ਤਿਉਹਾਰਾਂ ਦੇ ਸੀਜ਼ਨ 'ਚ ਜ਼ਬਰਦਸਤ ਵਿਕਰੀ ਦੀ ਉਮੀਦ, 40 ਤੋਂ 50 ਫ਼ੀਸਦੀ ਹੋਵੇਗੀ ਉਤਪਾਦਾਂ ਦੀ ਵਿਕਰੀ

Friday, Aug 25, 2023 - 02:54 PM (IST)

ਬਿਜ਼ਨੈੱਸ ਡੈਸਕ : ਅਗਲੇ ਹਫ਼ਤੇ ਓਨਮ ਅਤੇ ਰੱਖੜੀ ਦਾ ਤਿਉਹਾਰ ਆ ਰਿਹਾ ਹੈ, ਜਿਸ ਤੋਂ ਬਾਅਦ ਬਾਕੀ ਦੇ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਜਾਵੇਗਾ। ਇਸ ਦੌਰਾਨ ਸਾਰੀਆਂ ਕੰਪਨੀਆਂ ਉਮੀਦ ਕਰ ਰਹੀਆਂ ਹਨ ਕਿ ਇਸ ਸਾਲ ਤਿਉਹਾਰਾਂ ਦੇ ਮੱਦੇਨਜ਼ਰ ਉਨ੍ਹਾਂ ਦੇ ਉਤਪਾਦਾਂ ਦੀ ਵਿਕਰੀ ਬਹੁਤ ਵਧੇਗੀ। ਕੰਜ਼ਿਊਮਰ ਡਿਊਰੇਬਲ ਕੰਪਨੀਆਂ ਨੂੰ ਉਮੀਦ ਹੈ ਕਿ ਇਨ੍ਹਾਂ ਤਿਉਹਾਰਾਂ ਦੌਰਾਨ ਉਨ੍ਹਾਂ ਦੇ ਪ੍ਰੀਮੀਅਮ ਉਤਪਾਦਾਂ ਦੀ ਵਿਕਰੀ 40 ਤੋਂ 50 ਫ਼ੀਸਦੀ ਤੱਕ ਵਧੇਗੀ। ਉਪਕਰਣ ਨਿਰਮਾਤਾ ਇਹ ਵੀ ਮੰਨ ਰਹੇ ਹਨ ਕਿ ਫਰਿੱਜ ਅਤੇ ਏਅਰ ਕੰਡੀਸ਼ਨਰ ਵਰਗੇ ਕੂਲਿੰਗ ਉਪਕਰਣ, ਜੋ ਇਸ ਸਾਲ ਬੇਮੌਸਮੀ ਬਾਰਸ਼ ਕਾਰਨ ਘੱਟ ਵਿਕ ਗਏ ਸਨ, ਤਿਉਹਾਰਾਂ 'ਤੇ ਚੰਗੀ ਵਿਕਰੀ ਕਰਨਗੇ। 

ਇਹ ਵੀ ਪੜ੍ਹੋ : ਖੰਡ ਐਕਸਪੋਰਟ ਨੂੰ ਲੈ ਕੇ ਭਾਰਤ ਲੈ ਸਕਦੈ ਵੱਡਾ ਫ਼ੈਸਲਾ, 5 ਮਹੀਨਿਆਂ ਦੇ ਉੱਚ ਪੱਧਰ ’ਤੇ ਪਹੁੰਚੀ ਮਹਿੰਗਾਈ

ਗੋਦਰੇਜ ਐਪਲਾਇੰਸ ਦੇ ਕਾਰੋਬਾਰੀ ਮੁਖੀ ਅਤੇ ਕਾਰਜਕਾਰੀ ਉਪ ਪ੍ਰਧਾਨ ਕਮਲ ਨੰਦੀ ਨੇ ਕਿਹਾ, “ਜੇਕਰ ਓਨਮ ਦਾ ਕੋਈ ਸੰਕੇਤ ਹੈ, ਤਾਂ ਉਹ ਖ਼ਾਸ ਤੌਰ 'ਤੇ ਪ੍ਰੀਮੀਅਮ ਸ਼੍ਰੈਣੀ ਲਈ ਤਿਉਹਾਰੀ ਸੀਜ਼ਨ ਚੰਗਾ ਰਹੇਗਾ। ਅਸੀਂ ਸਤੰਬਰ 'ਚ ਕਈ ਉਤਪਾਦ ਪੇਸ਼ ਕਰਨ ਵਾਲੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਦੇ ਤਿਉਹਾਰੀ ਸੀਜ਼ਨ 'ਚ ਪ੍ਰੀਮੀਅਮ ਉਤਪਾਦਾਂ ਦੀ ਵਿਕਰੀ ਪਿਛਲੇ ਸਾਲ ਦੇ ਮੁਕਾਬਲੇ 40 ਫ਼ੀਸਦੀ ਵਧਣ ਦੀ ਉਮੀਦ ਹੈ। ਦੂਜੇ ਪਾਸੇ ਜ਼ਿਆਦਾ ਵਿਕਣ ਵਾਲੇ ਉਤਪਾਦਾਂ ਦੀਆਂ ਸ਼੍ਰੇਣੀਆਂ ਵਿੱਚ ਵਿਕਰੀ ਸਿਰਫ਼ 20 ਫ਼ੀਸਦੀ ਤੱਕ ਵਧਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : ਚੰਦਰਯਾਨ-3 ਦੀ ਕਾਮਯਾਬੀ ਨਾਲ ਸ਼ੇਅਰ ਬਾਜ਼ਾਰ 'ਚ ਆਈ ਤੇਜ਼ੀ, ਇਸ ਕੰਪਨੀ ਦੇ ਸ਼ੇਅਰਾਂ 'ਚ ਹੋਇਆ ਜ਼ਬਰਦਸਤ ਵਾਧਾ

ਟੈਲੀਵਿਜ਼ਨ ਬਣਾਉਣ ਵਾਲੀ ਕੰਪਨੀ ਸੁਪਰ ਪਲਾਸਟ੍ਰੋਨਿਕਸ ਪ੍ਰਾਈਵੇਟ ਲਿਮਟਿਡ (SPPL) ਨੇ ਵੀ ਤਿਉਹਾਰ 'ਤੇ ਮੰਗ ਵਧਣ ਦੀ ਉਮੀਦ ਵਿੱਚ ਟੀਵੀ ਪੈਨਲਾਂ ਦੇ ਉਤਪਾਦਨ ਵਿੱਚ 20 ਤੋਂ 30 ਫ਼ੀਸਦੀ ਦਾ ਵਾਧਾ ਕੀਤਾ ਹੈ। ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਅਵਨੀਤ ਸਿੰਘ ਮਾਰਵਾਹ ਨੇ ਕਿਹਾ, 'ਇਸ ਸਾਲ ਤਿਉਹਾਰਾਂ ਦਾ ਸੀਜ਼ਨ ਚੰਗਾ ਰਹਿ ਸਕਦਾ ਹੈ, ਕਿਉਂਕਿ ਸਾਰਾ ਸਾਲ ਬਾਜ਼ਾਰ 'ਚ ਝਟਕੇ ਲੱਗਦੇ ਰਹੇ ਹਨ। ਕ੍ਰਿਕਟ ਦੇ ਦੋ ਵੱਡੇ ਟੂਰਨਾਮੈਂਟ ਵਿਸ਼ਵ ਕੱਪ ਅਤੇ ਏਸ਼ੀਆ ਕੱਪ ਹੋਣ ਜਾ ਰਹੇ ਹਨ, ਜਿਸ ਨਾਲ ਟੀਵੀ ਦੀ ਵਿਕਰੀ ਤੇਜ਼ ਹੋ ਸਕਦੀ ਹੈ। ਕੰਪਨੀ ਕੋਲ ਕੋਡਕ, ਥਾਮਸਨ, ਬਲੂਪੰਕਟ ਅਤੇ ਵ੍ਹਾਈਟ-ਵੈਸਟਿੰਗਹਾਊਸ ਵਰਗੇ ਬ੍ਰਾਂਡਾਂ ਦਾ ਲਾਇਸੰਸ ਹੈ ਅਤੇ ਇਹ ਇਨ੍ਹਾਂ ਬ੍ਰਾਂਡਾਂ ਦੇ ਟੀਵੀ ਤਿਆਰ ਕਰਦੀ ਹੈ। 

ਇਹ ਵੀ ਪੜ੍ਹੋ : G20 ਬੈਠਕ 'ਚ ਬੋਲੇ PM ਮੋਦੀ- 'ਦੁਨੀਆ ਭਾਰਤੀ ਅਰਥਵਿਵਸਥਾ ਨੂੰ ਵਿਸ਼ਵਾਸ ਭਰੀਆਂ ਨਜ਼ਰਾਂ ਨਾਲ ਦੇਖ ਰਹੀ ਹੈ'

ਐੱਫਐੱਮਸੀਜੀ ਸੈਕਟਰ ਵਿੱਚ ਵਿਕਰੀ ਦੇ ਲਿਹਾਜ਼ ਨਾਲ ਪਾਰਲੇ ਉਤਪਾਦਾਂ ਲਈ ਇਹ ਸਾਲ ਬਹੁਤ ਵਧੀਆ ਲੱਗ ਰਿਹਾ ਹੈ। ਕੰਪਨੀ ਦੇ ਸੀਨੀਅਰ ਕੈਟਾਗਰੀ ਦੇ ਮੁਖੀ ਮਯੰਕ ਸ਼ਾਹ ਨੇ ਕਿਹਾ, "ਇਸ ਸਾਲ ਸ਼ਹਿਰੀ ਅਤੇ ਗ੍ਰਾਮੀਣ ਦੋਵਾਂ ਬਾਜ਼ਾਰਾਂ ਦਾ ਪ੍ਰਦਰਸ਼ਨ ਚੰਗਾ ਹੋਣਾ ਚਾਹੀਦਾ ਹੈ, ਕਿਉਂਕਿ ਮਹਿੰਗਾਈ ਵਿੱਚ ਨਰਮੀ ਆਈ ਹੈ ਅਤੇ ਮੰਗ 'ਚ ਵਾਧਾ ਹੋਇਆ ਹੈ।" ਵਿਕਰੀ ਨਾਲ ਸਾਨੂੰ ਮੁੱਲ ਦੇ ਹਿਸਾਬ ਨਾਲ 10 ਤੋਂ 11 ਫ਼ੀਸਦੀ ਅਤੇ ਮਾਤਰਾ ਦੇ ਹਿਸਾਬ ਨਾਲ 4 ਤੋਂ 5 ਫ਼ੀਸਦੀ ਦੇ ਵਾਧੇ ਦੀ ਉਮੀਦ ਹੈ। ਇਸ ਸਾਲ ਇਹ ਤਿਉਹਾਰ ਕੁੱਲ 83 ਦਿਨ ਚੱਲੇਗਾ ਜਦਕਿ ਪਿਛਲੇ ਸਾਲ ਤਿਉਹਾਰਾਂ ਦਾ ਸੀਜ਼ਨ ਸਿਰਫ਼ 71 ਦਿਨਾਂ ਦਾ ਸੀ।

ਇਹ ਵੀ ਪੜ੍ਹੋ : ਲਖਨਊ ਤੋਂ ਸ਼ਾਰਜਾਹ ਜਾ ਰਹੇ ਜਹਾਜ਼ 'ਚ 23 ਸਾਲਾ ਨੌਜਵਾਨ ਨੂੰ ਪਿਆ ਦੌਰਾ, ਜੈਪੁਰ ’ਚ ਹੋਈ ਐਮਰਜੈਂਸੀ ਲੈਂਡਿੰਗ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News