ਸਰਕਾਰ 8 ਕਰੋੜ ਤੋਂ ਵੱਧ ਲੋਕਾਂ ਨੂੰ LPG ''ਤੇ ਦੇ ਸਕਦੀ ਹੈ ਇਹ ਵੱਡੀ ਸੌਗਾਤ

03/07/2021 8:23:24 AM

ਨਵੀਂ ਦਿੱਲੀ- ਵਿਸ਼ਵ ਪੱਧਰ 'ਤੇ ਪੈਟਰੋਲੀਅਮ ਕੀਮਤਾਂ ਵਿਚ ਵਾਧੇ ਦੇ ਮੱਦੇਨਜ਼ਰ ਇਸ ਸਾਲ 14.2 ਕਿਲੋ ਦਾ ਰਸੋਈ ਗੈਸ ਸਿਲੰਡਰ 125 ਰੁਪਏ ਮਹਿੰਗਾ ਹੋ ਚੁੱਕਾ ਹੈ। ਇਸ ਵਿਚਕਾਰ ਸਰਕਾਰ 8.3 ਕਰੋੜ ਤੋਂ ਵੱਧ ਬੀ. ਪੀ. ਐੱਲ. ਪਰਿਵਾਰਾਂ ਨੂੰ ਰਸੋਈ ਗੈਸ ਦੀਆਂ ਵੱਧ ਰਹੀਆਂ ਕੀਮਤਾਂ ਤੋਂ ਵੱਡੀ ਰਾਹਤ ਦੇ ਸਕਦੀ ਹੈ। ਸਰਕਾਰ ਉਜਵਲਾ ਸਕੀਮ ਤਹਿਤ ਵਿੱਤੀ ਸਾਲ 2021-22 ਵਿਚ ਇਕ ਵਾਰ ਫਿਰ ਤਿੰਨ ਮਹੀਨਿਆਂ ਲਈ ਮੁਫ਼ਤ ਐੱਲ. ਪੀ. ਜੀ. ਸਿਲੰਡਰ ਦੇਣ ਦਾ ਵਿਚਾਰ ਕਰ ਸਕਦੀ ਹੈ, ਜਿਸ ਵਿਚ 1 ਮਹੀਨੇ ਇਕ ਸਿਲੰਡਰ ਮੁਫ਼ਤ ਹੋ ਸਕਦਾ ਹੈ।

ਸੂਤਰਾਂ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਅਜੇ ਵੀ ਦੇਸ਼ ਨੂੰ ਪ੍ਰਭਾਵਿਤ ਕਰ ਰਹੀ ਹੈ ਅਤੇ ਵੱਖ-ਵੱਖ ਪੱਧਰਾਂ 'ਤੇ ਵਿਘਨ ਪੈਦਾ ਹੋਣ ਕਾਰਨ ਸਰਕਾਰ ਵਿੱਤੀ ਸਾਲ 2021-22 ਵਿਚ ਵੀ ਹੋਰ ਰਾਹਤ ਉਪਾਅ ਲੈ ਕੇ ਆ ਸਕਦੀ ਹੈ। ਉਜਵਲਾ ਦੇ ਲਾਭਪਾਤਰਾਂ ਨੂੰ 3 ਮੁਫ਼ਤ ਐੱਲ. ਪੀ. ਜੀ. ਸਿਲੰਡਰ ਦੇਣ ਦੀ ਯੋਜਨਾ ਇਸ ਦਾ ਹਿੱਸਾ ਹੋ ਸਕਦੀ ਹੈ।

ਇਹ ਵੀ ਪੜ੍ਹੋ- LPG ਸਿਲੰਡਰ 50 ਰੁਪਏ ਲੈ ਸਕਦੇ ਹੋ ਸਸਤਾ, ਇੱਥੋਂ ਕਰਨੀ ਹੋਵੇਗੀ ਬੁਕਿੰਗ

ਪਿਛਲੇ ਸਾਲ ਮਹਾਮਾਰੀ ਦੌਰਾਨ ਪ੍ਰਧਾਨ ਮੰਤਰੀ ਗਰੀਬ ਕਲਿਆਣ ਪੈਕੇਜ ਤਹਿਤ ਉਜਵਲਾ ਸਕੀਮ ਦੇ ਸਾਰੇ ਲਾਭਪਾਤਰਾਂ ਨੂੰ ਤਿੰਨ ਮਹੀਨਿਆਂ ਲਈ ਮੁਫ਼ਤ ਐੱਲ. ਪੀ. ਜੀ. ਸਿਲੰਡਰ ਦਿੱਤੇ ਗਏ ਸਨ। ਰਸੋਈ ਗੈਸ ਦੀ ਕੀਮਤ ਦੇ ਬਰਾਬਰ ਨਕਦ ਰਾਸ਼ੀ ਸਿੱਧੇ ਲਾਭਪਾਤਰਾਂ ਦੇ ਖਾਤਿਆਂ ਵਿਚ ਟਰਾਂਸਫਰ ਕੀਤੀ ਗਈ ਸੀ। 2021-22 ਦੇ ਬਜਟ ਵਿਚ ਦੋ ਸਾਲਾਂ ਦੌਰਾਨ ਉਜਵਲਾ ਸਕੀਮ ਵਿਚ 1 ਕਰੋੜ ਲਾਭਪਾਤਰ ਸ਼ਾਮਲ ਕਰਨ ਦਾ ਵੀ ਐਲਾਨ ਕੀਤਾ ਗਿਆ ਹੈ। ਇਹ ਸਰਕਾਰ ਦੀ ਪ੍ਰਮੁੱਖ ਯੋਜਨਾ ਹੈ, ਜਿਸ ਤਹਿਤ ਗਰੀਬੀ ਰੇਖਾ ਤੋਂ ਹੇਠਾਂ (ਬੀ. ਪੀ. ਐੱਲ.) ਦੇ ਪਰਿਵਾਰਾਂ ਦੀਆਂ ਔਰਤਾਂ ਨੂੰ ਰਸੋਈ ਗੈਸ ਕੁਨੈਕਸ਼ਨ ਮੁਫ਼ਤ ਦਿੱਤੇ ਜਾਂਦੇ ਹਨ।

ਇਹ ਵੀ ਪੜ੍ਹੋ- 1 ਅਪ੍ਰੈਲ ਤੋਂ ਮਹਿੰਗੇ ਹੋਣਗੇ ਟੀ. ਵੀ., ਕੀਮਤਾਂ 'ਚ 2-3 ਹਜ਼ਾਰ ਰੁ: ਹੋ ਸਕਦੈ ਵਾਧਾ

ਰਸੋਈ ਗੈਸ ਕੀਮਤਾਂ ਨੂੰ ਲੈ ਕੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਟਿਪਣੀ


Sanjeev

Content Editor

Related News