ਟਮਾਟਰ ਤੋਂ ਬਾਅਦ ਪਿਆਜ਼ ਦੀਆਂ ਕੀਮਤਾਂ ਵਧਣ ਦੀ ਸੰਭਾਵਨਾ, ਸਰਕਾਰ ਨੇ ਚੁੱਕਿਆ ਵੱਡਾ ਕਦਮ

Saturday, Aug 19, 2023 - 09:17 PM (IST)

ਨਵੀਂ ਦਿੱਲੀ (ਭਾਸ਼ਾ) : ਬਾਜ਼ਾਰ 'ਚ ਟਮਾਟਰ ਦੀਆਂ ਕੀਮਤਾਂ 'ਚ ਨਿਸ਼ਚਤ ਤੌਰ 'ਤੇ ਥੋੜ੍ਹੀ ਕਮੀ ਆਉਣੀ ਸ਼ੁਰੂ ਹੋ ਗਈ ਹੈ। ਟਮਾਟਰ ਅਜੇ ਵੀ 100 ਰੁਪਏ ਪ੍ਰਤੀ ਕਿਲੋ ਦੇ ਕਰੀਬ ਵਿਕ ਰਿਹਾ ਹੈ। ਇਸ ਦੌਰਾਨ ਪਿਆਜ਼ ਨੇ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ। ਪਿਆਜ਼ ਦੀਆਂ ਕੀਮਤਾਂ 'ਚ ਵੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਪਰ ਪਿਆਜ਼ ਦੀਆਂ ਕੀਮਤਾਂ ਟਮਾਟਰ ਵਾਂਗ ਨਾ ਵਧਣ, ਇਸ ਦੇ ਲਈ ਸਰਕਾਰ ਨੇ ਵੱਡਾ ਫ਼ੈਸਲਾ ਲਿਆ ਹੈ। ਇਕ ਨੋਟੀਫਿਕੇਸ਼ਨ ਵਿੱਚ ਸਰਕਾਰ ਨੇ ਸ਼ਨੀਵਾਰ ਨੂੰ ਪਿਆਜ਼ ਦੇ ਨਿਰਯਾਤ 'ਤੇ 40 ਫ਼ੀਸਦੀ ਡਿਊਟੀ ਲਗਾ ਦਿੱਤੀ ਹੈ ਤਾਂ ਜੋ ਕੀਮਤਾਂ ਵਿੱਚ ਵਾਧੇ ਨੂੰ ਰੋਕਣ ਅਤੇ ਘਰੇਲੂ ਬਾਜ਼ਾਰ 'ਚ ਸਪਲਾਈ ਵਿੱਚ ਸੁਧਾਰ ਕੀਤਾ ਜਾ ਸਕੇ। ਵਿੱਤ ਮੰਤਰਾਲੇ ਨੇ ਇਕ ਨੋਟੀਫਿਕੇਸ਼ਨ 'ਚ ਕਿਹਾ ਕਿ 31 ਦਸੰਬਰ 2023 ਤੱਕ ਪਿਆਜ਼ 'ਤੇ 40 ਫ਼ੀਸਦੀ ਨਿਰਯਾਤ ਡਿਊਟੀ ਲਗਾਈ ਗਈ ਹੈ।

ਇਹ ਵੀ ਪੜ੍ਹੋ : ਅਰੁਣਾ ਮਸੀਹ ਅਮਰੀਕੀ ਸੁਪਰੀਮ ਕੋਰਟ ਦੀ ਹੋਵੇਗੀ ਪਹਿਲੀ ਪੰਜਾਬੀ, ਭਾਰਤੀ ਅਮਰੀਕੀ ਤੇ ਦੱਖਣੀ ਏਸ਼ੀਆਈ ਜੱਜ

ਮੀਡੀਆ ਰਿਪੋਰਟ ਮੁਤਾਬਕ ਪਿਛਲੇ ਇਕ ਹਫ਼ਤੇ ’ਚ ਕੀਮਤਾਂ ਕਰੀਬ 60 ਫ਼ੀਸਦੀ ਤੱਕ ਵਧ ਚੁੱਕੀਆਂ ਹਨ। ਪਿਆਜ਼ ਪਿਛਲੇ ਹਫ਼ਤੇ 25-30 ਰੁਪਏ ਪ੍ਰਤੀ ਕਿਲੋ ਤੋਂ ਵਧ ਕੇ ਹੁਣ ਪ੍ਰਮੁੱਖ ਸ਼ਹਿਰਾਂ 'ਚ 40-45 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ। ਵੱਡੀਆਂ ਪ੍ਰਚੂਨ ਦੁਕਾਨਾਂ ’ਚ ਤਾਂ ਕੀਮਤ 50 ਰੁਪਏ ਪ੍ਰਤੀ ਕਿਲੋ ਤੱਕ ਪੁੱਜ ਚੁੱਕੀ ਹੈ। ਦੇਸ਼ ਵਿੱਚ ਪਿਆਜ਼ ਦੇ ਲੋੜੀਂਦੇ ਭੰਡਾਰ ਦੇ ਬਾਵਜੂਦ ਇਸ ਸਾਲ ਲੰਬੇ ਸਮੇਂ ਤੱਕ ਵਧੇਰੇ ਗਰਮੀ ਕਾਰਨ ਖਰਾਬ ਕੁਆਲਿਟੀ ਵਾਲੇ ਪਿਆਜ਼ ਦੀ ਭਰਮਾਰ ਕਾਰਨ ਚੰਗੀ ਕੁਆਲਿਟੀ ਦਾ ਪਿਆਜ਼ ਮਹਿੰਗਾ ਹੋ ਗਿਆ ਹੈ। ਦਿੱਲੀ ’ਚ ਸਬਜ਼ੀ ਵਿਕ੍ਰੇਤਾ 45 ਰੁਪਏ ਪ੍ਰਤੀ ਕਿਲੋ ਪਿਆਜ਼ ਵੇਚ ਰਹੇ ਹਨ। ਖਪਤਕਾਰ ਮਾਮਲਿਆਂ ਦੇ ਵਿਭਾਗ ਦੇ ਪ੍ਰਾਈਸ ਮਾਨੀਟਰਿੰਗ ਡਿਪਾਰਟਮੈਂਟ ਮੁਤਾਬਕ ਇਸ ਮਹੀਨੇ ਉੱਤਰ ਭਾਰਤ ਵਿੱਚ ਪਿਆਜ਼ ਦੀ ਥੋਕ ਕੀਮਤ 'ਚ 1000 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ : 27 ਸਾਲ ਦੀ ਨੌਕਰੀ 'ਚ ਇਕ ਦਿਨ ਦੀ ਵੀ ਨਹੀਂ ਲਈ ਛੁੱਟੀ, ਇਨਾਮ 'ਚ ਮਿਲੀ ਟਾਫੀ... ਫਿਰ ਹੋਇਆ ਕੁਝ ਅਜਿਹਾ

ਘਰੇਲੂ ਸਪਲਾਈ ਨੂੰ ਯਕੀਨੀ ਬਣਾਉਣ ਲਈ ਲਗਾਈ ਨਿਰਯਾਤ ਡਿਊਟੀ

ਦੱਸ ਦੇਈਏ ਕਿ ਨਿਰਯਾਤ ਡਿਊਟੀ ਇਹ ਯਕੀਨੀ ਬਣਾਉਣ ਵਿੱਚ ਮਦਦ ਕਰ ਸਕਦੀ ਹੈ ਕਿ ਵਸਤੂਆਂ ਦਾ ਕੁਝ ਹਿੱਸਾ ਘਰੇਲੂ ਬਾਜ਼ਾਰ ਵਿੱਚ ਉਪਲਬਧ ਰਹੇ। ਬਹੁਤ ਜ਼ਿਆਦਾ ਨਿਰਯਾਤ ਨੂੰ ਨਿਰਉਤਸ਼ਾਹਿਤ ਕਰਕੇ ਸਰਕਾਰ ਦੇਸ਼ ਵਿੱਚ ਵਸਤੂਆਂ ਦੀ ਕਮੀ ਨੂੰ ਰੋਕ ਸਕਦੀ ਹੈ ਅਤੇ ਇਹ ਯਕੀਨੀ ਬਣਾ ਸਕਦੀ ਹੈ ਕਿ ਸਥਾਨਕ ਖਪਤਕਾਰਾਂ ਲਈ ਜ਼ਰੂਰੀ ਵਸਤਾਂ ਦੀ ਲੋੜੀਂਦੀ ਸਪਲਾਈ ਹੋਵੇ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Mukesh

Content Editor

Related News