PF ਨਿਕਾਸੀ ’ਤੇ TDS ਛੋਟ ਲਈ ਹੁਣ ਭਰਨਾ ਪਵੇਗਾ ਇਹ ਫਾਰਮ, ਜਾਣੋ ਨਿਯਮ
Wednesday, Oct 14, 2026 - 12:28 PM (IST)
ਬਿਜ਼ਨੈੱਸ ਡੈਸਕ - ਕਰਮਚਾਰੀ ਭਵਿੱਖ ਨਿਧੀ (ਈ. ਪੀ. ਐੱਫ.) ਤੋਂ ਪੈਸਾ ਕੱਢਵਾਉਣ ਵਾਲੇ ਕਰਮਚਾਰੀਆਂ ਲਈ ਟੈਕਸ ਕਟੌਤੀ ਨਾਲ ਜੁੜੀ ਪ੍ਰਕਿਰਿਆ ’ਚ ਬਦਲਾਅ ਕੀਤਾ ਗਿਆ ਹੈ। ਟੈਕਸ ਸਾਲ 2026-27 ਤੋਂ ਟੀ. ਡੀ. ਐੱਸ. (ਸਰੋਤ ’ਤੇ ਟੈਕਸ ਕਟੌਤੀ) ਤੋਂ ਛੋਟ ਲਈ ਪੁਰਾਣੇ ਫਾਰਮ 15-ਜੀ ਅਤੇ 15-ਐੱਚ ਦੀ ਜਗ੍ਹਾ ਹੁਣ ਫਾਰਮ 121 ਜਮ੍ਹਾ ਕਰਵਾਉਣਾ ਪਵੇਗਾ। ਕਰਮਚਾਰੀ ਭਵਿੱਖ ਨਿਧੀ ਸੰਗਠਨ (ਈ. ਪੀ. ਐੱਫ. ਓ.) ਨੇ ਵੀ ਆਪਣੇ ਮੈਂਬਰਾਂ ਨੂੰ ਇਸ ਬਦਲਾਅ ਦੀ ਜਾਣਕਾਰੀ ਦਿੱਤੀ ਹੈ। ਹਾਲਾਂਕਿ ਨਵਾਂ ਫਾਰਮ ਭਰਨ ਦਾ ਮਤਲਬ ਇਹ ਨਹੀਂ ਹੈ ਕਿ ਪੀ. ਐੱਫ. ਤੋਂ ਕੱਢਵਾਈ ਗਈ ਪੂਰੀ ਰਕਮ ਖੁਦ ਟੈਕਸ ਮੁਕਤ ਹੋ ਜਾਵੇਗੀ।
ਇਹ ਵੀ ਪੜ੍ਹੋ : 35 ਲੱਖ ਦੀ Toyota Fortuner 'ਚੋਂ ਨਿਕਲ ਕੇ ਜਦੋਂ ਵਿਅਕਤੀ ਨੇ ਸੜਕ 'ਤੇ ਮਾਰਿਆ ਝਾੜੂ ਤਾਂ ... ਜਾਣੋ
2 ਪੁਰਾਣੇ ਫਾਰਮਾਂ ਦੀ ਜਗ੍ਹਾ ਇਕ ਸਾਂਝਾ ਐਲਾਨ ਪੱਤਰ
ਨਵੇਂ ਆਮਦਨ ਕਰ ਕਾਨੂੰਨ ਤਹਿਤ ਇਕ ਅਪ੍ਰੈਲ, 2026 ਤੋਂ ਫਾਰਮ 15-ਜੀ ਅਤੇ 15-ਐੱਚ ਨੂੰ ਮਿਲਾ ਕੇ ਫਾਰਮ 121 ਦੀ ਵਿਵਸਥਾ ਕੀਤੀ ਗਈ ਹੈ। ਪਹਿਲਾਂ 60 ਸਾਲ ਤੋਂ ਘੱਟ ਉਮਰ ਦੇ ਯੋਗ ਵਿਅਕਤੀ ਫਾਰਮ 15-ਜੀ ਅਤੇ 60 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸੀਨੀਅਰ ਨਾਗਰਿਕ ਫਾਰਮ 15-ਐੱਚ ਜਮ੍ਹਾ ਕਰਵਾਉਂਦੇ ਸਨ। ਹੁਣ ਦੋਵਾਂ ਦੀ ਜਗ੍ਹਾ ਇਕੋ ਸਾਂਝਾ ਐਲਾਨ ਪੱਤਰ ਵਰਤਿਆ ਜਾਵੇਗਾ।
ਇਹ ਵੀ ਪੜ੍ਹੋ : 15 ਅਕਤਬੂਰ ਤੱਕ ਪੂਰਾ ਕਰ ਲਓ EPFO ਨਾਲ ਜੁੜਿਆ ਇਹ ਕੰਮ, ਨਹੀਂ ਤਾਂ ਲੱਗ ਸਕਦੈ ਭਾਰੀ ਜੁਰਮਾਨਾ
ਫਾਰਮ 121 ਲਈ ਵੈਲਿਡ ਪੈਨ ਜ਼ਰੂਰੀ
ਈ. ਪੀ. ਐੱਫ. ਓ. ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਫਾਰਮ 121 ਜਮ੍ਹਾ ਕਰਵਾਉਣ ਲਈ ਵੈਲਿਡ ਸਥਾਈ ਖਾਤਾ ਨੰਬਰ (ਪੈਨ) ਹੋਣਾ ਲਾਜ਼ਮੀ ਹੈ। ਜੇਕਰ ਪੈਨ ਉਪਲੱਬਧ ਨਹੀਂ ਹੈ ਜਾਂ ਗਲਤ ਦਰਜ ਕੀਤਾ ਗਿਆ ਹੈ, ਤਾਂ ਐਲਾਨ ਇਨਵੈਲਿਡ ਮੰਨਿਆ ਜਾ ਸਕਦਾ ਹੈ ਅਤੇ ਨਿਯਮਾਂ ਅਨੁਸਾਰ ਵੱਧ ਦਰ ’ਤੇ ਟੀ. ਡੀ. ਐੱਸ. ਕੱਟਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਸ਼ਾਹਰੁਖ਼ ਖਾਨ ਦੇ ਨਾਂ 'ਤੇ Dubai 'ਚ ਬਣੇਗਾ ਲਗਜ਼ਰੀ ਰਿਹਾਇਸ਼ੀ ਪ੍ਰੋਜੈਕਟ, ਜਾਣੋ ਕਿੰਨੀ ਹੋਵੇਗੀ ਕੀਮਤ
ਕਿਸ ਨੂੰ ਮਿਲ ਸਕਦੀ ਹੈ ਟੀ. ਡੀ. ਐੱਸ. ਤੋਂ ਰਾਹਤ
ਫਾਰਮ 121 ਉਨ੍ਹਾਂ ਯੋਗ ਨਿਵਾਸੀ ਭਾਰਤੀ ਕਰਦਾਤਿਆਂ ਲਈ ਹੈ, ਜਿਨ੍ਹਾਂ ਦੀ ਸਬੰਧਤ ਵਿੱਤੀ ਸਾਲ ਦੀ ਅੰਦਾਜ਼ਨ ਕੁਲ ਆਮਦਨ ’ਤੇ ਟੈਕਸ ਦੇਣਦਾਰੀ ਜ਼ੀਰੋ ਹੈ ਅਤੇ ਜੋ ਨਿਰਧਾਰਿਤ ਸ਼ਰਤਾਂ ਪੂਰੀਆਂ ਕਰਦੇ ਹਨ।
ਇਹ ਵੀ ਪੜ੍ਹੋ : Kamal Haasan ਨੇ ਸੈਟੇਲਾਈਟ ਇੰਟਰਨੈੱਟ ਨੀਤੀ 'ਤੇ Elon Musk ਨੂੰ ਦਿੱਤਾ ਠੋਕਵਾਂ ਜਵਾਬ
ਪੀ. ਐੱਫ. ਨਿਕਾਸੀ ’ਤੇ ਕਦੋਂ ਲੱਗਦੈ ਟੀ. ਡੀ. ਐੱਸ.
ਆਮ ਤੌਰ ’ਤੇ 5 ਸਾਲ ਦੀ ਲਗਾਤਾਰ ਸੇਵਾ ਪੂਰੀ ਹੋਣ ਤੋਂ ਪਹਿਲਾਂ ਨਿਕਾਸੀ ਕਰਨ ’ਤੇ ਟੈਕਸ ਸਬੰਧੀ ਪ੍ਰਬੰਧ ਲਾਗੂ ਹੋ ਸਕਦੇ ਹਨ। ਨਿਰਧਾਰਿਤ ਸ਼ਰਤਾਂ ਤਹਿਤ 50,000 ਰੁਪਏ ਤੋਂ ਵੱਧ ਦੀ ਨਿਕਾਸੀ ’ਤੇ 10 ਫੀਸਦੀ ਟੀ. ਡੀ. ਐੱਸ. ਕੱਟਿਆ ਜਾ ਸਕਦਾ ਹੈ, ਜੇਕਰ ਵੈਲਿਡ ਪੈਨ ਉਪਲੱਬਧ ਹੋਵੇ।
ਇਹ ਵੀ ਪੜ੍ਹੋ : Aadhaar Card 'ਤੇ ਨਾਮ ਬਦਲਣ ਦੇ ਨਿਯਮ ਹੋਏ ਹੋਰ ਸਖ਼ਤ, UIDAI ਨੇ ਤੈਅ ਕੀਤੇ ਨਵੇਂ ਦਸਤਾਵੇਜ਼
ਫਾਰਮ ਭਰਨ ਤੋਂ ਪਹਿਲਾਂ ਨਿਯਮ ਸਮਝਣਾ ਜ਼ਰੂਰੀ
ਹੁਣ ਨਵੀਂ ਵਿਵਸਥਾ ’ਚ ਫਾਰਮ 121 ਦੀ ਵਰਤੋਂ ਹੋਵੇਗੀ। ਉੱਥੇ ਹੀ ਯੋਗਤਾ ਪੂਰੀ ਨਾ ਹੋਣ ’ਤੇ ਕਰਦਾਤਾ ਘੱਟ ਦਰ ’ਤੇ ਟੀ. ਡੀ. ਐੱਸ. ਕਟਵਾਉਣ ਲਈ ਲਾਗੂ ਪ੍ਰਬੰਧਾਂ ਤਹਿਤ ਅਰਜ਼ੀ ਦੇਣ ’ਤੇ ਵਿਚਾਰ ਕਰ ਸਕਦੇ ਹਨ। ਪੀ. ਐੱਫ. ਨਿਕਾਸੀ ਤੋਂ ਪਹਿਲਾਂ ਸੇਵਾ ਮਿਆਦ, ਨਿਕਾਸੀ ਦੀ ਰਕਮ ਅਤੇ ਟੈਕਸ ਦੇਣਦਾਰੀ ਦੀ ਜਾਂਚ ਕਰਨਾ ਜ਼ਰੂਰੀ ਹੈ, ਤਾਂ ਜੋ ਬਾਅਦ ’ਚ ਟੈਕਸ ਸਬੰਧੀ ਪ੍ਰੇਸ਼ਾਨੀ ਨਾ ਹੋਵੇ।
ਇਹ ਵੀ ਪੜ੍ਹੋ : ਝਟਕਾ! ਹੁਣ WhatsApp ਮੈਸੇਜ ਭੇਜਣ 'ਤੇ ਲੱਗੇਗਾ ਚਾਰਜ, 1 Oct ਤੋਂ ਲਾਗੂ ਹੋਣ ਜਾ ਰਹੇ ਨਿਯਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
