈਟਰੋਲ-ਡੀਜ਼ਲ ਦੀ ਚਿੰਤਾ ਵੀ ਸਤਾਉਣ ਲੱਗੀ ਹੈ। ਦਰਅਸਲ ਟਰਾਂਸਪੋਰਟ ਵਿਚ ਟਰੱਕ ਇਕ ਅਜਿਹਾ ਮਾਧਿਅਮ ਹੈ, ਜਿਸ ਦੇ ਰਾਹੀਂ ਫਲ-ਸਬਜ਼ੀ ਤੋਂ ਲੈ ਕੇ ਲੋੜ ਦੇ ਸਾਰੇ ਸਾਮਾਨ ਇਕ ਸੂਬੇ ਤੋਂ ਦੂਜੇ ਸੂਬੇ ’ਚ ਪਹੁੰਚਾਏ ਜਾਂਦੇ ਹਨ। ਹੁਣ ਡਰਾਈਵਰਾਂ ਦੀ ਹੜਤਾਲ ਕਾਰਨ ਦੇਸ਼ ਭਰ ਵਿਚ ਚੱਕਾ ਜਾਮ ਦੀ ਸਥਿਤੀ ਆ ਗਈ ਹੈ।

ਇਹ ਵੀ ਪੜ੍ਹੋ - ਮੈਕਸੀਕੋ 'ਚ ਵੱਡੀ ਵਾਰਦਾਤ: ਪਾਰਟੀ 'ਚ ਬੰਦੂਕਧਾਰੀਆਂ ਨੇ ਚਲਾਈਆਂ ਗੋਲੀਆਂ, 6 ਲੋਕਾਂ ਦੀ ਮੌਤ

ਵਧ ਸਕਦੀ ਹੈ ਮਹਿੰਗਾਈ 
ਪੈਟਰੋਲ ਪੰਪ ਐਸੋਸੀਏਸ਼ਨ ਮੁਤਾਬਕ 3-4 ਦਿਨਾਂ ਦੀ ਹੜਤਾਲ ਦਾ ਅਸਰ ਪੂਰੇ ਦੇਸ਼ 'ਚ ਦੇਖਣ ਨੂੰ ਮਿਲ ਸਕਦਾ ਹੈ। ਹਾਲਾਂਕਿ ਦੋਪਹੀਆ ਵਾਹਨ ਮਾਲਕ 3-4 ਦਿਨਾਂ ਲਈ ਪੈਟਰੋਲ ਦਾ ਸਟਾਕ ਕਰ ਸਕਦੇ ਹਨ ਪਰ ਸਮੱਸਿਆ ਵੱਡੇ ਵਾਹਨਾਂ ਅਤੇ ਚਾਰ ਪਹੀਆ ਵਾਹਨਾਂ ਲਈ ਹੈ, ਕਿਉਂਕਿ ਜੇਕਰ ਹੜਤਾਲ ਜ਼ਿਆਦਾ ਦੇਰ ਤੱਕ ਜਾਰੀ ਰਹੀ ਤਾਂ ਸਾਡਾ ਸਟਾਕ ਖ਼ਤਮ ਹੋ ਜਾਵੇਗਾ। ਜਦੋਂ ਪੰਪ 'ਤੇ ਪੈਟਰੋਲ-ਡੀਜ਼ਲ ਨਹੀਂ ਮਿਲੇਗਾ ਤਾਂ ਇਸ ਦਾ ਅਸਰ ਹਰ ਪਾਸੇ ਦੇਖਣ ਨੂੰ ਮਿਲੇਗਾ। ਇਸ ਦੇ ਨਾਲ ਹੀ ਟਰੱਕ ਡਰਾਈਵਰਾਂ ਦੀ ਹੜਤਾਲ ਕਾਰਨ ਫਲਾਂ ਅਤੇ ਸਬਜ਼ੀਆਂ ਸਮੇਤ ਸਾਰੀਆਂ ਖਾਣ-ਪੀਣ ਵਾਲੀਆਂ ਵਸਤੂਆਂ ਦੀ ਸਪਲਾਈ ਠੱਪ ਹੋਣ ਦਾ ਖ਼ਤਰਾ ਵਧ ਜਾਵੇਗਾ। ਇਸ ਕਾਰਨ ਮਹਿੰਗਾਈ ਵਧਣ ਦਾ ਖ਼ਤਰਾ ਵਧ ਜਾਵੇਗਾ।

ਇਹ ਵੀ ਪੜ੍ਹੋ - ਗੁਜਰਾਤ ਦਾ ਡੇਅਰੀ ਸੈਕਟਰ ਕਰ ਰਿਹੈ ਤਰੱਕੀ, 36 ਲੱਖ ਕਿਸਾਨਾਂ ਨੂੰ ਰੋਜ਼ਾਨਾ ਮਿਲਦੇ ਨੇ 200 ਕਰੋੜ ਰੁਪਏ, ਜਾਣੋ ਕਿਵੇਂ

ਡਰਾਈਵਰਾਂ ਨੂੰ ਕੀ ਸਮੱਸਿਆ ਹੈ?
ਹਿੱਟ ਐਂਡ ਰਨ ਮਾਮਲੇ ਵਿੱਚ ਨਵੇਂ ਕਾਨੂੰਨ ਦੇ ਤਹਿਤ ਜੇਕਰ ਕੋਈ ਵਿਅਕਤੀ ਕਿਸੇ ਦੇ ਵਾਹਨ ਨਾਲ ਟਕਰਾ ਜਾਂਦਾ ਹੈ ਅਤੇ ਵਾਹਨ ਮਾਲਕ ਮੌਕੇ ਤੋਂ ਭੱਜ ਜਾਂਦਾ ਹੈ ਤਾਂ ਭਾਰੀ ਜੁਰਮਾਨੇ ਦੇ ਨਾਲ-ਨਾਲ ਸਜ਼ਾ ਦੀ ਵਿਵਸਥਾ ਹੈ। ਇਸ ਦੇ ਨਾਲ ਹੀ ਜੇਕਰ ਵਾਹਨ ਨਾਲ ਟਕਰਾਉਣ ਵਾਲਾ ਵਿਅਕਤੀ ਗ਼ਲਤ ਤਰੀਕੇ ਨਾਲ ਵਾਹਨ ਦੇ ਸਾਹਮਣੇ ਆ ਜਾਂਦਾ ਹੈ ਜਾਂ ਗ਼ਲਤ ਤਰੀਕੇ ਨਾਲ ਸੜਕ ਪਾਰ ਕਰਦਾ ਹੈ ਤਾਂ ਅਜਿਹੇ 'ਚ ਡਰਾਈਵਰ ਨੂੰ ਰਾਹਤ ਮਿਲੇਗੀ। ਹਾਲਾਂਕਿ ਅਜਿਹੇ ਮਾਮਲਿਆਂ 'ਚ 5 ਸਾਲ ਦੀ ਸਜ਼ਾ ਦੀ ਵਿਵਸਥਾ ਵੀ ਕੀਤੀ ਗਈ ਹੈ। ਇਸ ਵਿਵਸਥਾ ਕਾਰਨ ਡਰਾਈਵਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਨਵੇਂ ਕਾਨੂੰਨ ਮੁਤਾਬਕ ਸਾਨੂੰ 5 ਸਾਲ ਦੀ ਸਜ਼ਾ ਭੁਗਤਣੀ ਪਵੇਗੀ ਭਾਵੇਂ ਸਾਡੀ ਕੋਈ ਕਸੂਰ ਨਾ ਹੋਵੇ।

ਇਹ ਵੀ ਪੜ੍ਹੋ - ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ : ਆਲੀਸ਼ਾਨ ਘਰ 'ਚੋਂ ਭਾਰਤੀ ਜੋੜੇ ਤੇ ਧੀ ਦੀ ਮਿਲੀ ਲਾਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News