ਤਿੰਨ ਬੱਚਿਆਂ ਲਈ 3 ਸੁਪਰਸਟਾਰ ਬਿਜ਼ਨੈੱਸ! ਮੁਕੇਸ਼ ਅੰਬਾਨੀ ਇੰਝ ਕਰ ਸਕਦੇ ਨੇ ਰਿਲਾਇੰਸ ਦੀ ਵੰਡ

Thursday, Jan 06, 2022 - 02:26 PM (IST)

ਤਿੰਨ ਬੱਚਿਆਂ ਲਈ 3 ਸੁਪਰਸਟਾਰ ਬਿਜ਼ਨੈੱਸ! ਮੁਕੇਸ਼ ਅੰਬਾਨੀ ਇੰਝ ਕਰ ਸਕਦੇ ਨੇ ਰਿਲਾਇੰਸ ਦੀ ਵੰਡ

ਨਵੀਂ ਦਿੱਲੀ- ਭਾਰਤ ਤੇ ਏਸ਼ੀਆ ਦੇ ਸਭ ਤੋਂ ਵੱਡੇ ਰਈਸ ਮੁਕੇਸ਼ ਅੰਬਾਨੀ ਆਪਣੇ 217 ਅਰਬ ਡਾਲਰ ਦੇ ਕਾਰੋਬਾਰੀ ਸਾਮਰਾਜ ਨੂੰ ਅਗਲੀ ਪੀੜ੍ਹੀ ਦੇ ਹੱਥਾਂ 'ਚ ਸੌਂਪਣ ਦੀ ਤਿਆਰੀ ਕਰ ਰਹੇ ਹਨ। ਇਸ ਲਈ ਉਹ ਹਰ ਪਹਿਲੂ ਦਾ ਬਾਰੀਕੀ ਨਾਲ ਅਧਿਐਨ ਕਰ ਰਹੇ ਹਨ ਤਾਂ ਜੋ ਉਨ੍ਹਾਂ ਦੇ ਬੱਚਿਆਂ ਦੇ ਵਿਚਾਲੇ ਕਿਸੇ ਤਰ੍ਹਾਂ ਦਾ ਕੋਈ ਵਿਵਾਦ ਨਾ ਹੋਵੇ। ਰਿਲਾਇੰਸ ਦੇ ਫਾਊਂਡਰ ਧੀਰੂਭਾਈ ਅੰਬਾਨੀ ਦੀ ਮੌਤ ਤੋਂ ਬਾਅਦ ਮੁਕੇਸ਼ ਅੰਬਾਨੀ ਅਤੇ ਉਨ੍ਹਾਂ ਦੇ ਭਰਾ ਅਨਿਲ ਅੰਬਾਨੀ ਦੇ ਵਿਚਾਲੇ ਸੰਪਤੀ ਦੀ ਵੰਡ ਨੂੰ ਕੇ ਕਾਫੀ ਝਗੜਾ ਹੋਇਆ ਸੀ।
ਮੁਕੇਸ਼ ਅੰਬਾਨੀ ਨਹੀਂ ਚਾਹੁੰਦੇ ਹਨ ਕਿ ਉਨ੍ਹਾਂ ਦੀ ਅਗਲੀ ਪੀੜ੍ਹੀ ਨੂੰ ਇਸ ਤਰ੍ਹਾਂ ਦੀ ਕਿਸੇ ਸਮੱਸਿਆ 'ਚੋਂ ਲੰਘਣਾ ਪਏ। ਬਲਿਊਬਰਗ ਦੀ ਇਕ ਰਿਪੋਰਟ ਮੁਤਾਬਕ ਅੰਬਾਨੀ ਆਪਣੀ ਸੰਪਤੀ ਦਾ ਬਟਵਾਰਾ ਕਿਸ ਤਰ੍ਹਾਂ ਨਾਲ ਆਪਣੇ ਬੱਚਿਆਂ 'ਚ ਕਰਦੇ ਹਨ, ਅਜੇ ਇਹ ਤੈਅ ਨਹੀਂ ਹੋਇਆ ਹੈ ਪਰ ਇਕ ਗੱਲ ਸਾਫ ਹੈ ਕਿ ਉਨ੍ਹਾਂ ਨੂੰ ਆਪਣੇ ਤਿੰਨੇ ਬੱਚਿਆਂ ਲਈ ਸੁਪਰਸਟਾਰ ਬਿਜਨੈੱਸ ਬਣਾਉਣੇ ਹੋਣਗੇ। ਇਹ ਬਿਜਨੈੱਸ ਮੋਬਾਇਲ ਇੰਟਰਨੈੱਟ, ਰਿਟੇਲ ਤੇ ਗ੍ਰੀਨ ਐਨਰਜੀ ਹੋ ਸਕਦੇ ਹਨ। ਇਸ 'ਚ ਅੱਗੇ ਕਾਫੀ ਸੰਭਾਵਨਾਵਾਂ ਹਨ।
ਟਰੱਸਟ ਬਣਾਉਣ ਦਾ ਵਿਕਲਪ
ਰਿਲਾਇੰਸ ਦੀ ਫਲੈਗਸ਼ਿਪ ਕੰਪਨੀ ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਟਰੱਸਟ ਦੀ ਤਰ੍ਹਾਂ ਦੇ ਸਟਰਕਚਰ ਦੇ ਤਹਿਤ ਲਿਆਉਣ ਦੇ ਬਦਲ 'ਤੇ ਵੀ ਵਿਚਾਰ ਚੱਲ ਰਿਹਾ ਹੈ। ਇਸ ਦੇ ਬੋਰਡ 'ਚ ਅੰਬਾਨੀ, ਉਨ੍ਹਾਂ ਦੀ ਪਤਨੀ ਨੀਤਾ ਅੰਬਾਨੀ ਤੇ ਤਿੰਨੇ ਬੱਚੇ ਆਕਾਸ਼, ਇਸ਼ਾ ਤੇ ਅਨੰਤ ਸ਼ਾਮਲ ਹੋਣਗੇ। ਰਿਲਾਇੰਸ ਦੇ ਬਿਜਨੈੱਸ ਬਟਵਾਰੇ ਦੇ ਲਈ ਇਹ ਆਈਡੀਆ ਬਿਹਤਰ ਹੋ ਸਕਦਾ ਹੈ।
ਇਸ ਦੀ ਵਜ੍ਹਾ ਇਹ ਹੈ ਕਿ ਰਿਲਾਇੰਸ ਅਜੇ ਕਲੀਨ ਐਨਰਜੀ 'ਤੇ ਵੱਡਾ ਦਾਅ ਖੇਡ ਰਹੀ ਹੈ। ਕੰਪਨੀ ਦੇ ਇਸ ਮਹੱਤਵਪੂਰਨ ਬਦਲਾਅ 'ਚ ਕਾਸਟ ਆਫ ਕੈਪੀਟਲ ਦੀ ਮੁੱਖ ਭੂਮਿਕਾ ਹੋਵੇਗੀ। ਇਸ ਤਰ੍ਹਾਂ ਕੰਪਨੀ ਨੇ ਰਿਫਾਈਨਿੰਗ ਤੋਂ ਮਿਲ ਰਹੀ ਨਕਦੀ ਦੇ ਦਮ 'ਤੇ ਟੈਲੀਕਾਮ ਬਿਜਨੈੱਸ 'ਚ ਵੱਡਾ ਮੁਕਾਮ ਹਾਸਲ ਕੀਤਾ ਹੈ, ਉਸ ਤਰ੍ਹਾਂ ਡਿਜੀਟਲ ਬਿਜਨੈੱਸ ਤੇ ਰਿਟੇਲ ਤੋਂ ਮਿਲ ਰਹੇ ਮੁਨਾਫੇ ਦੇ ਦਮ 'ਤੇ ਨਵੀਂ ਪੀੜ੍ਹੀ ਗ੍ਰੀਨ ਐਨਰਜੀ 'ਚ ਕਮਾਲ ਕਰ ਸਕਦੀ ਹੈ।

PunjabKesari
ਗਰੋਥ ਦੇ ਇੰਜਣ
ਰਿਲਾਇੰਸ ਲਈ ਆਉਣ ਵਾਲੇ ਦਿਨਾਂ 'ਚ ਮੋਬਾਇਲ ਇੰਟਰਨੈੱਟ, ਰਿਟੇਲ ਤੇ ਨਿਊ ਐਨਰਜੀ ਗਰੋਥ ਦੇ ਇੰਜਣ ਬਣ ਸਕਦੇ ਹਨ। McKinsey & Co. ਦੇ ਮੁਤਾਬਕ ਇਨ੍ਹਾਂ 'ਚ 80 ਫੀਸਦੀ ਮੁਨਾਫਾ ਦੁਨੀਆ ਦੀਆਂ 10 ਫੀਸਦੀ ਟਾਪ ਕੰਪਨੀਆਂ ਦੇ ਕੋਲ ਜਾਵੇਗਾ। ਮੁਕੇਸ਼ ਅੰਬਾਨੀ ਦੋ ਸਾਲ ਪਹਿਲੇ ਹੀ ਰਿਲਾਇੰਸ ਨੂੰ ਕਰਜ ਮੁਕਤ ਬਣਾ ਚੁੱਕੇ ਹਨ ਤੇ ਉਸ ਦੇ ਕੋਲ ਇਨ੍ਹਾਂ ਖੇਤਰਾਂ 'ਚ ਮੌਕਿਆਂ ਦਾ ਫਾਇਦਾ ਚੁੱਕਣ ਦਾ ਮੌਕਾ ਹੈ।
ਟੈਲੀਕਾਮ
ਟੈਲੀਕਾਮ 'ਚ ਰਿਲਾਇੰਸ ਜਿਓ ਅੱਜ ਦੇਸ਼ ਦੀ ਸਭ ਤੋਂ ਵੱਡੀ ਟੈਲੀਕਾਮ ਆਪਰੇਟਰ ਹੈ। ਟੈਲੀਕਾਮ ਕੰਪਨੀਆਂ ਨੇ ਹਾਲ ਹੀ 'ਚ ਆਪਣੇ ਟੈਰਿਫ 'ਚ ਵਾਧਾ ਕੀਤਾ ਹੈ ਜਿਸ ਨਾਲ ਮਾਰਚ 2023 'ਚ ਇੰਡਸਟਰੀ ਦੀ ਕਮਾਈ ਇਕ ਲੱਖ ਕਰੋੜ ਰੁਪਏ ਪਹੁੰਚਣ ਦੀ ਉਮੀਦ ਹੈ। ਕ੍ਰਿਸਿਲ ਮੁਤਾਬਕ ਇਸ 'ਚੋਂ ਦੋ ਸਾਲ 'ਚ 40 ਫੀਸਦੀ ਦੀ ਤੇਜ਼ੀ ਆਈ ਹੈ। ਰਿਲਾਇੰਸ ਦੇ ਜਿਓ ਪਲੇਟਫਾਰਮ ਲਿਮਟਿਡ ਨੇ ਸਸਤਾ ਸਮਾਰਟਫੋਨ ਬਣਾਉਣ ਲਈ ਅਲਫਾਬੇਟ ਇੰਕ ਦੀ ਗੂਗਲ ਦੇ ਨਾਲ ਕਰਾਰ ਕੀਤਾ ਹੈ। ਡੇਟਾ ਦੀ ਵਧਦੀ ਮੰਗ ਤੇ ਟੈਰਿਫ 'ਚ ਤੇਜ਼ੀ ਨਾਲ ਜਿਓ ਨੂੰ ਫਾਇਦਾ ਹੋਵੇਗਾ।

PunjabKesari
ਰਿਟੇਲ
ਪਰ ਰਿਟੇਲ 'ਚ ਰਿਲਾਇੰਸ ਦੀ ਰਾਹ ਆਸਾਨ ਨਹੀਂ ਹੈ। ਰਿਲਾਇੰਸ ਨੇ ਇਸ 'ਚ ਆਪਣੀ ਪਹੁੰਚ ਵਧਾਉਣ ਲਈ ਮੇਟਾ ਪਲੇਟਫਾਰਮ ਦੀ ਚੈਟ ਸਰਵਿਸ ਵ੍ਹਟਸਐਪ ਦੇ ਨਾਲ ਹੱਥ ਮਿਲਾਇਆ ਹੈ। ਦੇਸ਼ ਦੇ ਈ-ਕਾਮਰਸ 'ਚ ਦਬਦਬਾ ਬਣਾਉਣ ਲਈ ਅੰਬਾਨੀ ਨੇ ਫਿਊਚਰ ਰਿਟੇਲ ਲਿਮਟਿਡ ਨੂੰ ਖਰੀਦਣ ਦੀ ਯੋਜਨਾ ਬਣਾਈ ਸੀ। ਪਰ ਫਿਲਹਾਲ ਇਹ ਮਾਮਲਾ ਅਟਕਿਆ ਹੋਇਆ ਹੈ। ਜੇਫ ਬੋਜੋਸ ਦੀ ਅਗਵਾਈ ਵਾਲੀ ਅਮਰੀਕਾ ਦੀ ਦਿੱਗਜ ਈ-ਕਾਮਰਸ ਕੰਪਨੀ ਐਮਾਜ਼ਾਨ ਨੇ ਇਸ ਨੂੰ ਅਦਾਲਤ 'ਚ ਚੁਣੌਤੀ ਦਿੱਤੀ ਹੈ। ਰਿਟੇਲ 'ਚ ਰਿਲਾਇੰਸ ਦਾ ਮੁੱਖ ਮੁਕਾਬਲਾ ਐਮਾਜ਼ਾਨ ਨਾਲ ਹੀ ਹੈ।
ਨਿਊ ਐਨਰਜੀ
ਨਿਊ ਐਨਰਜੀ 'ਚ ਅੰਬਾਨੀ ਨੂੰ ਗੌਤਮ ਅਡਾਨੀ ਤੋਂ ਟੱਕਰ ਮਿਲ ਸਕਦੀ ਹੈ। ਅਡਾਨੀ ਦੀ ਯੋਜਨਾ 2030 ਤੱਕ ਦੁਨੀਆ ਦਾ ਸਭ ਤੋਂ ਵੱਡੀ ਰਨਿਊਏਬਲਸ ਪ੍ਰਡਿਊਸਰ ਬਣਨ ਦੀ ਹੈ ਤੇ ਇਸ ਲਈ ਉਨ੍ਹਾਂ ਦੀ ਕੰਪਨੀ 70 ਅਰਬ ਡਾਲਰ ਦਾ ਭਾਰੀ ਭਰਕਮ ਨਿਵੇਸ਼ ਕਰ ਰਹੀ ਹੈ। ਅੰਬਾਨੀ ਨੇ ਗ੍ਰੀਨ ਐਨਰਜੀ ਸੈਕਟਰ 'ਚ ਅਗਲੇ ਤਿੰਨ ਸਾਲ 'ਚ 10 ਅਰਬ ਡਾਲਰ ਨਿਵੇਸ਼ ਕਰਨ ਦੀ ਯੋਜਨਾ ਬਣਾਈ ਹੈ। ਰਿਲਾਇੰਸ ਨੇ ਪਿਛਲੇ 6 ਮਹੀਨਿਆਂ 'ਚ ਕਲੀਨ ਐਨਰਜੀ ਸੈਕਟਰ 'ਚ 6 ਡੀਲਾਂ ਕਰਕੇ ਆਪਣੀ ਮੰਸ਼ਾ ਦੱਸ ਦਿੱਤੀ ਹੈ।


author

Aarti dhillon

Content Editor

Related News