ਵਧ ਰਹੀ ਬੇਰੋਜ਼ਗਾਰੀ ਦਰਮਿਆਨ 2 ਮਹੀਨਿਆਂ ’ਚ 417 ਕੰਪਨੀਆਂ ਨੇ 1.2 ਲੱਖ ਤੋਂ ਵੱਧ ਕਰਮਚਾਰੀਆਂ ਨੂੰ ਕੱਢਿਆ

Tuesday, Feb 28, 2023 - 02:45 PM (IST)

ਵਧ ਰਹੀ ਬੇਰੋਜ਼ਗਾਰੀ ਦਰਮਿਆਨ 2 ਮਹੀਨਿਆਂ ’ਚ 417 ਕੰਪਨੀਆਂ ਨੇ 1.2 ਲੱਖ ਤੋਂ ਵੱਧ ਕਰਮਚਾਰੀਆਂ ਨੂੰ ਕੱਢਿਆ

ਨਵੀਂ ਦਿੱਲੀ (ਅਨਸ) – ਸਾਲ 2023 ਟੈੱਕ ਕਰਮਚਾਰੀਆਂ ਲਈ ਸਭ ਤੋਂ ਖਰਾਬ ਸਾਲ ਸਾਬਤ ਹੋਣ ਵਾਲਾ ਹੈ। ਸਿਰਫ 2 ਮਹੀਨਿਆਂ ’ਚ 417 ਕੰਪਨੀਆਂ ਨੇ ਗਲੋਬਲ ਪੱਧਰ ’ਤੇ 1.2 ਲੱਖ ਤੋਂ ਵੱਧ ਕਰਮਚਾਰੀਆਂ ਦੀ ਛਾਂਟੀ ਕਰ ਦਿੱਤੀ ਹੈ। ਛਾਂਟੀ ਟ੍ਰੈਕਿੰਗ ਸਾਈਟ ਲੇਆਫਿਸ. ਐੱਫ. ਵਾਈ. ਆਈ. ਦੇ ਅੰਕੜਿਆਂ ਮੁਤਾਬਕ 1,046 ਟੈੱਕ ਕੰਪਨੀਆਂ (ਬਿੱਗ ਟੈੱਕ ਤੋਂ ਲੈ ਕੇ ਸਟਾਰਟਅਪਸ ਤੱਕ) ਨੇ 2022 ’ਚ 1.61 ਲੱਖ ਤੋਂ ਵੱਧ ਕਰਮਚਾਰੀਆਂ ਦੀ ਛਾਂਟੀ ਕੀਤੀ। ਇਕੱਲੇ ਜਨਵਰੀ ’ਚ ਗਲੋਬਲ ਪੱਧਰ ’ਤੇ ਕਰੀਬ 1 ਲੱਖ ਟੈੱਕ ਕਰਮਚਾਰੀਆਂ ਨੇ ਨੌਕਰੀ ਗੁਆ ਦਿੱਤੀ, ਜਿਸ ’ਚ ਐਮਾਜ਼ੋਨ, ਮਾਈਕ੍ਰੋਸਾਫਟ, ਗੂਗਲ, ਸੇਲਸਫੋਰਸ ਵਰਗੀਆਂ ਕੰਪਨੀਆਂ ਸ਼ਾਮਲ ਹਨ।

ਇਹ ਵੀ ਪੜ੍ਹੋ : 60 ਸਾਲਾਂ ਬਾਅਦ ਬਦਲਿਆ Nokia ਨੇ ਆਪਣਾ ਲੋਗੋ, ਜਾਣੋ ਬਦਲਾਅ ਦਾ ਕਾਰਨ

ਕੁੱਲ ਮਿਲਾ ਕੇ ਲਗਭਗ 3 ਲੱਖ ਟੈੱਕ ਕਰਮਚਾਰੀਆਂ ਨੇ ਹੁਣ 2022 ’ਚ ਅਤੇ ਇਸ ਸਾਲ ਫਰਵਰੀ ਤੱਕ ਨੌਕਰੀ ਗੁਆ ਦਿੱਤੀ ਹੈ। ਵੱਡੀਆਂ ਟੈੱਕ ਕੰਪਨੀਆਂ ਨੇ ਇਸ ਕਦਮ ਦੇ ਪਿੱਛੇ ਵੱਖ-ਵੱਖ ਕਾਰਣਾਂ ਓਵਰ-ਹਾਇਰਿੰਗ, ਅਨਿਸ਼ਚਿਤ ਗਲੋਬਲ ਮੈਕਰੋਇਕਨੌਮਿਕ ਸਥਿਤੀਆਂ, ਕੋਵਿਡ-19 ਮਹਾਮਾਰੀ ਤੋਂ ਮਜ਼ਬੂਤ ਟੇਲਵਿੰਡਸ ਦਾ ਹਵਾਲਾ ਦਿੱਤਾ ਹੈ। ਮੇਟਾ ਨੇ ਕਥਿਤ ਤੌਰ ’ਤੇ ਪ੍ਰਦਰਸ਼ਨ ਸਮੀਖਿਆ ਦੇ ਇਕ ਨਵੇਂ ਦੌਰ ’ਚ ਹਜ਼ਾਰਾਂ ਕਰਮਚਾਰੀਆਂ ਨੂੰ ਸਬ-ਪਾਰ ਰੇਟਿੰਗ ਦਿੱਤੀ ਹੈ, ਜਿਸ ਨਾਲ ਕੰਪਨੀ ’ਚ ਹੋਰ ਛਾਂਟੀ ਲਈ ਮੰਚ ਤਿਆਰ ਹੋ ਗਿਆ ਹੈ। ਸਵੀਡਿਸ਼ ਟੈਲੀਕਾਮ ਗਿਅਰ ਨਿਰਮਾਤਾ ਏਰਿਕਸਨ ਚੱਲ ਰਹੇ ਗਲੋਬਲ ਵਿਆਪਕ ਆਰਥਿਕ ਹਾਲਾਤਾਂ ’ਚ ਲਾਗਤ ’ਚ ਕਟੌਤੀ ਕਰਨ ਲਈ ਆਪਣੇ ਲਗਭਗ 8 ਫੀਸਦੀ ਵਰਕ ਫੋਰਸ, ਯਾਨੀ ਲਗਭਗ 8,500 ਕਰਮਚਾਰੀਆਂ ਦੀ ਛਾਂਟੀ ਕਰ ਰਿਹਾ ਹੈ। ਗਲੋਬਲ ਕੰਸਲਟਿੰਗ ਫਰਮ ਮੈਕਿਨਸੇ ਐਂਡ ਕੰਪਨੀ ਕਥਿਤ ਤੌਰ ’ਤੇ ਸਭ ਤੋਂ ਵੱਡੀ ਛਾਂਟੀ ’ਚੋਂ ਇਕ ’ਚ ਲਗਭਗ 2,000 ਨੌਕਰੀਆਂ ਨੂੰ ਖਤਮ ਕਰਨ ਦੀ ਯੋਜਨਾ ਬਣਾ ਰਹੀ ਹੈ।

ਇਹ ਵੀ ਪੜ੍ਹੋ : PM ਮੋਦੀ ਨੇ 8 ਕਰੋੜ ਕਿਸਾਨਾਂ ਦੇ ਬੈਂਕ ਖਾਤਿਆਂ 'ਚ ਟਰਾਂਸਫਰ ਕੀਤੇ 16,000 ਕਰੋੜ ਰੁਪਏ

ਇਕ ਹੋਰ ਪ੍ਰਮੁੱਖ ਕੰਸਲਟਿੰਗ ਫਰਮ ਕੇ. ਪੀ. ਐੱਮ. ਜੀ. ਆਪਣੇ 2 ਫੀਸਦੀ ਵਰਕਫੋਰਸ ਦੀ ਛਾਂਟੀ ਕਰ ਰਹੀ ਹੈ, ਜੋ ਆਪਣੇ ਸਲਾਹ ਕਾਰੋਬਾਰ ’ਚ ਤੇਜ਼ ਮੰਦੀ ਕਾਰਣ ਅਮਰੀਕਾ ’ਚ ਲਗਭਗ 700 ਕਰਮਚਾਰੀਆਂ ਨੂੰ ਪ੍ਰਭਾਵਿਤ ਕਰੇਗਾ। ਕਲਾਊਡ ਇਨਫ੍ਰਾਸਟ੍ਰਕਚਰ ਪ੍ਰੋਵਾਈਡਰ ਡਿਜੀਟਲ ਓਸ਼ਨ ਆਪਣੇ ਕਰਮਚਾਰੀਆਂ ਦੇ ਲਗਭਗ 11 ਫੀਸਦੀ ਜਾਂ ਲਗਭਗ 200 ਕਰਮਚਾਰੀਆਂ ਦੀ ਛਾਂਟੀ ਕਰ ਰਿਹਾ ਹੈ।

ਇਹ ਵੀ ਪੜ੍ਹੋ : ਵਿਸ਼ਵ ਦਾ ਸਭ ਤੋਂ ਮਹਿੰਗਾ ਸਟਾਕ ਬਰਕਸ਼ਾਇਰ ਹੈਥਵੇ ਘਾਟੇ ਵਿੱਚ, ਵਾਰੇਨ ਬਫੇਟ ਨੇ ਸਰਕਾਰ ਨੂੰ ਦਿੱਤੀ ਸਲਾਹ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News